ਨਵੀਂ ਦਿੱਲੀ, 2 ਮਾਰਚ (ਏਜੰਸੀ)-ਭਾਰਤ ਨੇ ਸੋਮਵਾਰ ਨੂੰ ਕੈਨੇਡਾ 'ਚ ਅੰਤਰਰਾਸ਼ਟਰੀ ਹਿੰਸਾ ਜਾਂ ਸੰਗਠਿਤ ਅਪਰਾਧ ਨਾਲ ਆਪਣੇ ਸੰਬੰਧਾਂ ਦੇ ਦੋਸ਼ਾਂ ਨੂੰ ਸਪੱਸ਼ਟ ਤÏਰ 'ਤੇ ਖ਼ਾਰਜ ਕਰ ਦਿੱਤਾ | ਇਹ ਦੋਸ਼ ਉਸ ਸਮੇਂ ਆਏ ਜਦੋਂ ਉਸ ਦੇਸ਼ ਦੀ ਇਕ ਤਾਜ਼ਾ ਮੀਡੀਆ ਰਿਪੋਰਟ 'ਚ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਭਾਰਤੀ ਅਧਿਕਾਰੀਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਗਈ ਸੀ | ਦ ਗਲੋਬ ਐਂਡ ਮੇਲ ਨੇ ਦੋ ਅਣਪਛਾਤੇ ਸਰੋਤਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਕੈਨੇਡੀਅਨ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਨੂੰ ਸਬੂਤ ਪੇਸ਼ ਕੀਤੇ ਗਏ ਸਨ ਕਿ ਵੈਨਕੂਵਰ 'ਚ ਕੰਮ ਕਰ ਰਹੇ ਭਾਰਤੀ ਕੌਂਸਲਰ ਸਟਾਫ ਨੇ ਭਾਈ ਨਿੱਝਰ ਦੀ ਹੱਤਿਆ 'ਚ ਸਹਾਇਤਾ ਲਈ ਜਾਣਕਾਰੀ ਦਿੱਤੀ ਸੀ | ਭਾਰਤ 2023 'ਚ ਭਾਈ ਨਿੱਝਰ ਦੀ ਹੱਤਿਆ ਨਾਲ ਭਾਰਤੀ ਸੰਬੰਧ ਦੇ ਕੈਨੇਡਾ ਦੇ ਦੋਸ਼ਾਂ ਨੂੰ ਰੱਦ ਕਰਦਾ ਰਿਹਾ ਹੈ | ਕੈਨੇਡੀਅਨ ਅਖ਼ਬਾਰ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਭਾਰਤੀ ਅਧਿਕਾਰੀ ਦਾ ਨਾਂਅ ਵੀ ਲਿਆ |