ਨਵੀਂ ਦਿੱਲੀ, 2 ਮਾਰਚ (ਪੀ. ਟੀ. ਆਈ.)-ਕਿਰਤ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਿਟਾਇਰਮੈਂਟ ਫੰਡ ਸੰਸਥਾ ਈ. ਪੀ. ਐੱਫ. ਨੇ. ਨੇ ਕਰਮਚਾਰੀ ਭਵਿੱਖ ਨਿਧੀ ਜਮ੍ਹਾਂ 'ਤੇ ਵਿਆਜ ਦਰ 2025-26 ਲਈ ਲਗਾਤਾਰ ਤੀਜੇ ਸਾਲ 8.25 ਫੀਸਦੀ 'ਤੇ ਤੈਅ ਕੀਤੀ ਹੈ | ਪਿਛਲੇ ਸਾਲ ਫਰਵਰੀ ਵਿਚ, ਈ.ਪੀ.ਐੱਫ.ਓ. ਨੇ 2024-25 ਲਈ ਵਿਆਜ ਦਰ 8.25 ਫੀਸਦੀ 'ਤੇ ਬਰਕਰਾਰ ਰੱਖੀ ਸੀ | ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ 2024 ਵਿਚ ਵਿਆਜ ਦਰ ਨੂੰ ਥੋੜ੍ਹਾ ਵਧਾ ਕੇ 2022-23 ਵਿਚ 8.15 ਪ੍ਰਤੀਸ਼ਤ ਤੋਂ 2023-24 ਲਈ 8.25 ਫੀਸਦੀ ਕਰ ਦਿੱਤਾ¢ ਮੰਤਰਾਲੇ ਨੇ ਕਿਹਾ ਕਿ ਕੇਂਦਰੀ ਟਰੱਸਟੀ ਬੋਰਡ ਨੇ ਸੋਮਵਾਰ ਨੂੰ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮੰਡਾਵੀਆ ਦੀ ਪ੍ਰਧਾਨਗੀ ਹੇਠ ਹੋਈ ਆਪਣੀ ਮੀਟਿੰਗ ਵਿੱਚ, ਵਿੱਤੀ ਸਾਲ 2025-26 ਲਈ ਮੈਂਬਰਾਂ ਦੇ ਖਾਤਿਆਂ ਵਿੱਚ ਈ. ਪੀ. ਐੱਫ. ਜਮ੍ਹਾਂ ਰਾਸ਼ੀ 'ਤੇ 8.25 ਫੀਸਦੀ ਦੀ ਸਾਲਾਨਾ ਵਿਆਜ ਦਰ ਜਮ੍ਹਾਂ ਕਰਨ ਦੀ ਸਿਫਾਰਸ਼ ਕੀਤੀ¢