ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਇਆਲੀ/ਥਰੀਕੇ, 3 ਮਾਰਚ (ਮਨਜੀਤ ਸਿੰਘ ਦੁੱਗਰੀ)-ਬਾਬਾ ਫ਼ਰੀਦ ਫਾਊਾਡੇਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਉੱਘੇ ਸਮਾਜ ਸੇਵੀ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਅਤੇ ਪਰਿਵਾਰ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਕੈਨੇਡਾ ਵੱਸਦੇ ਸਪੁੱਤਰ ਰਘਬੀਰ ਸਿੰਘ ਭਰੋਵਾਲ ਦਾ ਮੋਟਰਸਾਈਕਲ ਰਾਹੀਂ ਸ਼ੁਰੂ ਕੀਤੇ ਵਿਸ਼ਵ ਦੌਰੇ ਦੌਰਾਨ ਪੇਰੂ ਦੇਸ਼ 'ਚ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ | ਭਰੋਵਾਲ ਦੇ ਨਜ਼ਦੀਕੀ ਸਾਥੀ ਗੁਰਦੀਪ ਸਿੰਘ ਲੀਲ ਅਤੇ ਜਸਵੰਤ ਸਿੰਘ ਛਾਪਾ ਵਲੋਂ ਮਿਲੀ ਜਾਣਕਾਰੀ ਅਨੁਸਾਰ ਸਰੀ ਕੈਨੇਡਾ ਨਿਵਾਸੀ ਰਘਬੀਰ ਸਿੰਘ ਭਰੋਵਾਲ 42 ਸਾਲ ਮੋਟਰਸਾਈਕਲ 'ਤੇ ਵਿਸ਼ਵ ਯਾਤਰਾ ਕਰਨ ਦਾ ਸੰਕਲਪ ਕੀਤਾ ਸੀ ਤੇ ਉਹ ਸਾਊਥ ਅਮਰੀਕਾ ਦੀ ਯਾਤਰਾ 'ਤੇ ਸਨ | ਬੀਤੇ ਹਫ਼ਤੇ ਉਨ੍ਹਾਂ ਪੇਰੂ ਦੇਸ਼ ਵਿਚ ਪ੍ਰਵੇਸ਼ ਕੀਤਾ ਸੀ, ਜਿੱਥੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ | ਜ਼ਿਕਰਯੋਗ ਹੈ ਕਿ ਪ੍ਰੀਤਮ ਸਿੰਘ ਭਰੋਵਾਲ ਇਨ੍ਹੀਂ ਦਿਨੀਂ ਪੰਜਾਬ ਆਏ ਹੋਏ ਹਨ | ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਕੈਨੇਡਾ ਤੋਂ ਐਮ.ਐਲ. ਪੀਟਰ ਸੰਧੂ, ਗੁਰਭਜਨ ਗਿੱਲ, ਨਿਰਮਲ ਜੋੜਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਅਮਰੀਕ ਸਿੰਘ ਆਲੀਵਾਲ, ਬਾਬਾ ਅਜੀਤ ਸਿੰਘ ਤੇ ਹੋਰ ਅਹਿਮ ਸ਼ਖਸੀਅਤਾਂ ਨੇ ਪਰਿਵਾਰ ਨਾਲ ਦੁੱਖ ਵੰਡਾਇਆ |
ਮੋਟਰਸਾਈਕਲ ਰਾਹੀਂ ਵਿਸ਼ਵ ਦੌਰੇ 'ਤੇ ਨਿਕਲੇ ਰਘਵੀਰ ਸਿੰਘ ਭਰੋਵਾਲ ਦਾ ਪੇਰੂ ਦੇਸ਼ ਵਿਚ ਸੜਕ ਹਾਦਸੇ 'ਚ ਦਿਹਾਂਤ
ਰਘਵੀਰ ਸਿੰਘ ਭਰੋਵਾਲ ਦੀ ਪੁਰਾਣੀ ਤਸਵੀਰ<br/>
04-03-2026