08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਭਾਈ ਨਿੱਝਰ ਦੀ ਹੱਤਿਆ ਮਾਮਲੇ ਨੂੰ ਵਪਾਰ ਅਤੇ ਵਪਾਰਕ ਸੌਦਿਆਂ ਹੇਠ ਦਬਾਇਆ ਨਹੀਂ ਜਾ ਸਕਦਾ-ਕੰਵਰਪਾਲ ਸਿੰਘ

Ad Position 21
No active advertisement
ਅਜੀਤ ਡੈਸਕ 04-03-2026

ਅੰਮਿ੍ਤਸਰ, 3 ਮਾਰਚ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਪੀ. ਕੁਮਾਰਨ ਵਲੋਂ ਕੈਨੇਡਾ ਦੇ ਵੈਨਕੂਵਰ ਸਥਿਤ ਭਾਰਤੀ ਦੂਤਾਵਾਸ ਦੇ ਦੋ ਅਧਿਕਾਰੀਆਂ ਦੇ ਨਾਮ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਜੋੜਨ ਵਾਲੇ ਸਬੂਤਾਂ ਨੂੰ ਰੱਦ ਕੀਤੇ ਜਾਣ ਦੀ ਨਿੰਦਾ ਕੀਤੀ ਹੈ | ਪਾਰਟੀ ਦੇ ਰਾਜਨੀਤਿਕ ਮਾਮਲਿਆਂ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਦੁਆਰਾ ਭਾਰਤੀ ਡਿਪਲੋਮੈਟਸ 'ਤੇ ਲੱਗੇ ਇਲਜ਼ਾਮ ਨੂੰ ਰੱਦ ਕਰਨ ਦੇ ਬਿਆਨ ਨੂੰ ਰੱਦ ਕਰਦੇ ਹੋਏ ਕਿਹਾ ਕਿ ਸਾਡੇ ਕੋਲ 'ਦਾ ਗਲੋਬ ਐਂਡ ਮੇਲ' ਦੁਆਰਾ ਪ੍ਰਕਾਸ਼ਿਤ ਰਿਪੋਰਟ 'ਤੇ ਵਿਸ਼ਵਾਸ ਕਰਨ ਦੇ ਠੋਸ ਕਾਰਨ ਮੌਜੂਦ ਹਨ | ਉਨ੍ਹਾਂ ਕਿਹਾ ਕਿ ਭਾਈ ਨਿੱਝਰ ਦੀ ਹੱਤਿਆ ਦੇ ਮਾਮਲੇ ਨੂੰ ਵਪਾਰ ਅਤੇ ਵਪਾਰਕ ਸੌਦਿਆਂ ਹੇਠ ਦਬਾਇਆ ਨਹੀਂ ਜਾ ਸਕਦਾ |

Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਕਿਸਾਨ ਅਤੇ ਦਲਿਤ ਵਿਰੋਧੀ ਹੋ ਨਿੱਬੜੀਆਂ-ਵਿਧਾਇਕ ਇਯਾਲੀ <br/> ਅਗਲੀ ਖ਼ਬਰ ਅਦਾਲਤ ਵਿਚ ਲਟਕਦੇ ਕਰੋੜਾਂ ਕੇਸਾਂ ਦੇ ਨਿਪਟਾਰੇ ਲਈ ਤਕਨਾਲੋਜੀ ਦੀ ਵਰਤੋਂ <br/>
Ad Position 24