ਪੰਚਕੂਲਾ, 3 ਮਾਰਚ (ਕਪਿਲ)-ਸਥਾਨਕ ਸੈਕਟਰ-12 'ਚ ਜ਼ੀਰਕਪੁਰ-ਸ਼ਿਮਲਾ ਰੋਡ ਦੇ ਨਜ਼ਦੀਕ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ | ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ, ਕ੍ਰਾਈਮ ਬ੍ਰਾਂਚ ਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ | ਮਿ੍ਤਕ ਦੀ ਪਛਾਣ ਦੀਪਕ (33) ਪੁੱਤਰ ਸੰਤਰਾਮ ਵਾਸੀ ਮਮਤਾ ਇਨਕਲੇਵ ਢਕੌਲੀ ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤੇ ਇਸੇ ਦੌਰਾਨ ਸੈਕਟਰ-12 ਦੇ ਨੇੜੇ ਕੁਝ ਅਣਪਛਾਤੇ ਲੋਕਾਂ ਨੇ ਉਸ 'ਤੇ ਚਾਕੂ ਨਾਲ ਅਚਾਨਕ ਹਮਲਾ ਕਰ ਦਿੱਤਾ | ਗੰਭੀਰ ਜ਼ਖ਼ਮੀ ਹੋਏ ਨੌਜਵਾਨ ਨੂੰ ਪੰਚਕੂਲਾ ਦੇ ਸੈਕਟਰ 6 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ | ਪੰਚਕੂਲਾ ਦੇ ਸੈਕਟਰ-5 ਥਾਣੇ ਦੇ ਮੁਖੀ ਰੂਪੇਸ਼ ਚੌਧਰੀ ਨੇ ਦੱਸਿਆ ਕਿ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਮਿ੍ਤਕ ਦੀਪਕ ਦਾ ਹਾਲੇ 21 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ |
ਜ਼ੀਰਕਪੁਰ-ਸ਼ਿਮਲਾ ਰੋਡ ਦੇ ਨਜ਼ਦੀਕ ਨੌਜਵਾਨ ਦਾ ਕਤਲ
ਮਿ੍ਤਕ ਦੀਪਕ ਦੀ ਤਸਵੀਰ |<br/>
04-03-2026