08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਭਾਜਪਾ ਨੇ ਰਾਜ ਸਭਾ ਚੋਣਾਂ ਲਈ ਜਾਰੀ ਕੀਤੀ 9 ਉਮੀਦਵਾਰਾਂ ਦੀ ਸੂਚੀ

Ad Position 21
No active advertisement
ਅਜੀਤ ਡੈਸਕ 04-03-2026

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਬਿਹਾਰ ਤੋਂ ਜਾਣਗੇ ਰਾਜ ਸਭਾ
ਨਵੀਂ ਦਿੱਲੀ, 3 ਮਾਰਚ (ਉਪਮਾ ਡਾਗਾ ਪਾਰਥ)-ਭਾਜਪਾ ਨੇ ਆਉਣ ਵਾਲੀਆਂ ਰਾਜ ਸਭਾ ਚੋਣਾਂ ਲਈ 6 ਰਾਜਾਂ ਤੋਂ 9 ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ, ਜਿਸ ਮੁਤਾਬਿਕ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਬਿਹਾਰ ਤੋਂ ਰਾਜ ਸਭਾ ਜਾਣਗੇ | ਭਾਜਪਾ ਵਲੋਂ ਜਾਰੀ ਸੂਚੀ ਮੁਤਾਬਿਕ ਬਿਹਾਰ ਤੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਅਤੇ ਸਾਬਕਾ ਵਿਧਾਇਕ ਸ਼ਿਵੇਸ਼ ਕੁਮਾਰ ਉਰਫ ਸ਼ਿਵੇਸ਼ ਰਾਮ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਨਿਤਿਨ ਨਬੀਨ ਫਿਲਹਾਲ ਬਾਂਕੀਪੁਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ | ਉਨ੍ਹਾਂ ਰਾਸ਼ਟਰੀ ਪ੍ਰਧਾਨ ਬਣਨ 'ਤੇ ਬਿਹਾਰ ਦੇ ਮੰਤਰੀ ਦੇ ਅਹੁਦੇ ਤੋਂ ਤਾਂ ਅਸਤੀਫਾ ਦੇ ਦਿੱਤਾ ਸੀ, ਪਰ ਵਿਧਾਨ ਸਭਾ ਦੇ ਮੈਂਬਰ ਬਣੇ ਹੋਏ ਹਨ | ਰਾਜ ਸਭਾ ਦਾ ਮੈਂਬਰ ਬਣਨ 'ਤੇ ਉਨ੍ਹਾਂ ਨੂੰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਹੋਵੇਗਾ | ਬਿਹਾਰ ਤੋਂ ਦੂਜੇ ਉਮੀਦਵਾਰ ਸ਼ਿਵੇਸ਼ ਰਾਮ ਅਗਿਆਂਵ ਤੋਂ ਵਿਧਾਇਕ ਰਹੇ ਹਨ | ਉਨ੍ਹਾਂ ਦੀ ਪਛਾਣ ਦਲਿਤ ਨੇਤਾ ਵਜੋਂ ਹੈ | ਸੂਚੀ 'ਚ ਭਾਜਪਾ ਨੇ ਛੱਤੀਸਗੜ੍ਹ ਤੋਂ ਲਕਸ਼ਮੀ ਵਰਮਾ ਨੂੰ ਉਮੀਦਵਾਰ ਐਲਾਨਿਆ ਹੈ | ਲਕਸ਼ਮੀ ਵਰਮਾ 3 ਦਹਾਕਿਆਂ ਤੋਂ ਸਿਆਸਤ 'ਚ ਸਰਗਰਮ ਰਹੇ ਹਨ ਅਤੇ ਸੂਬਾਈ ਮਹਿਲਾ ਕਮਿਸ਼ਨ ਦੀ ਮੈਂਬਰ ਰਹਿ ਚੁੱਕੇ ਹਨ | ਅਸਮ ਤੋਂ ਪਾਰਟੀ ਨੇ ਤਾਸ਼ੇ ਗੋਵਾਲਾ ਅਤੇ ਜੋਗੇਨ ਮੋਹਨ ਨੂੰ ਉਮੀਦਵਾਰ ਬਣਾਇਆ ਹੈ | ਦੋਵੇਂ ਨੇਤਾ ਸੂਬਾਈ ਸਿਆਸਤ 'ਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ | ਓਡੀਸ਼ਾ ਤੋਂ ਮਨਮੋਹਨ ਸਮਲ ਅਤੇ ਸੁਜੀਤ ਕੁਮਾਰ ਨੂੰ ਭਾਜਪਾ ਨੇ ਟਿਕਟ ਦਿੱਤਾ ਹੈ ਜਦਕਿ ਪੱਛਮੀ ਬੰਗਾਲ ਤੋਂ ਰਾਹੁਲ ਸਿਨਹਾ ਨੂੰ ਉਮੀਦਵਾਰ ਬਣਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ਦੇਸ਼ ਦੇ 10 ਰਾਜਾਂ ਦੀਆਂ 37 ਰਾਜ ਸਭਾ ਸੀਟਾਂ ਲਈ 16 ਮਾਰਚ ਨੰੂ ਵੋਟਿੰਗ ਹੋਣੀ ਹੈ ਜਿਸ ਲਈ ਨਾਮਜ਼ਦਗੀ ਦੀ ਆਖਰੀ ਤਾਰੀਖ 5 ਮਾਰਚ ਹੈ |

Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐੱਸ.ਈ. ਵਲੋਂ ਮੱਧ ਪੂਰਬ ਦੇ ਦੇਸ਼ਾਂ 'ਚ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਅਗਲੀ ਖ਼ਬਰ ਜ਼ੀਰਕਪੁਰ-ਸ਼ਿਮਲਾ ਰੋਡ ਦੇ ਨਜ਼ਦੀਕ ਨੌਜਵਾਨ ਦਾ ਕਤਲ
Ad Position 24