13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕਾਂਗਰਸ ਦੀ ਸੀਨੀਅਰ ਲੀਡਰਸ਼ਿਪ 'ਤੇ ਟਿਕਟ ਦੇ ਨਾਂਅ 'ਤੇ ਕਥਿਤ ਠੱਗੀ ਦੇ ਲੱਗੇ ਇਲਜ਼ਾਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਨਵੀਂ ਦਿੱਲੀ, 3 ਮਾਰਚ (ਉਪਮਾ ਡਾਗਾ ਪਾਰਥ)-ਗੌਰਵ ਕੁਮਾਰ ਜੋ ਹਰਿਆਣਾ ਮਹਿਲਾ ਕਾਂਗਰਸ ਦੀ ਸਾਬਕਾ ਜਨਰਲ ਸਕੱਤਰ ਦੇ ਪਤੀ ਹਨ, ਨੇ ਸੀਨੀਅਰ ਲੀਡਰਸ਼ਿਪ ਜਿਨ੍ਹਾਂ 'ਚ ਵਾਯਨਾਡ ਤੋਂ ਸੰਸਦ ਮੈਂਬਰ ਪਿ੍ਅੰਕਾ ਗਾਂਧੀ, ਪਾਰਟੀ ਜਨਰਲ ਸਕੱਤਰ ਕੇ.ਸੀ. ਵੇਨੂਗੋਪਾਲ ਅਤੇ ਸੰਸਦ ਮੈਂਬਰ ਕੇ. ਸੁਰੇਸ਼ ਸ਼ਾਮਿਲ ਹਨ, 'ਤੇ ਕਥਿਤ ਤੌਰ 'ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੀ ਪਤਨੀ ਨੂੰ ਹਰਿਆਣਾ 'ਚ ਸੀਟ ਦਿਵਾਉਣ ਦੇ ਨਾਂਅ 'ਤੇ ਕਈ ਕਰੋੜ ਰੁਪਏ ਲਏ ਗਏ ਪਰ ਸੀਟ ਨਹੀਂ ਦਿੱਤੀ ਗਈ | ਜਦੋਂ ਉਨ੍ਹਾਂ ਪੈਸੇ ਵਾਪਸ ਮੰਗੇ ਤਾਂ ਨੇਤਾਵਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ | ਗੌਰਵ ਕੁਮਾਰ ਨੇ ਉਕਤ ਇਲਜ਼ਾਮ ਤਿਰੁਵਨੰਤਪੁਰਮ 'ਚ 26 ਫਰਵਰੀ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਲਾਏ | ਗੌਰਵ ਕੁਮਾਰ ਨੇ ਦਾਅਵਾ ਕੀਤਾ ਕਿ ਉਸ ਕੋਲ ਨੇਤਾਵਾਂ ਨੂੰ ਪੈਸੇ ਦੇਣ ਸੰਬੰਧੀ ਸਬੂਤ ਵੀ ਮੌਜੂਦ ਹਨ ਅਤੇ ਉਸ ਨੇ ਇਸ ਸੰਬੰਧ 'ਚ ਡੀ.ਜੀ.ਪੀ. ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ | ਗੌਰਵ ਕੁਮਾਰ ਨੇ ਪ੍ਰੈੱਸ ਕਾਨਫ਼ਰੰਸ 'ਚ ਕਥਿਤ ਖੁਲਾਸਾ ਕਰਦਿਆਂ ਕਿਹਾ ਕਿ ਉਸ ਨੇ ਹਰਿਆਣਾ ਦੀ ਬਵਾਲ ਵਿਧਾਨ ਸਭਾ ਹਲਕੇ ਲਈ ਰਕਮ ਦਿੱਤੀ | ਉਸ ਨੇ ਦਾਅਵਾ ਕੀਤਾ ਕਿ ਕੇ. ਸੁਰੇਸ਼ ਨੂੰ 1 ਕਰੋੜ 60 ਲੱਖ ਰੁਪਏ ਦਿੱਤੇ | ਇਸ ਤੋਂ ਇਲਾਵਾ ਉਸ ਨੇ ਸੋਨੀਆ ਗਾਂਧੀ, ਪਿ੍ਅੰਕਾ ਗਾਂਧੀ ਅਤੇ ਕੇ.ਸੀ. ਵੇਨੂਗੋਪਾਲ ਦੇ ਪੀ.ਏ. ਨੂੰ ਪੈਸੇ ਦੇਣ ਦਾ ਦਾਅਵਾ ਕੀਤਾ | ਉਸ ਨੇ ਕਿਹਾ ਕਿ ਉਸ ਨੂੰ ਪਤਨੀ ਦੀ ਸੀਟ ਮਿਲਣ ਦੀ ਗਾਰੰਟੀ ਦਿੱਤੀ ਸੀ, ਪਰ ਸੀਟ ਨਹੀਂ ਮਿਲੀ ਅਤੇ ਹੁਣ ਡੇਢ ਸਾਲ ਬਾਅਦ ਵੀ ਉਸ ਨੂੰ ਰਕਮ ਵਾਪਸ ਨਹੀਂ ਕੀਤੀ ਗਈ | ਉਕਤ ਪ੍ਰੈੱਸ ਕਾਨਫ਼ਰੰਸ ਕੇਰਲ 'ਚ ਕੀਤੀ ਗਈ ਕਿਉਂਕਿ ਸਾਰੇ ਨੇਤਾ ਕੇਰਲ ਤੋਂ ਸੰਸਦ ਮੈਂਬਰ ਹਨ | ਹਾਲਾਂਕਿ ਇਨ੍ਹਾਂ ਨੇਤਾਵਾਂ ਵਲੋਂ ਇਨ੍ਹਾਂ ਕਥਿਤ ਦਾਅਵਿਆਂ 'ਤੇ ਕੋਈ ਪ੍ਰਤੀਕਰਮ ਨਹੀਂ ਆਇਆ |

Ad Position 22
No active advertisement
ਪਿਛਲੀ ਖ਼ਬਰ ਗਾਜ਼ੀ ਗੁੱਲਾ ਫਾਟਕ ਤੋਂ ਲੈ ਕੇ ਗਾਜ਼ੀ ਗੁੱਲਾ ਚੌਕ ਤੱਕ ਪੈਣਗੀਆਂ ਸੀਵਰੇਜ ਪਾਈਪਾਂ <br/> ਅਗਲੀ ਖ਼ਬਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਵਕੀਲ 'ਤੇ ਗੋਲੀਬਾਰੀ ਮਾਮਲੇ 'ਚ ਦੋ ਗਿ੍ਫ਼ਤਾਰ <br/>
Ad Position 24