13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਗਾਜ਼ੀ ਗੁੱਲਾ ਫਾਟਕ ਤੋਂ ਲੈ ਕੇ ਗਾਜ਼ੀ ਗੁੱਲਾ ਚੌਕ ਤੱਕ ਪੈਣਗੀਆਂ ਸੀਵਰੇਜ ਪਾਈਪਾਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਸ਼ਿਵ)-ਵਾਰਡ ਨੰਬਰ 81 ਦੇ ਗਾਜ਼ੀ ਗੁਲਾ ਫਾਟਕ ਤੋਂ ਲੈ ਕੇ ਗਾਜ਼ੀ ਗੁਲਾ ਚੌਕ ਤੱਕ ਸੀਵਰੇਜ ਦੀ ਸਮੱਸਿਆ ਹੱਲ ਹੋਣ ਜਾ ਰਹੀ ਹੈ | ਵਾਰਡ ਨੰਬਰ 81 ਦੀ ਕੌਂਸਲਰ ਸੀਮਾ ਰਾਣੀ ਬਧਨ ਨੇ ਕਿਹਾ ਕਈ ਸਾਲਾਂ ਤੋਂ ਇਥੇ ਸੀਵਰੇਜ ਦੀ ਸਮੱਸਿਆ ਚਲ ਰਹੀ ਸੀ, ਜਿਸ ਨਾਲ ਸੜਕ ਵੀ ਟੁੱਟੀ ਸੀ | ਸੜਕ ਦਾ ਕੰਮ ਸ਼ੁਰੂ ਹੋ ਗਿਆ ਸੀ ਪਰ ਸੀਵਰੇਜ ਸਮੱਸਿਆ ਕਾਰਨ ਇਹ ਸੜਕ ਵਿਚ ਰੋਕ ਦਿੱਤੀ ਗਈ ਸੀ | ਹੁਣ ਪਹਿਲੇ ਸੀਵਰੇਜ ਦੀਆਂ ਪਾਈਪਾਂ ਪਾ ਕੇ ਉਸ ਤੋਂ ਬਾਅਦ ਸੜਕ ਦਾ ਕੰਮ ਸ਼ੁਰੂ ਹੋਵੇਗਾ | ਲੋਕ ਕਾਫੀ ਪ੍ਰੇਸ਼ਾਨ ਸੀ ਕਿਉਂਕਿ ਇਹ ਰਸਤਾ ਸ੍ਰੀ ਸਿੱਧ ਬਾਬਾ ਸੋਡਲ ਮੰਦਰ ਨੂੰ ਵੀ ਜਾਂਦਾ ਹੈ | ਮੇਲੇ ਵਾਲੇ ਦਿਨਾਂ ਵਿਚ ਲੋਕਾਂ ਨੂੰ ਪ੍ਰੇਸ਼ਾਨੀ ਆਉਂਦੀ ਸੀ | ਅੱਜ ਪਾਈਪਾਂ ਪੈਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ | ਉੱਤਰੀ ਹਲਕਾ ਦੇ 'ਆਪ' ਦੇ ਇੰਚਾਰਜ ਦਿਨੇਸ਼ ਢੱਲ, ਸੀਮਾ ਰਾਣੀ ਬੱਧਨ ਕੌਂਸਲਰ, ਚਰਨਜੀਤ ਬੱਧਨ, ਕੌਂਸਲਰ ਅਵਿਨਾਸ਼ ਮਾਣਕ ਵੀ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਕੱਲ੍ਹ ਤੋਂ ਸੀਵਰੇਜ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ | ਪਾਈਪਾਂ ਪੈਣ ਤੋਂ ਬਾਅਦ ਸੀਵਰ ਦਾ ਪਾਣੀ ਹੁਣ ਗਾਜੀ ਗੁਲਾ ਤੋਂ ਵਰਕਸ਼ਾਪ ਚੌਕ ਦੇ ਮੁੱਖ ਸੀਵਰੇਜ ਵਿਚ ਪਵੇਗਾ | ਜਿਸ ਨਾਲ ਆਸ-ਪਾਸ ਇਲਾਕੇ ਵਾਲਿਆਂ ਨੂੰ ਸੀਵਰੇਜ ਸਮੱਸਿਆ ਤੋਂ ਵੀ ਰਾਹਤ ਮਿਲੇਗੀ | ਇਸ ਮੌਕੇ ਗੋਰਾ ਬਿਰਦੀ, ਮੇਸ਼ੀ, ਸੋਮਨਾਥ, ਮਿੱਕੀ, ਬਲਵਿੰਦਰ ਬਿਰਦੀ ਤੇ ਇਲਾਕਾ ਨਿਵਾਸੀ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਮੌਜੂਦ ਸਨ | ਚਰਨਜੀਤ ਬੱਧਨ ਨੇ ਕਿਹਾ ਕਿ ਲੋਕਾਂ ਨੂੰ ਇਸ ਕੰਮ ਦੇ ਪੂਰਾ ਹੋਣ ਤੋਂ ਬਾਅਦ ਰਾਹਤ ਮਿਲੇਗੀ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ-ਇਜ਼ਰਾਈਲ ਵਲੋਂ ਈਰਾਨ 'ਤੇ ਹਮਲਾ ਅਤਿ ਨਿੰਦਣਯੋਗ-ਪਾਸਲਾ ਅਗਲੀ ਖ਼ਬਰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ 'ਤੇ ਟਿਕਟ ਦੇ ਨਾਂਅ 'ਤੇ ਕਥਿਤ ਠੱਗੀ ਦੇ ਲੱਗੇ ਇਲਜ਼ਾਮ <br/>
Ad Position 24