01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

10 ਦੇ ਕਰੀਬ ਵਿਅਕਤੀ ਸੁਰੱਖਿਅਤ ਵਾਪਸ ਪੁੱਜੇ <br/> ਦੁਬਈ ਤੋਂ ਆਈ ਰਾਹਤ ਫਲਾਈਟ ਚੰਡੀਗੜ੍ਹ ਪਹੁੰਚੀ <br/>

Ad Position 21
No active advertisement
ਦੁਬਈ ਤੋਂ ਰੈਸਕਿਊ ਫਲਾਈਟ ਰਾਹੀਂ ਚੰਡੀਗੜ੍ਹ ਸੁਰੱਖਿਅਤ ਲਿਆਂਦੇ ਗਏ ਯਾਤਰੀਆਂ ਦਾ ਸਵਾਗਤ ਕਰਨ ਲਈ ਪੁੱਜੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸਨੀ ਸਿੰਘ ਆਹਲੂਵਾਲੀਆ, ਨਾਲ ਪਿ੍ੰਸੀਪਲ ਨੀਰੂ ਗਰਗ | ਤਸਵੀਰ : ਗੁਰਿੰਦਰ ਸਿੰਘ <br/> 06-03-2026
ਚੰਡੀਗੜ੍ਹ, 5 ਮਾਰਚ (ਕਪਿਲ ਵਧਵਾ)-ਇਰਾਨ-ਇਜ਼ਰਾਇਲ ਤਣਾਅ ਕਾਰਨ ਦੁਬਈ ਵਿਚ ਫਸੇ ਭਾਰਤੀ ਮੂਲ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ ਚਲਾਈ ਗਈ ਰਾਹਤ ਉਡਾਣ ਰਾਹੀਂ ਕੁਝ ਵਿਅਕਤੀ ਚੰਡੀਗੜ੍ਹ ਸੁਰੱਖਿਅਤ ਪਹੁੰਚ ਗਏ | ਪਹਿਲੀ ਫਲਾਈਟ ਵਿਚ ਕਰੀਬ 10 ਵਿਅਕਤੀ ਚੰਡੀਗੜ੍ਹ ਪਹੁੰਚੇ, ਜਿਨ੍ਹਾਂ ਵਿਚ ਬਠਿੰਡਾ ਦੇ ਐਸ. ਐਸ. ਡੀ. ਕਾਲਜ ਦੀ ਪਿ੍ੰਸੀਪਲ ਨੀਰੂ ਗਰਗ ਵੀ ਸ਼ਾਮਿਲ ਹਨ | ਇਹ ਰਾਹਤ ਉਡਾਣ ਪਹਿਲਾਂ ਦੁਬਈ ਤੋਂ ਚੱਲ ਕੇ ਮੁੰਬਈ ਪਹੁੰਚੀ ਸੀ, ਜਿੱਥੋਂ ਬਾਅਦ ਵਿਚ ਯਾਤਰੀਆਂ ਨੂੰ ਇੰਡੀਗੋ ਦੀ ਫਲਾਈਟ ਜ਼ਰੀਏ ਚੰਡੀਗੜ੍ਹ ਲਿਆਂਦਾ ਗਿਆ | ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਨ੍ਹਾਂ ਦਾ ਸਵਾਗਤ ਕਰਨ ਲਈ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸਨੀ ਸਿੰਘ ਆਹਲੂਵਾਲੀਆ ਵੀ ਮੌਜੂਦ ਰਹੇ | ਦੁਪਹਿਰ ਕਰੀਬ 12:30 ਵਜੇ ਚੰਡੀਗੜ੍ਹ ਪਹੁੰਚੀ ਇਸ ਉਡਾਨ ਵਿਚ ਆਏ ਲੋਕਾਂ ਵਿਚੋਂ ਪਿ੍ੰਸੀਪਲ ਨੀਰੂ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੁਬਈ ਵਿਚ ਸਥਿਤੀ ਕਾਫੀ ਖ਼ੌਫ਼ਨਾਕ ਸੀ ਅਤੇ ਉਡਾਨ ਭਰਨ ਤੱਕ ਮਿਸਾਈਲਾਂ ਚੱਲ ਰਹੀਆਂ ਸਨ | ਉਨ੍ਹਾਂ ਕਿਹਾ ਕਿ ਕਰੀਬ 225 ਭਾਰਤੀ ਇਸ ਉਡਾਣ ਰਾਹੀਂ ਦੁਬਈ ਤੋਂ ਮੁੰਬਈ ਪਹੁੰਚੇ ਸਨ, ਜਿਨ੍ਹਾਂ ਵਿਚੋਂ ਲਗਭਗ ਦੋ ਦਰਜਨ ਵਿਅਕਤੀ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਨਾਲ ਸੰਬੰਧਿਤ ਸਨ | ਇਸ ਮੌਕੇ ਐਨ.ਆਰ.ਆਈ. ਵਿਭਾਗ ਦੇ ਵਿਸ਼ੇਸ਼ ਸਕੱਤਰ ਅਮਨਦੀਪ ਕੌਰ ਨੇ ਦੱਸਿਆ ਕਿ ਪਹਿਲੀ ਉਡਾਣ ਰਾਹੀਂ ਲਗਭਗ 10 ਵਿਅਕਤੀ ਚੰਡੀਗੜ੍ਹ ਪਹੁੰਚੇ ਹਨ | ਬਾਕੀ ਕਨੈਕਟਿੰਗ ਫਲਾਈਟ ਰਾਹੀਂ ਵਾਪਸ ਪਰਤ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਸਰਪੰਚ ਕਤਲ ਕਾਂਡ 'ਚ ਲੋੜੀਂਦੇ 2 ਮੁੱਖ ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ ਲਾਪਤਾ ਸਰੂਪਾਂ ਦੇ ਮਾਮਲੇ 'ਚ ਸੀ.ਏ. ਕੋਹਲੀ ਨੂੰ ਜ਼ਮਾਨਤ
Ad Position 24