01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਲਾਪਤਾ ਸਰੂਪਾਂ ਦੇ ਮਾਮਲੇ 'ਚ ਸੀ.ਏ. ਕੋਹਲੀ ਨੂੰ ਜ਼ਮਾਨਤ

Ad Position 21
No active advertisement
ਅਜੀਤ ਡੈਸਕ 06-03-2026
ਅੰਮਿ੍ਤਸਰ, 5 ਮਾਰਚ (ਰੇਸ਼ਮ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਚਰਚਿਤ ਮਾਮਲੇ 'ਚ ਅੰਮਿ੍ਤਸਰ ਪੁਲਿਸ ਵਲੋਂ ਗਿ੍ਫਤਾਰ ਕਰਕੇ ਜੇਲ੍ਹ ਭੇਜੇ ਗਏ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀ.ਏ. ਸਤਿੰਦਰ ਸਿੰਘ ਕੋਹਲੀ ਜੋ ਇਸ ਵੇਲੇ ਜੇਲ੍ਹ 'ਚ ਬੰਦ ਹਨ ਦੀ ਜ਼ਮਾਨਤੀ ਅਰਜ਼ੀ ਅੱਜ ਇਥੇ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਦੀ ਅਦਾਲਤ ਵਲੋਂ ਮਨਜ਼ੂਰ ਕਰ ਲਈ ਗਈ ਹੈ | ਉਨ੍ਹਾਂ ਦੇ ਭਲਕੇ ਜੇਲ੍ਹ ਤੋਂ ਰਿਹਾਅ ਹੋਣ ਦੀ ਸੰਭਾਵਨਾ ਹੈ | ਦੱਸਣਯੋਗ ਹੈ ਕਿ ਇਸ ਮਾਮਲੇ 'ਚ ਸ: ਕੋਹਲੀ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲੈ ਕੇ ਪੁਛਗਿੱਛ ਕੀਤੀ ਸੀ ਜਿਸ ਉਪਰੰਤ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਸਾਤ 'ਚ ਵੀ ਭੇਜਿਆ ਗਿਆ ਸੀ ਜੋ ਇਸ ਵੇਲੇ ਜੇਲ੍ਹ 'ਚ ਬੰਦ ਹਨ | ਦੱਸਣਯੋਗ ਹੈ ਕਿ ਸੀ.ਏ. ਸ: ਕੋਹਲੀ ਤੋਂ ਇਲਾਵਾ 4 ਹੋਰ ਵਿਅਕਤੀਆਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ |

Ad Position 22
No active advertisement
ਪਿਛਲੀ ਖ਼ਬਰ 10 ਦੇ ਕਰੀਬ ਵਿਅਕਤੀ ਸੁਰੱਖਿਅਤ ਵਾਪਸ ਪੁੱਜੇ <br/> ਦੁਬਈ ਤੋਂ ਆਈ ਰਾਹਤ ਫਲਾਈਟ ਚੰਡੀਗੜ੍ਹ ਪਹੁੰਚੀ <br/> ਅਗਲੀ ਖ਼ਬਰ 5ਵੀਂ ਦੀ ਸਾਲਾਨਾ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ
Ad Position 24