ਪੋਜੇਵਾਲ ਸਰਾਂ, 5 ਮਾਰਚ (ਨਵਾਂਗਰਾਈਾ)-ਪੰਜਾਬ ਸਿੱਖਿਆ ਵਿਭਾਗ ਵਲੋਂ ਪੰਜਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ ਲਈ ਜਾ ਰਹੀ ਹੈ | ਡਾਇਰੈਟਕਰ ਐਸ.ਸੀ.ਈ.ਆਰ.ਟੀ. ਪੰਜਾਬ ਵਲੋਂ 5ਵੀਂ ਦੇ ਸਾਲਾਨਾ ਮੁਲਾਂਕਣ ਜਾਰੀ ਡੇਟਸ਼ੀਟ ਅਨੁਸਾਰ 6 ਮਾਰਚ ਨੂੰ ਅੰਗਰੇਜੀ, 9 ਮਾਰਚ ਨੂੰ ਗਣਿਤ, 10 ਮਾਰਚ ਨੂੰ ਪੰਜਾਬੀ, ਹਿੰਦੀ, ਉਰਦੂ ਪਹਿਲੀ ਭਾਸ਼ਾ, 11 ਮਾਰਚ ਨੂੰ ਪੰਜਾਬੀ, ਹਿੰਦੀ, ਉਰਦੂ ਦੂਸਰੀ ਭਾਸ਼ਾ, 12 ਮਾਰਚ ਨੂੰ ਵਾਤਾਵਰਣ ਸਿੱਖਿਆ ਦਾ ਮੁਲਾਂਕਣ ਹੋਵੇਗਾ | ਮੁਲਾਂਕਣ ਦਾ ਸਮਾਂ 9 ਵਜੇ ਤੋਂ 12 ਵਜੇ ਤੱਕ ਹੋਵੇਗਾ |