ਐੱਸ. ਏ. ਐੱਸ. ਨਗਰ, 5 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀ ਪ੍ਰੀਖਿਆ ਦੇ ਵਾਧੂ ਵਿਸ਼ਾ ਪੰਜਾਬੀ ਦੀ ਜਨਵਰੀ 2026 ਦੀ ਪ੍ਰੀਖਿਆ 29 ਅਤੇ 30 ਜਨਵਰੀ ਨੂੰ ਕਰਵਾਈ ਗਈ ਸੀ, ਜਿਸ ਦਾ ਨਤੀਜਾ ਬੋਰਡ ਦੀ ਵੈੱਬਸਾਈਟ 'ਤੇ ਅੱਜ ਬਾਅਦ ਦੁਪਹਿਰ ਐਲਾਨ ਦਿੱਤਾ ਗਿਆ ਹੈ | ਇਸ ਪ੍ਰੀਖਿਆ ਨਾਲ ਸੰਬੰਧਿਤ ਪ੍ਰੀਖਿਆਰਥੀ ਬੋਰਡ ਦੀ ਵੈੱਬਸਾਈਟ 'ਤੇ ਆਪਣਾ ਨਤੀਜਾ ਦੇਖ ਸਕਦੇ ਹਨ |