01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ਼੍ਰੋਮਣੀ ਅਕਾਲੀ ਦਲ ਵਲੋਂ ਸਿਆਸੀ ਚਰਚਾਵਾਂ ਲਈ ਬੁਲਾਰਿਆਂ ਤੇ ਟੀ.ਵੀ. ਪੈਨਲਿਸਟਾਂ ਦੀ 21 ਮੈਂਬਰੀ ਸੂਚੀ ਜਾਰੀ <br/>

Ad Position 21
No active advertisement
ਅਜੀਤ ਡੈਸਕ 06-03-2026
ਚੰਡੀਗੜ੍ਹ, 5 ਮਾਰਚ (ਸੰਦੀਪ ਕੁਮਾਰ ਮਾਹਨਾ)–ਸ਼ੋ੍ਰਮਣੀ ਅਕਾਲੀ ਦਲ ਵਲੋਂ ਮੀਡੀਆ ਚੈਨਲਾਂ 'ਤੇ ਹੋਣ ਵਾਲੀਆਂ ਟੀ.ਵੀ. ਡਿਬੇਟਾਂ ਅਤੇ ਸਿਆਸੀ ਚਰਚਾਵਾਂ ਲਈ ਪਾਰਟੀ ਦੇ ਬੁਲਾਰਿਆਂ ਅਤੇ ਪੈਨਲਿਸਟਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ | ਇਹ ਸੂਚੀ ਪਾਰਟੀ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਵਲੋਂ ਜਾਰੀ ਕੀਤੀ ਗਈ ਸੂਚੀ 'ਚ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ ਕੌਮੀ ਮੁੱਖ ਬੁਲਾਰਾ ਜਦਕਿ ਬੁਲਾਰਿਆਂ ਤੇ ਟੀ.ਵੀ. ਪੈਨਲਿਸਟਾਂ ਦੀ ਸੂਚੀ 'ਚ ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਗੁਰਪ੍ਰੀਤ ਸਿੰਘ ਝੱਬਰ, ਹਰਜੀਤ ਸਿੰਘ ਭੁੱਲਰ, ਮੋਹਿਤ ਗੁਪਤਾ, ਦਿਲਬਾਗ ਸਿੰਘ ਵਿਰਕ, ਹਰਜੀਤ ਸਿੰਘ ਸੀ.ਏ. (ਉਦਯੋਗ ਅਤੇ ਵਪਾਰ ਵਿੰਗ), ਪਰਮਬੀਰ ਸਿੰਘ ਸੰਨ੍ਹੀ (ਆਰ.ਟੀ.ਆਈ. ਵਿੰਗ), ਚਰਨਜੀਵ ਸਿੰਘ ਲਾਲੀ ਜਲੰਧਰ, ਐਡਵੋਕੇਟ ਕੇ.ਐਸ. ਮਠਾੜੂ (ਲੀਗਲ ਵਿੰਗ), ਸਤਿੰਦਰ ਸਿੰਘ ਗਿੱਲ (ਮੁਹਾਲੀ), ਸ਼ਮਸ਼ੇਰ ਸਿੰਘ ਪੁਰਖਾਲਵੀ, ਜਸਵਿੰਦਰ ਕੌਰ ਸੋਹਲ, ਐਡਵੋਕੇਟ ਰਵਿੰਦਰ ਸਿੰਘ ਸਾਂਪਲਾ (ਲੀਗਲ ਵਿੰਗ), ਨਛੱਤਰ ਸਿੰਘ ਗਿੱਲ, ਐਡਵੋਕੇਟ ਨਗਿੰਦਰ ਬੈਨੀਪਾਲ (ਦਿੱਲੀ ਸੂਬਾ), ਸੁਖਮਿੰਦਰ ਸਿੰਘ ਰਾਜਪਾਲ, ਐਡਵੋਕੇਟ ਪੁਨੀਤਇੰਦਰ ਸਿੰਘ ਕੰਗ (ਯੂਥ ਵਿੰਗ), ਅਜੈ ਕੁਮਾਰ (ਅੰਮਿ੍ਤਸਰ), ਅਮਨ ਵੜਿੰਗ ਅਤੇ ਕੈਪਟਨ ਰਮਨਦੀਪ ਸਿੰਘ ਬਾਵਾ ਦੇ ਨਾਮ ਸ਼ਾਮਿਲ ਹਨ | ਡਾ. ਚੀਮਾ ਨੇ ਦੱਸਿਆ ਕਿ ਪਾਰਟੀ ਦੇ ਕੌਮੀ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੂੰ ਮੀਡੀਆ ਪ੍ਰਤੀਕਿਰਿਆ ਤੇ ਟੀ.ਵੀ. ਡਿਬੇਟਾਂ ਲਈ ਮੁੱਖ ਸੰਪਰਕ ਵਿਅਕਤੀ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੀਡੀਆ ਨਾਲ ਸੰਬੰਧਿਤ ਸਾਰੀ ਕੋਆਰਡੀਨੇਸ਼ਨ ਅਤੇ ਟੀ.ਵੀ. ਡਿਬੇਟਾਂ ਵਿਚ ਹਿੱਸਾ ਲੈਣ ਦੀ ਕਾਰਵਾਈ ਕੌਮੀ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਰਾਹੀਂ ਹੀ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਮੱੁਖ ਮੰਤਰੀ ਨਾਇਬ ਸਿੰਘ ਸੈਣੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੋਏ ਨਤਮਸਤਕ <br/> ਅਗਲੀ ਖ਼ਬਰ ਕਬੂਤਰਬਾਜ਼ੀ ਦੌਰਾਨ ਵਧੇ ਝਗੜੇ ਕਾਰਨ ਚੱਲੀ ਗੋਲੀ, 2 ਦੀ ਮੌਤ <br/>
Ad Position 24