17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮਹਿਲਾਵਾਂ ਦੇ 48 ਹਜ਼ਾਰ ਰੁਪਏ ਦਾ ਹਿਸਾਬ ਦੇਵੇ ਸਰਕਾਰ-ਜਾਖੜ <br/>

Ad Position 21
No active advertisement
ਅਜੀਤ ਡੈਸਕ 08-03-2026

ਲੁਧਿਆਣਾ, 7 ਮਾਰਚ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਮਹਿਲਾਵਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਵਾਅਦੇ ਕਰਨ ਵਾਲੀ ਸਰਕਾਰ ਹੁਣ ਪਿਛਲੇ 48 ਮਹੀਨਿਆਂ ਦੇ ਬਕਾਏ ਦਾ ਸਪੱਸ਼ਟ ਹਿਸਾਬ ਦੇਵੇ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਦੇ ਹਿਸਾਬ ਪ੍ਰਤੀ ਮਹਿਲਾ ਲਗਭਗ 48 ਹਜ਼ਾਰ ਰੁਪਏ ਬਣਦੇ ਹਨ ਅਤੇ ਆਉਣ ਵਾਲੇ ਬਜਟ ਸੈਸ਼ਨ ਵਿਚ ਇਸ ਬਾਰੇ ਸਾਫ਼ ਐਲਾਨ ਕੀਤਾ ਜਾਣਾ ਚਾਹੀਦਾ ਹੈ | ਸੁਨੀਲ ਜਾਖੜ ਦੁੱਗਰੀ ਸਥਿਤ ਭਾਜਪਾ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ | ਇਸ ਦੌਰਾਨ ਉਨ੍ਹਾਂ 14 ਮਾਰਚ ਨੂੰ ਮੋਗਾ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹੋਣ ਵਾਲੀ ਭਾਜਪਾ ਰੈਲੀ ਦੀਆਂ ਤਿਆਰੀਆਂ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਰਜਨੀਸ਼ ਧੀਮਾਨ, ਪਰਮਿੰਦਰ ਸਿੰਘ ਬਰਾੜ, ਜਤਿੰਦਰ ਮਿੱਤਲ, ਜਸਪ੍ਰੀਤ ਸਿੰਘ ਹੌਬੀ, ਨਰਿੰਦਰ ਸਿੰਘ ਮੱਲੀ੍ਹ, ਗੁਰਦੇਵ ਸ਼ਰਮਾ ਦੇਬੀ, ਡਾ. ਸਤੀਸ਼ ਕੁਮਾਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੀ ਪਾਕਿ ਵੀ ਈਰਾਨ ਵਿਰੁੱਧ ਜੰਗ 'ਚ ਹੋਵੇਗਾ ਸ਼ਾਮਿਲ? <br/> ਅਗਲੀ ਖ਼ਬਰ ਰਸਨੀਤ ਕੌਰ ਯੂ.ਪੀ.ਐਸ.ਸੀ. ਦੀ ਪ੍ਰੀਖਿਆ 'ਚੋਂ 51ਵੇਂ ਸਥਾਨ 'ਤੇ ਰਹੀ <br/>
Ad Position 24