28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸੰਯੁਕਤ ਕਿਸਾਨ ਮੋਰਚਾ 10 ਮਾਰਚ ਨੂੰ ਬਰਨਾਲੇ ਵਿਚ ਮਹਾਂ ਪੰਚਾਇਤ ਕਰੇਗਾ- ਲੱਖੋਵਾਲ <br/>

Ad Position 21
No active advertisement
ਅਜੀਤ ਡੈਸਕ 09-03-2026

ਖੰਨਾ, 8 ਮਾਰਚ (ਹਰਜਿੰਦਰ ਸਿੰਘ ਲਾਲ)-ਸੰਯੁਕਤ ਮੋਰਚੇ ਦੇ ਪ੍ਰਮੁੱਖ ਨੇਤਾ ਤੇ ਬੀ. ਕੇ. ਯੂ. ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਭਾਰਤ ਸਰਕਾਰ ਅਮਰੀਕਾ ਨਾਲ ਫ਼ਰੀ ਟਰੇਡ ਐਗਰੀਮੈਂਟ ਕਰ ਰਹੀ ਹੈ, ਜਿਸ ਵਿਚ ਅਸਿੱਧੇ ਤਰੀਕੇ ਨਾਲ ਖੇਤੀਬਾੜੀ ਤੇ ਡੇਅਰੀ ਦੇ ਧੰਦੇ ਨੂੰ ਜੋੜਿਆ ਜਾ ਰਿਹਾ ਹੈ, ਜਿਸ ਨਾਲ ਸਾਰੀ ਖੇਤੀਬਾੜੀ ਕਿਸਾਨੀ ਤੇ ਪਸ਼ੂ ਪਾਲਣ ਦਾ ਧੰਦਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ | ਇਸ ਸਮਝੌਤੇ ਤਹਿਤ ਮੱਕੀ ਸੋਇਆਬੀਨ ਦਾ ਤੇਲ ਤੇ ਹੋਰ ਕਈ ਫ਼ਸਲਾਂ ਜਿਨ੍ਹਾਂ ਵਿਚ ਫਲ ਫਰੂਟ ਵੀ ਆਉਂਦੇ ਹਨ | ਅਮਰੀਕਾ ਆਪਣੇ ਕਿਸਾਨਾਂ ਨੂੰ ਵਾਧੂ ਸਬਸਿਡੀ ਦਿੰਦਾ ਹੈ ਤੇ ਉੱਥੇ ਇਨ੍ਹਾਂ ਕੰਪਨੀਆਂ ਕੋਲ 500 ਤੋਂ 100 ਏਕੜ ਤੱਕ ਦੇ ਵੱਡੇ ਫਾਰਮ ਹਨ | ਉਨ੍ਹਾਂ ਦਾ ਮੁਕਾਬਲਾ ਭਾਰਤ ਦੇ ਕਿਸਾਨ ਕਿਸ ਤਰ੍ਹਾਂ ਕਰਨਗੇ ਕੰਪਨੀਆਂ ਦੇ ਆਉਣ ਨਾਲ ਭਾਰਤ ਦੀ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ | ਲੱਖੋਵਾਲ ਨੇ ਕਿਹਾ ਕਿ ਭਾਰਤ 10 ਮਾਰਚ ਨੂੰ ਬਿਜਲੀ ਸੋਧ ਬਿੱਲ ਪਾਰਲੀਮੈਂਟ ਵਿਚ ਪੇਸ਼ ਕਰਨ ਜਾ ਰਹੀ ਹੈ | ਜਿਸ ਨਾਲ ਸਾਰੀ ਬਿਜਲੀ ਪ੍ਰਾਈਵੇਟ ਘਰਾਣਿਆਂ ਦੇ ਹੱਥਾਂ ਵਿਚ ਚਲੀ ਜਾਵੇਗੀ | ਲੋਕਾਂ ਦਾ ਆਰਥਿਕ ਨੁਕਸਾਨ ਵਧ ਜਾਵੇਗਾ | ਕਿਉਂਕਿ ਪ੍ਰਾਈਵੇਟ ਕੰਪਨੀਆਂ ਆਪਣੀ ਮਰਜ਼ੀ ਮੁਤਾਬਿਕ ਬਿਜਲੀ ਦੇ ਰੇਟ ਵਧਾਉਂਦੇ ਰਹਿਣਗੇ | ਇਨ੍ਹਾਂ ਸਾਰੀਆਂ ਗੱਲਾਂ ਦੇ ਰੋਸ ਵਜੋਂ ਬਰਨਾਲੇ ਵੱਡੀ ਰੈਲੀ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਹੋਈਆਂ ਅਲਰਟ <br/> ਅਗਲੀ ਖ਼ਬਰ ਮਹਿਲਾਵਾਂ ਨਾਲ ਕੀਤਾ ਵਾਅਦਾ ਪੂਰਾ ਕਰੇ ਸਰਕਾਰ - ਜੈ ਇੰਦਰ ਕੌਰ <br/>
Ad Position 24