28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਅੰਮਿ੍ਤ ਭਾਰਤ ਯੋਜਨਾ ਤਹਿਤ 1300 ਤੋਂ ਵੱਧ ਰੇਲਵੇ ਸਟੇਸ਼ਨਾਂ 'ਤੇ ਮਿਲਣਗੀਆਂ ਵਿਸ਼ਵ-ਪੱਧਰੀ ਸਹੂਲਤਾਂ <br/>

Ad Position 21
No active advertisement
ਅਜੀਤ ਡੈਸਕ 09-03-2026
ਮੰਡੀ ਗੋਬਿੰਦਗੜ੍ਹ, 8 ਮਾਰਚ (ਮੋਹਿਤ ਸਿੰਗਲਾ)-ਭਾਰਤੀ ਰੇਲ ਅੰਮਿ੍ਤ ਭਾਰਤ ਯੋਜਨਾ ਤਹਿਤ ਦੇਸ਼ ਭਰ ਦੇ 1300 ਤੋਂ ਵੱਧ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਵੱਲ ਤੇਜ਼ੀ ਨਾਲ ਕੰਮ ਕਰ ਰਹੀ ਹੈ | ਇਸ ਤਹਿਤ ਰੇਲਵੇ ਸਟੇਸ਼ਨਾਂ ਦੇ ਵੇਟਿੰਗ ਹਾਲਾਂ (ਉਡੀਕ-ਘਰਾਂ) ਨੂੰ ਵੀ ਸਮਾਰਟ ਬਣਾਇਆ ਜਾ ਰਿਹਾ ਹੈ, ਜਿੱਥੇ ਯਾਤਰੀਆਂ ਨੂੰ ਪ੍ਰਵੇਸ਼ ਸਿਰਫ਼ ਕਿਊ-ਆਰ ਕੋਡ ਰਾਹੀਂ ਹੀ ਮਿਲੇਗਾ | ਇਸ ਦਾ ਮਕਸਦ ਵੇਟਿੰਗ ਏਰੀਆ ਵਿਚ ਬਿਨਾਂ ਲੋੜ ਦੀ ਭੀੜ ਨੂੰ ਕਾਬੂ ਕਰਨਾ ਅਤੇ ਗੈਰ-ਅਧਿਕਾਰਿਤ ਪ੍ਰਵੇਸ਼ ਨੂੰ ਰੋਕਣਾ ਹੈ | ਰੇਲਵੇ ਬੋਰਡ ਦੇ ਅਧਿਕਾਰਕ ਸਰੋਤਾਂ ਮੁਤਾਬਕ ਇਸ ਪ੍ਰਣਾਲੀ ਨੂੰ ਪਹਿਲੇ ਪੜਾਅ ਵਿਚ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਪੰਜ ਮੱਧਮ ਸ਼੍ਰੇਣੀ ਦੇ ਰੇਲਵੇ ਸਟੇਸ਼ਨਾਂ 'ਤੇ ਲਾਗੂ ਕੀਤਾ ਜਾ ਰਿਹਾ ਹੈ | ਇਨ੍ਹਾਂ ਸਟੇਸ਼ਨਾਂ 'ਤੇ ਯਾਤਰੀਆਂ ਦੀ ਆਵਾਜਾਈ ਕਾਫੀ ਹੁੰਦੀ ਹੈ, ਪਰ ਸਟੇਸ਼ਨ ਦਾ ਆਕਾਰ ਬਹੁਤ ਵੱਡਾ ਨਹੀਂ ਹੁੰਦਾ | ਪਾਇਲਟ ਪ੍ਰਾਜੈਕਟ ਲਈ ਜਿਨ੍ਹਾਂ ਸਟੇਸ਼ਨਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ਵਿਚ ਗਾਂਧੀਨਗਰ, ਰਾਣੀ ਕਮਲਾਪਤੀ (ਭੋਪਾਲ), ਐਮ. ਵਿਸ਼ਵੇਸ਼ਵਰਾਇਆ (ਬੈਂਗਲੁਰੂ), ਅਯੋਧਿਆ ਧਾਮ ਅਤੇ ਆਨੰਦ ਵਿਹਾਰ (ਨਵਾਂ ਟਰਮੀਨਲ) ਰੇਲਵੇ ਸਟੇਸ਼ਨ ਸ਼ਾਮਿਲ ਹਨ | ਨਵੀਂ ਪ੍ਰਣਾਲੀ ਅਧੀਨ ਸਿਰਫ਼ ਵੈਧ ਟਿਕਟ ਰੱਖਣ ਵਾਲੇ ਯਾਤਰੀਆਂ ਨੂੰ ਹੀ ਵੇਟਿੰਗ ਹਾਲ ਵਿਚ ਦਾਖ਼ਲਾ ਮਿਲੇਗਾ | ਯਾਤਰੀਆਂ ਦੇ ਮੋਬਾਈਲ ਟਿਕਟ ਜਾਂ ਪਿ੍ੰਟ ਕੀਤੇ ਟਿਕਟ 'ਤੇ ਮੌਜੂਦ ਕਿਊਆਰ ਕੋਡ ਨੂੰ ਸਕੈਨ ਕਰਨ ਤੋਂ ਬਾਅਦ ਹੀ ਆਟੋਮੈਟਿਕ ਗੇਟ ਖੁਲਣਗੇ ਅਤੇ ਯਾਤਰੀ ਅੰਦਰ ਜਾ ਸਕਣਗੇ | ਹਾਲ ਦੇ ਬਾਹਰ ਲੱਗੀ ਡਿਜੀਟਲ ਸਕ੍ਰੀਨ 'ਤੇ ਸੀਟਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਮਿਲੇਗੀ | ਅੰਦਰ ਸਮਾਰਟ ਲਾਈਟਿੰਗ ਤੇ ਏਅਰ ਕੰਡੀਸ਼ਨਿੰਗ ਦੀ ਸੁਵਿਧਾ ਹੋਵੇਗੀ, ਜਿਸ ਨਾਲ ਯਾਤਰੀਆਂ ਨੂੰ ਹੋਰ ਆਰਾਮਦਾਇਕ ਮਾਹੌਲ ਮਿਲੇਗਾ | ਸੈਂਸਰ ਆਧਾਰਿਤ ਤਕਨੀਕ ਰਾਹੀਂ ਹਾਲ ਵਿਚ ਮੌਜੂਦ ਭੀੜ ਦੇ ਅਨੁਸਾਰ ਬਿਜਲੀ, ਕੂਲਿੰਗ ਅਤੇ ਰੌਸ਼ਨੀ ਆਪਣੇ ਆਪ ਸਮਾਇਤ ਹੁੰਦੀ ਰਹੇਗੀ | ਯਾਤਰੀਆਂ ਦੀ ਸੁਵਿਧਾ ਲਈ ਹਾਲ ਵਿਚ ਰਿਫਰੈਸ਼ਮੈਂਟ ਉਪਲਬਧ ਕਰਵਾਉਣ ਵਾਸਤੇ ਟਚ ਸਕ੍ਰੀਨ ਆਧਾਰਿਤ ਵੈਂਡਿੰਗ ਮਸ਼ੀਨਾਂ ਵੀ ਲਗਾਈਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਗੋਲਾਬਾਰੀ 'ਚ ਮਾਰੇ ਗਏ 527 ਅਫ਼ਗਾਨ ਤਾਲਿਬਾਨ ਲੜਾਕੇ, 755 ਤੋਂ ਵੱਧ ਜ਼ਖਮੀ <br/> ਅਗਲੀ ਖ਼ਬਰ ਗੁਜਰਾਤ 'ਚ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਤੇ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ-ਕੇਜਰੀਵਾਲ <br/>
Ad Position 24