ਚੰਡੀਗੜ੍ਹ, 8 ਮਾਰਚ (ਮਾਨ)-ਸਾਬਕਾ ਉਪ-ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਬਜਟ ਨੂੰ ਪੂਰੀ ਤਰ੍ਹਾਂ ਦਿਸ਼ਾਹੀਣ, ਲੋਕ ਵਿਰੋਧੀ ਤੇ ਸਿਰਫ਼ ਅੰਕੜਿਆਂ 'ਤੇ ਖੇਡ ਦੱਸਿਆ | ਉਨ੍ਹਾਂ ਕਿਹਾ ਕਿ ਬਜਟ ਵਿਚ ਦਿਖਾਵਾ ਕਰਨ ਦੇ ਬਾਵਜੂਦ ਅੰਕੜੇ ਵਧੇ ਹਨ, ਪਰ ਅਸਲੀਅਤ ਸੁੰਗੜ ਗਈ ਹੈ | ਬਜਟ ਸਿਰਫ਼ ਵੱਡੇ-ਵੱਡੇ ਦਾਅਵੇ ਕਰਦਾ ਹੈ, ਜ਼ਮੀਨੀ ਪੱਧਰ 'ਤੇ ਕੋਈ ਸਪੱਸ਼ਟ ਨੀਤੀ ਲਾਗੂ ਨਹੀਂ ਕਰਦਾ | ਔਰਤਾਂ ਨਾਲ ਵੱਡਾ ਧੋਖਾ ਕੀਤਾ ਹੈ ਤੇ ਚਾਰ ਸਾਲਾਂ ਦੀ ਪੂਰੀ ਰਕਮ 1,000 ਅਤੇ 1,500 ਰੁਪਏ ਦੇ ਰੂਪ ਵਿਚ ਦਿੱਤੀ ਜਾਣੀ ਚਾਹੀਦੀ ਹੈ |