ਚੰਡੀਗੜ੍ਹ, 8 ਮਾਰਚ (ਮਾਨ)-ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਆਖ਼ਰੀ ਬਜਟ ਸੀ ਅਤੇ ਇਸ ਬਜਟ ਵਿਚ ਵੀ ਇਹ ਸਾਬਿਤ ਹੋ ਗਿਆ ਹੈ ਇਹ ਸਰਕਾਰ ਸਿਰਫ਼ ਐਲਾਨਾਂ ਵਾਲੀ ਸਰਕਾਰ ਬਣ ਕੇ ਰਹਿ ਗਈ ਹੈ | ਉਨ੍ਹਾਂ ਕਿਹਾ ਕਿ ਅੱਜ ਮਹਿਲਾ ਦਿਵਸ ਮੌਕੇ ਵੀ ਸਰਕਾਰ ਵਲੋਂ ਸਪਸ਼ਟ ਤੌਰ 'ਤੇ ਔਰਤਾਂ ਨੂੰ ਪਿਛਲੇ ਚਾਰ ਸਾਲਾਂ ਦੀ ਰਾਸ਼ੀ ਦੇਣ ਦੀ ਕੋਈ ਤਜਵੀਜ਼ ਨਹੀਂ ਰੱਖੀ ਗਈ ਅਤੇ ਸਿਰਫ਼ ਐਲਾਨ ਕਰਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ |
ਐਲਾਨਾਂ ਵਾਲੀ ਸਰਕਾਰ ਬਣ ਕੇ ਰਹਿ ਗਈ 'ਆਪ'-ਭੱਠਲ
ਅਜੀਤ ਡੈਸਕ
09-03-2026