10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਰੇਲ ਯਾਤਰੀਆਂ ਨੂੰ ਹੁਣ ਸਫ਼ਰ ਦੌਰਾਨ ਸੀਟ 'ਤੇ ਹੀ ਮਿਲੇਗਾ ਜ਼ੋਮੈਟੋ ਅਤੇ ਸਵਿਗੀ ਤੋਂ ਮਨਪਸੰਦ ਖਾਣਾ <br/>

Ad Position 21
No active advertisement
ਅਜੀਤ ਡੈਸਕ 11-03-2026

ਫ਼ਿਰੋਜ਼ਪੁਰ, 10 ਮਾਰਚ (ਰਾਕੇਸ਼ ਚਾਵਲਾ)-ਭਾਰਤੀ ਰੇਲਵੇ ਵਲੋਂ ਰੇਲ ਯਾਤਰੀਆਂ ਦੇ ਸਫ਼ਰ ਨੂੰ ਵਧੇਰੇ ਸੁਖਾਵਾਂ, ਸੁਵਿਧਾਜਨਕ ਤੇ ਅਨੰਦਦਾਇਕ ਬਣਾਉਣ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਪਹਿਲ ਕੀਤੀ ਗਈ ਹੈ | ਹੁਣ ਯਾਤਰੀਆਂ ਨੂੰ ਈ-ਕੈਟਰਿੰਗ ਸੇਵਾ ਰਾਹੀਂ ਆਪਣੀ ਸੀਟ 'ਤੇ ਹੀ ਮਨਪਸੰਦ ਭੋਜਨ ਮੰਗਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ | ਇਸ ਨਵੀਂ ਵਿਵਸਥਾ ਦੇ ਤਹਿਤ ਯਾਤਰੀ ਆਪਣੇ ਪੀ.ਐੱਨ.ਆਰ. ਨੰਬਰ ਰਾਹੀਂ ਈ-ਕੈਟਰਿੰਗ ਪਲੇਟਫ਼ਾਰਮ 'ਤੇ ਲੋਗਇੰਨ ਕਰ ਸਕਦੇ ਹਨ | ਇਸ ਤੋਂ ਬਾਅਦ ਉਹ ਜ਼ੋਮੈਟੋ ਅਤੇ ਸਵਿਗੀ ਵਰਗੇ ਨਾਮੀ ਫੂਡ ਐਗਰੀਗੇਟਰ ਪਲੇਟਫ਼ਾਰਮਾਂ ਰਾਹੀਂ ਆਪਣੀ ਪਸੰਦ ਦੇ ਰੈਸਟੋਰੈਂਟਾਂ ਤੋਂ ਭੋਜਨ ਆਰਡਰ ਕਰ ਸਕਦੇ ਹਨ | ਇਹ ਸਮਾਰਟ ਸਿਸਟਮ ਰੇਲ ਗੱਡੀ ਦੇ ਸਮੇਂ ਨੂੰ ਲਗਾਤਾਰ ਟਰੈਕ ਕਰਦਾ ਹੈ, ਜਿਸ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਆਰਡਰ ਕੀਤਾ ਗਿਆ ਭੋਜਨ ਨਿਰਧਾਰਿਤ ਸਟੇਸ਼ਨ 'ਤੇ ਟਰੇਨ ਪਹੁੰਚਣ ਸਮੇਂ ਯਾਤਰੀ ਦੀ ਸੀਟ ਤੱਕ ਤਾਜ਼ਾ ਅਤੇ ਸਾਫ਼-ਸੁਥਰਾ ਪਹੁੰਚ ਸਕੇ | ਇਹ ਸੇਵਾ ਮੰਡਲ ਦੇ ਪ੍ਰਮੁੱਖ ਸਟੇਸ਼ਨਾਂ ਜਿਵੇਂ ਕਿ ਲੁਧਿਆਣਾ, ਜਲੰਧਰ ਸਿਟੀ ਅਤੇ ਜਲੰਧਰ ਕੈਂਟ, ਅੰਮਿ੍ਤਸਰ, ਫਿਰੋਜ਼ਪੁਰ ਕੈਂਟ, ਫਗਵਾੜਾ ਵਿਖੇ ਉਪਲਬਧ ਕਰਵਾਈ ਗਈ ਹੈ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਰੇਲ ਯਾਤਰੀਆਂ ਨੂੰ ਸੁਰੱਖਿਅਤ, ਆਰਾਮਦਾਇਕ ਅਤੇ ਬਿਹਤਰ ਯਾਤਰਾ ਅਨੁਭਵ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ | ਖ਼ਾਸ ਗੱਲ ਇਹ ਹੈ ਕਿ ਇਹ ਸੁਵਿਧਾ 'ਰੇਲ ਵੰਨ ਐਪ' 'ਤੇ ਵੀ ਉਪਲਬਧ ਹੈ | ਜਿਸ ਨਾਲ ਯਾਤਰੀ ਆਸਾਨੀ ਨਾਲ ਆਪਣੇ ਮੋਬਾਈਲ ਰਾਹੀਂ ਆਰਡਰ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਇੰਟਰਪੋਲ ਦੀ ਮਦਦ ਪੰਜਾਬ ਪੁਲਿਸ ਲਈ ਹੋ ਰਹੀ ਹੈ ਲਾਹੇਵੰਦ -ਡੀ.ਜੀ.ਪੀ. ਯਾਦਵ ਅਗਲੀ ਖ਼ਬਰ ਭਾਈ ਸਰਬਜੀਤ ਸਿੰਘ ਖ਼ਾਲਸਾ ਵਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ <br/>
Ad Position 24