ਲੁਧਿਆਣਾ, 4 ਅਪ੍ਰੈਲ (ਜਸਵਿੰਦਰ ਸਿੰਘ)-ਝੋਨੇ ਦਾ ਸੁਪਰੀਮ 110 ਬੀਜ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ | ਉਪਰੋਕਤ ਪ੍ਰਗਟਾਵਾ ਕਰਦੇ ਹੋਏ ਭੱਠਲ ਬੀਜ ਫਾਰਮ ਦੇ ਡਾਇਰੈਕਟਰ ਰਵਿੰਦਰਜੀਤ ਸਿੰਘ ਭੱਠਲ ਨੇ ਕਿਹਾ ਕਿ ਜਦੋਂ ਦਾ ਇਹ ਬੀਜ ਬਾਜ਼ਾਰ ਵਿਚ ਆਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਇਸ ਬੀਜ ਨੂੰ ਕਦੇ ਕੋਈ ਬਿਮਾਰੀ ਦੀ ਕੋਈ ਵੀ ਸ਼ਿਕਾਇਤ ਨਹੀਂ ਆਈ ਹੈ | ਇਹ ਬੀਜ ਪੱਕਣ ਲਈ ਪਨੀਰੀ ਸਮੇਤ 135 ਤੋਂ 140 ਦਿਨ ਦਾ ਸਮਾਂ ਲੈਂਦੀ ਹੈ | ਇਸ ਬੀਜ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਕਿਸਮ ਡਿਗਦੀ ਵੀ ਨਹੀਂ ਹੈ | ਭੱਠਲ ਬੀਜ ਫਾਰਮ 'ਤੇ ਬੀਜ ਖਰੀਦਣ ਆਏ ਕੋਟਲਾ ਜੱਟਾਂ ਜ਼ਿਲ੍ਹਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਸਰਪੰਚ ਬੇਅੰਤ ਸਿੰਘ, ਪਿੰਡ ਰਿਊਨਾ ਨੀਵਾਂ ਤੋਂ ਬਲਿਹਾਰ ਸਿੰਘ, ਗੁਰਵਿੰਦਰ ਸਿੰਘ ਪਿੰਡ ਨੰਗਲ ਗੁਰੂ ਜ਼ਿਲ੍ਹਾ ਅੰਮਿ੍ਤਸਰ, ਜੀਵਨ ਸਿੰਘ, ਕੁਲਦੀਪ ਸਿੰਘ ਪਿੰਡ ਬਾਕੀਪੁਰ ਜ਼ਿਲ੍ਹਾ ਤਰਨਤਾਰਨ ਅਤੇ ਕਿਸਾਨ ਬੇਅੰਤ ਸਿੰਘ ਪਿੰਡ ਨੋਹਰਾ ਜ਼ਿਲ੍ਹਾ ਪਟਿਆਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਹਰ ਸਾਲ ਭੱਠਲ ਬੀਜ ਫਾਰਮ ਤੋਂ ਹੀ ਸੁਪਰੀਮ 110 ਬੀਜ ਲੈ ਕੇ ਜਾਂਦੇ ਹਾਂ | ਪਿਛਲੇ ਸਾਲ ਦੂਸਰੇ ਬੀਜਾਂ ਦੇ ਮੁਕਾਬਲੇ ਸੁਪਰੀਮ 110 ਦਾ ਝਾੜ ਬਹੁਤ ਹੀ ਵਧੀਆ ਨਿਕਲਿਆ |
ਭੱਠਲ ਬੀਜ ਫਾਰਮ 'ਤੇ ਝੋਨੇ ਦੇ ਸੁਪਰੀਮ 110 ਬੀਜ ਦੀ ਭਾਰੀ ਮੰਗ
ਅਜੀਤ ਡੈਸਕ
05-04-2026