ਨਵੀਂ ਦਿੱਲੀ, 8 ਅਪ੍ਰੈਲ (ਜਗਤਾਰ ਸਿੰਘ)-ਐਨ.ਸੀ.ਈ.ਆਰ.ਟੀ. ਨੇ ਆਪਣੀ 8ਵੀਂ ਜਮਾਤ ਦੀ ਪਾਠ ਪੁਸਤਕ ਵਿਚ 'ਨਿਆਂਪਾਲਿਕਾ 'ਚ ਭਿ੍ਸ਼ਟਾਚਾਰ' ਵਿਸ਼ੇ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਆਪਣੀ ਪਾਠਕ੍ਰਮ ਕਮੇਟੀ 'ਚ ਬਦਲਾਅ ਕਰਦਿਆਂ ਇਸ ਕਮੇਟੀ ਦਾ ਪੁਨਰਗਠਨ ਕੀਤਾ ਹੈ | ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਤਿੰਨ ਮੈਂਬਰਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੁਣ ਇਕ ਨਵੀਂ 20 ਮੈਂਬਰੀ ਕਮੇਟੀ ਪਾਠਕ੍ਰਮ ਅਤੇ ਪਾਠ ਪੁਸਤਕਾਂ ਤਿਆਰ ਕਰੇਗੀ | ਐਨ. ਸੀ. ਈ. ਆਰ. ਟੀ. ਦੀ ਰਾਸ਼ਟਰੀ ਪਾਠਕ੍ਰਮ ਅਤੇ ਅਧਿਆਪਨ ਸਮੱਗਰੀ ਕਮੇਟੀ (ਐਨ.ਐਸ.ਟੀ.ਸੀ.) ਹੁਣ 20 ਮੈਂਬਰਾਂ ਦੀ ਕਰ ਦਿੱਤੀ ਗਈ ਹੈ ਜਦਕਿ ਪਹਿਲਾਂ ਇਸ 'ਚ 22 ਮੈਂਬਰ ਸਨ | ਕਮੇਟੀ ਤੋਂ ਤਿੰਨ ਮੈਂਬਰਾਂ ਮਿਸ਼ੇਲ ਡੈਨੀਨੋ, ਐਮ.ਡੀ. ਸ਼੍ਰੀਨਿਵਾਸ ਅਤੇ ਬਿਬੇਕ ਦੇਬਰਾਏ ਨੂੰ ਹਟਾ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਇਨ੍ਹਾਂ ਵਿਚੋਂ ਬਿਬੇਕ ਦੇਬਰਾਏ ਦਾ ਹਾਲ ਹੀ ਵਿਚ ਦਿਹਾਂਤ ਹੋ ਗਿਆ ਸੀ | ਫਰਵਰੀ 2026 ਵਿਚ ਸੁਪਰੀਮ ਕੋਰਟ ਨੇ 8ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਪਾਠ ਪੁਸਤਕ ਵਿਚ 'ਨਿਆਂਪਾਲਿਕਾ ਵਿਚ ਭਿ੍ਸ਼ਟਾਚਾਰ' ਵਿਸ਼ੇ ਨੂੰ ਲੈ ਕੇ ਖ਼ੁਦ ਨੋਟਿਸ ਲਿਆ ਸੀ | ਇਸ ਤੋਂ ਬਾਅਦ ਅਦਾਲਤ ਨੇ ਕਿਤਾਬ ਦੇ ਪਿ੍ੰਟ ਅਤੇ ਆਨਲਾਈਨ ਐਡੀਸ਼ਨ ਦੋਵਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ |