21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

— ਕਮਲ ਕੌਰ ਭਾਬੀ ਹੱਤਿਆਕਾਂਡ — ਮੁੱਖ ਮੁਲਜ਼ਮ ਅੰਮਿ੍ਤਪਾਲ ਸਿੰਘ ਮਹਿਰੋਂ ਨੂੰ ਯੂ.ਏ.ਈ. ਤੋਂ ਲਿਆਂਦਾ ਜਾ ਰਿਹਾ <br/>

Ad Position 21
No active advertisement
ਅਜੀਤ ਡੈਸਕ 10-04-2026
ਚੰਡੀਗੜ੍ਹ, 9 ਅਪ੍ਰੈਲ (ਪੀ.ਟੀ.ਆਈ.)-ਸੋਸ਼ਲ ਮੀਡੀਆ ਹਸਤੀ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਹੱਤਿਆਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਅੰਮਿ੍ਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਦੇਸ਼ ਨਿਕਾਲੇ ਦੇ ਨਿਯਮਾਂ ਤਹਿਤ ਉਸ ਨੂੰ ਵਾਪਸ ਪੰਜਾਬ ਲਿਆਂਦਾ ਜਾ ਰਿਹਾ ਹੈ | ਪੁਲਿਸ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਬਠਿੰਡਾ ਪੁਲਿਸ ਦੀ ਇਕ ਟੀਮ ਜਿਸ ਦੀ ਅਗਵਾਈ ਡੀ. ਐਸ. ਪੀ. ਪੱਧਰ ਦੇ ਅਧਿਕਾਰੀ ਕਰ ਰਹੇ ਹਨ, ਨੇ ਯੂ.ਏ.ਈ. ਦੇ ਅਧਿਕਾਰੀਆਂ ਤੋਂ ਮੁਲਜ਼ਮ ਦੀ ਹਿਰਾਸਤ ਲੈ ਲਈ ਹੈ | ਉਹ ਉਡਾਣ 'ਚ ਸਵਾਰ ਹੋ ਚੁੱਕਾ ਹੈ ਅਤੇ ਉਸ ਦੇ ਵੀਰਵਾਰ ਅੱਧੀ ਰਾਤ ਤੋਂ ਬਾਅਦ ਭਾਰਤੀ ਹਵਾਈ ਅੱਡੇ 'ਤੇ ਪਹੁੰਚਣ ਦੀ ਉਮੀਦ ਹੈ | ਮਹਿਰੋਂ ਨੂੰ ਇਸ ਸਾਲ ਜਨਵਰੀ 'ਚ ਸ਼ਾਰਜਾਹ ਪੁਲਿਸ ਨੇ ਵੀਜ਼ੇ ਨਾਲ ਸੰਬੰਧਿਤ ਪੁੱਛਗਿੱਛ ਦੌਰਾਨ ਹਿਰਾਸਤ ਵਿਚ ਲਿਆ ਸੀ ਪਰ ਉਸ ਦੇ ਦੇਸ਼ ਨਿਕਾਲੇ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਵਿਚ ਸਮਾਂ ਲੱਗ ਗਿਆ ਸੀ | ਕੰਚਨ ਕੁਮਾਰੀ ਦੀ ਜੂਨ 2025 'ਚ ਹੱਤਿਆ ਕਰ ਦਿੱਤੀ ਗਈ ਸੀ | ਪੁਲਿਸ ਜਾਂਚ 'ਚ ਸਾਹਮਣੇ ਆਇਆ ਸੀ ਕਿ ਅੰਮਿ੍ਤਪਾਲ ਸਿੰਘ ਮਹਿਰੋਂ ਨੇ ਆਪਣੇ ਦੋ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ | ਹੱਤਿਆ ਦਾ ਕਾਰਨ ਕੰਚਨ ਵਲੋਂ ਸੋਸ਼ਲ ਮੀਡੀਆ 'ਤੇ ਪਾਈ ਜਾਂਦੀ ਸਮਗਰੀ ਸੀ, ਜਿਸ ਬਾਰੇ ਮੁਲਜ਼ਮਾਂ ਦਾ ਦਾਅਵਾ ਸੀ ਕਿ ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ |

Ad Position 22
No active advertisement
ਪਿਛਲੀ ਖ਼ਬਰ ਰਾਹੁਲ ਵਲੋਂ ਸੀ.ਆਰ.ਪੀ.ਐਫ. 'ਚ ਵਿਤਕਰਾ ਖ਼ਤਮ ਕਰਨ ਦੀ ਮੰਗ ਅਗਲੀ ਖ਼ਬਰ ਸਿੱਖ ਪ੍ਰਚਾਰਕਾਂ ਨੇ ਇਕ ਬਾਬੇ 'ਤੇ ਲਾਏ ਗੰਭੀਰ ਦੋਸ਼ <br/>
Ad Position 24