19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

'ਡਿਜੀਟਲ ਗ੍ਰਿਫ਼ਤਾਰੀ' ਠੱਗੀ 'ਤੇ ਹਾਈ ਕੋਰਟ ਸਖ਼ਤ

Ad Position 21
No active advertisement
ਅਜੀਤ ਡੈਸਕ 12-04-2026

2.5 ਕਰੋੜ ਦੇ ਘੁਟਾਲੇ 'ਚ 7 ਦੋਸ਼ੀਆਂ ਦੀ ਜ਼ਮਾਨਤ ਨਾਮਨਜ਼ੂਰ
ਚੰਡੀਗੜ੍ਹ, 11 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਸਾਈਬਰ ਅਪਰਾਧ ਦੇ ਬਦਲਦੇ ਰੂਪ ਅਤੇ ਡਿਜੀਟਲ ਗ੍ਰਿਫ਼ਤਾਰੀ ਵਰਗੇ ਨਵੇਂ ਤਰੀਕਿਆਂ 'ਤੇ ਸਖਤ ਰੁੱਖ ਅਖ਼ਤਿਆਰ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2.5 ਕਰੋੜ ਦੀ ਸਾਈਬਰ ਠੱਗੀ ਮਾਮਲੇ 'ਚ ਮੁਹੰਮਦ ਅਜੀਤ ਸਮੇਤ 7 ਦੋਸ਼ੀਆਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਅਪਰਾਧ ਹੁਣ ਤੇਜ਼ੀ ਨਾਲ ਵੱਧ ਰਹੇ ਹਨ ਤੇ ਖ਼ਾਸ ਤੌਰ 'ਤੇ ਬਜ਼ੁਰਗ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਦਾਲਤ ਨੇ ਕਿਹਾ ਕਿ 'ਡਿਜੀਟਲ ਗ੍ਰਿਫ਼ਤਾਰੀ' ਇਕ ਨਵਾਂ ਤੇ ਖ਼ਤਰਨਾਕ ਢੰਗ ਹੈ। ਇਸ ਮਾਮਲੇ 'ਚ ਇਕ 70 ਸਾਲਾ ਮਹਿਲਾ ਨੂੰ ਲਗਭਗ ਇਕ ਮਹੀਨਾ ਮਾਨਸਿਕ ਤੌਰ 'ਤੇ ਕਾਬੂ ਵਿਚ ਰੱਖਿਆ ਗਿਆ ਤੇ ਉਸ ਤੋਂ ਜ਼ਿੰਦਗੀ ਭਰ ਦੀ ਬੱਚਤ ਠੱਗ ਲਈ ਗਈ। ਜ਼ਮਾਨਤ ਪਟੀਸ਼ਨਾਂ ਨੂੰ ਖ਼ਾਰਜ ਕਰਦਿਆਂ ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰੇ ਦੋਸ਼ ਬੇਹੱਦ ਗੰਭੀਰ ਹਨ ਤੇ ਜਾਂਚ ਦੌਰਾਨ ਦੋਸ਼ੀਆਂ ਦੀ ਭੂਮਿਕਾ ਸਪਸ਼ਟ ਤੌਰ 'ਤੇ ਸਾਹਮਣੇ ਆਈ ਹੈ। ਅਦਾਲਤ ਨੇ ਜਾਂਚ ਏਜੰਸੀਆਂ ਨੂੰ ਵੀ ਸਖ਼ਤ ਨਿਰਦੇਸ਼ ਦਿੱਤੇ ਕਿ ਉਨ੍ਹਾਂ ਨੂੰ ਤਕਨੀਕੀ ਤੌਰ 'ਤੇ ਵੱਧ ਮਜ਼ਬੂਤ ਹੋਣ ਦੀ ਲੋੜ ਹੈ।

Ad Position 22
No active advertisement
ਪਿਛਲੀ ਖ਼ਬਰ ਉੱਘੇ ਕਾਰੋਬਾਰੀ ਅਵਤਾਰ ਸਿੰਘ ਘਲੋੜੀ ਨੂੰ ਮਿਲਣ ਪਹੁੰਚੇ ਰਾਜ ਸਭਾ ਮੈਂਬਰ ਸਤਨਾਮ ਸੰਧੂ ਅਗਲੀ ਖ਼ਬਰ ਸਰਹੱਦੀ ਪਿੰਡ ਪਛਾੜੀਆਂ 'ਚ ਫਾਇਰਿੰਗ, 12 ਸਾਲਾ ਬੱਚੀ ਜ਼ਖ਼ਮੀ
Ad Position 24