19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਰਹੱਦੀ ਪਿੰਡ ਪਛਾੜੀਆਂ 'ਚ ਫਾਇਰਿੰਗ, 12 ਸਾਲਾ ਬੱਚੀ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 12-04-2026
ਫ਼ਿਰੋਜ਼ਪੁਰ, 11 ਅਪ੍ਰੈਲ (ਗੁਰਿੰਦਰ ਸਿੰਘ)-ਬੀਤੀ ਰਾਤ ਕੌਮਾਂਤਰੀ ਸਰਹੱਦ ਸਥਿਤ ਬੀ.ਐੱਸ.ਐੱਫ ਚੌਂਕੀ ਪਛਾੜੀਆਂ ਵਿਚ ਨਜ਼ਦੀਕ ਪਿੰਡ ਵਿਚ ਅਣਪਛਾਤੇ ਵਿਅਕਤੀਆਂ ਵਲੋਂ ਇਕ ਘਰ ਦੇ ਬਾਹਰ ਅਚਾਨਕ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਦੌਰਾਨ 12 ਸਾਲਾ ਬੱਚੀ ਨਵਜੋਤ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਈ, ਜਿਸ ਨੂੰ ਤੁਰੰਤ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਜਿੱਥੇ ਉਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਹਾਲਾਤ ਦਾ ਜਾਇਜ਼ਾ ਲਿਆ | ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਵਿਚ ਡਰ ਦੇ ਕਾਰਨ ਚਿੰਤਾ ਦੇਖਣ ਨੂੰ ਮਿਲੀ | ਜ਼ਖ਼ਮੀ ਬੱਚੀ ਦੀ ਮਾਤਾ ਮਨਜਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਧੀ ਨਵਜੋਤ ਨਹਾ ਕੇ ਬਾਥਰੂਮ ਵਿਚੋਂ ਬਾਹਰ ਆਈ ਹੀ ਸੀ ਕਿ ਅਚਾਨਕ ਘਰ ਦੇ ਬਾਹਰ ਫਾਇਰਿੰਗ ਦੀ ਆਵਾਜ਼ ਆਈ | ਪਹਿਲਾਂ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਕਿਸੇ ਨੇ ਪਟਾਕਾ ਚਲਾਇਆ ਹੈ, ਪਰ ਕੁੱਝ ਹੀ ਪਲਾਂ ਬਾਅਦ ਇਕ ਹੋਰ ਗੋਲੀ ਦੀ ਆਵਾਜ਼ ਆਈ ਜੋ ਸਿੱਧੀ ਬੱਚੀ ਨੂੰ ਲੱਗ ਗਈ | ਇਸ ਤੋਂ ਬਾਅਦ ਘਰ ਵਿਚ ਹੜਕੰਪ ਮੱਚ ਗਿਆ ਅਤੇ ਪਰਿਵਾਰ ਨੇ ਤੁਰੰਤ ਉਸ ਨੰੂ ਹਸਪਤਾਲ ਪਹੁੰਚਾਇਆ | ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਅਤੇ ਉਹ ਇਸ ਘਟਨਾ ਤੋਂ ਹੈਰਾਨ ਹਨ | ਦੂਜੇ ਪਾਸੇ ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਸੰਭਾਵਿਤ ਆਪਸੀ ਰੰਜਸ਼ ਨਾਲ ਜੋੜ ਕੇ ਵੀ ਦੇਖ ਰਹੇ ਹਾਂ | ਪੁਲਿਸ ਵਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ 'ਡਿਜੀਟਲ ਗ੍ਰਿਫ਼ਤਾਰੀ' ਠੱਗੀ 'ਤੇ ਹਾਈ ਕੋਰਟ ਸਖ਼ਤ ਅਗਲੀ ਖ਼ਬਰ ਫੱਕ ਘੁਟਾਲੇ ਵਿਰੋਧੀ ਐਕਸ਼ਨ ਕਮੇਟੀ ਵਲੋਂ ਗੁਰੂਹਰਸਹਾਏ ਵਿਚ ਪ੍ਰਦਰਸ਼ਨ, ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ
Ad Position 24