07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅਮਰੀਕ ਦੇ ਜੰਗੀ ਬੇੜਿਆਂ ਨੇ ਪਾਰ ਕੀਤਾ 'ਸਟ੍ਰੇਟ ਆਫ਼ ਹੋਰਮੁਜ਼'

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਵਾਸ਼ਿੰਗਟਨ/ਤਹਿਰਾਨ, 11 ਅਪ੍ਰੈਲ (ਏਜੰਸੀ)-ਅਮਰੀਕੀ ਸੈਨਾ ਨੇ ਦੱਸਿਆ ਕਿ ਬਰੂਦੀ ਸੁਰੰਗਾਂ ਹਟਾਉਣ ਦੇ ਕੰਮ ਤੋਂ ਪਹਿਲਾਂ ਦੋ ਜੰਗੀ ਬੇੜੇ ਈਰਾਨ ਦੇ ਕੰਟਰੋਲ ਵਾਲੇ ਹੋਰਮੁਜ਼ ਜਲਮਾਰਗ ਤੋਂ ਲੰਘੇ, ਜੰਗ ਸ਼ੁਰੂ ਹੋਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ | ਹਾਲਾਂਕਿ ਈਰਾਨ ਦੇ ਸਰਕਾਰੀ ਮੀਡੀਆ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਈਰਾਨ ਨੇ ਅਮਰੀਕੀ ਸੈਨਾ ਦੇ ਇਕ ਜਹਾਜ਼ ਨੂੰ ਜੋ ਇਸ ਜਲਮਾਰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਵਾਪਸ ਪਰਤਨ ਲਈ ਮਜ਼ਬੂਰ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਪੂਰਬ ਤੋਂ ਪੱਛਮ ਵੱਲ ਖਾੜੀ 'ਚ ਗਏ ਅਤੇ ਫਿਰ ਅਰਬ ਸਾਗਰ 'ਚ ਪਰਤ ਆਏ | ਹਾਲਾਂਕਿ, ਇਕ ਖੇਤਰੀ ਖੁਫ਼ੀਆ ਅਧਿਕਾਰੀ ਨੇ ਕਿਹਾ ਕਿ ਦੋ ਅਮਰੀਕੀ ਨੇਵੀ 'ਅਰਲੇ ਬਰਕ-ਕਲਾਸ' ਬੇੜਿਆਂ ਨੇ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਦੇ 30 ਮਿੰਟ ਦੇ 'ਅਲਟੀਮੇਟਮ' ਤੋਂ ਬਾਅਦ ਉਨ੍ਹਾਂ ਨੂੰ ਵਾਪਸ ਮੁੜਨ ਲਈ ਮਜਬੂਰ ਹੋਣਾ ਪਿਆ | ਇਸ ਦੌਰਾਨ ਆਈ.ਆਰ.ਜੀ.ਸੀ. ਵਲੋਂ ਜਹਾਜ਼ਾਂ ਵੱਲ ਇਕ ਡਰੋਨ ਵੀ ਲਾਂਚ ਕੀਤਾ ਗਿਆ | ਇਹ ਵੀ ਜਾਣਕਾਰੀ ਹੈ ਕਿ ਈਰਾਨੀ ਫ਼ੌਜਾਂ ਨੇ ਫੁਜੈਰਾਹ ਤੋਂ ਹੋਰਮੁਜ਼ ਵੱਲ ਵਧ ਰਹੇ ਇਕ ਅਮਰੀਕੀ ਬੇੜੇੇ ਦੀ ਨਿਗਰਾਨੀ ਕੀਤੀ ਅਤੇ ਪਾਕਿਸਤਾਨੀ ਵਿਚੋਲਿਆਂ ਰਾਹੀਂ ਚਿਤਾਵਨੀ ਦਿੱਤੀ, ਜਿਸ ਤੋਂ ਬਾਅਦ ਜਹਾਜ਼ ਵਾਪਸ ਮੁੜ ਗਿਆ |

Ad Position 22
No active advertisement
ਪਿਛਲੀ ਖ਼ਬਰ ਝਾਰਖੰਡ 'ਚ ਲੜਕੀ ਦੀ ਕੁੱਟ-ਕੁੱਟ ਕੇ ਹੱਤਿਆ ਅਗਲੀ ਖ਼ਬਰ ਡਾ. ਛੀਨਾ ਨੂੰ ਸਮੂਹਿਕ ਸਿਹਤ ਕੇਂਦਰ ਤਰਸਿੱਕਾ ਦੇ ਸਟਾਫ ਮੈਂਬਰਾਂ ਨੇ ਕੀਤਾ ਸਨਮਾਨਿਤ <br/>
Ad Position 24