08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਝਾਰਖੰਡ 'ਚ ਲੜਕੀ ਦੀ ਕੁੱਟ-ਕੁੱਟ ਕੇ ਹੱਤਿਆ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਰਾਂਚੀ, 11 ਅਪ੍ਰੈਲ (ਏਜੰਸੀ)-ਝਾਰਖੰਡ ਦੇ ਰਾਂਚੀ ਜ਼ਿਲ੍ਹੇ 'ਚ ਇਕ 16 ਸਾਲਾ ਲੜਕੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ | ਇਹ ਘਟਨਾ ਕਾਂਕੇ ਥਾਣੇ ਦੇ ਖੇਤਰ 'ਚ ਵਾਪਰੀ | ਐਸ.ਪੀ. ਪ੍ਰਵੀਨ ਪੁਸ਼ਕਰ ਨੇ ਦੱਸਿਆ ਕਿ ਪੀੜਤਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ | ਲੜਕੀ ਦੇ ਸਰੀਰ ਦੇ ਸੱਟਾਂ ਦੇ ਕਈ ਨਿਸ਼ਾਨ ਮਿਲੇ ਹਨ | ਅਜਿਹਾ ਲਗਦਾ ਹੈ ਕਿ ਉਸ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਕਾਂਕੇ ਇਲਾਕੇ ਦੇ ਇਕ ਅਧਿਕਾਰੀ ਦੇ ਘਰ 'ਚ ਘਰੇਲੂ ਸਹਾਇਕਾ ਵਜੋਂ ਰਹਿ ਰਹੀ ਸੀ | ਐਸ.ਪੀ. ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਅਧਿਕਾਰੀ ਦੀ ਭੂਮਿਕਾ ਸ਼ੱਕੀ ਲੱਗ ਰਹੀ ਹੈ | ਪੁਲਿਸ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕਰੇਗੀ | ਪੁੱਛ ਗਿੱਛ ਕਰਨ 'ਤੇ ਦੋਸ਼ੀ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਮੌਤ ਬਾਥਰੂਮ 'ਚ ਡਿੱਗਣ ਕਾਰਨ ਹੋਈ ਸੀ | ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਜਾਂਚ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਜੰਗਬੰਦੀ ਗੱਲਬਾਤ ਦੌਰਾਨ 13 ਹਜ਼ਾਰ ਪਾਕਿ ਫ਼ੌਜੀਆਂ ਦੇ ਸਾਊਦੀ ਅਰਬ ਪਹੁੰਚਣ ਦੀ ਚਰਚਾ ਅਗਲੀ ਖ਼ਬਰ ਅਮਰੀਕ ਦੇ ਜੰਗੀ ਬੇੜਿਆਂ ਨੇ ਪਾਰ ਕੀਤਾ 'ਸਟ੍ਰੇਟ ਆਫ਼ ਹੋਰਮੁਜ਼'
Ad Position 24