08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਜੰਗਬੰਦੀ ਗੱਲਬਾਤ ਦੌਰਾਨ 13 ਹਜ਼ਾਰ ਪਾਕਿ ਫ਼ੌਜੀਆਂ ਦੇ ਸਾਊਦੀ ਅਰਬ ਪਹੁੰਚਣ ਦੀ ਚਰਚਾ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026

ਅੰਮਿ੍ਤਸਰ, 11 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਸਾਊਦੀ ਅਰਬ ਵਿਚਕਾਰ ਪਿਛਲੇ ਸਾਲ ਹਸਤਾਖ਼ਰ ਕੀਤੇ ਗਏ ਰਣਨੀਤਕ ਰੱਖਿਆ ਸਮਝੌਤੇ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸਮਝੌਤੇ ਤਹਿਤ ਪਾਕਿ ਨੇ ਆਪਣੀ ਫ਼ੌਜ ਅਤੇ ਲੜਾਕੂ ਜਹਾਜ਼ਾਂ ਦੀ ਇਕ ਵੱਡੀ ਟੁਕੜੀ ਸਾਊਦੀ ਅਰਬ ਭੇਜੀ ਹੈ | ਸਾਊਦੀ ਰੱਖਿਆ ਮੰਤਰਾਲੇ ਦੁਆਰਾ ਜਾਰੀ ਅਧਿਕਾਰਤ ਬਿਆਨ ਅਨੁਸਾਰ ਇਸ ਪਾਕਿਸਤਾਨੀ ਟੁਕੜੀ 'ਚ ਲਗਭਗ 13,000 ਫ਼ੌਜਾਂ ਸ਼ਾਮਿਲ ਹਨ | ਇਸ ਤੋਂ ਇਲਾਵਾ 10 ਤੋਂ 18 ਪਾਕਿਸਤਾਨੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਪੂਰਬੀ ਸਾਊਦੀ ਅਰਬ ਦੇ ਕਿੰਗ ਅਬਦੁਲ ਅਜ਼ੀਜ਼ ਏਅਰ ਬੇਸ 'ਤੇ ਉਤਰੇ ਹਨ | ਇਸ ਤਾਇਨਾਤੀ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਕਰਨਾ, ਕਿਸੇ ਵੀ ਐਮਰਜੈਂਸੀ ਲਈ ਸੰਚਾਲਨ ਤਿਆਰੀ ਨੂੰ ਵਧਾਉਣਾ ਅਤੇ ਖੇਤਰੀ ਅਤੇ ਕੌਮਾਂਤਰੀ ਪੱਧਰ 'ਤੇ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ | ਇਕ ਪਾਕਿਸਤਾਨੀ ਸਰਕਾਰੀ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਦੇ ਤਹਿਤ ਸਾਊਦੀ ਅਰਬ ਜਾਂ ਪਾਕਿਸਤਾਨ 'ਤੇ ਕਿਸੇ ਵੀ ਹਮਲੇ ਨੂੰ ਦੋਵਾਂ ਦੇਸ਼ਾਂ 'ਤੇ ਹਮਲਾ ਮੰਨਿਆ ਜਾਵੇਗਾ | ਇਹ ਨਾਟੋ ਦੇਸ਼ਾਂ ਵਿਚਕਾਰ ਸੁਰੱਖਿਆ ਸੰਧੀ ਦੇ ਸਮਾਨ ਹੈ |

Ad Position 22
No active advertisement
ਪਿਛਲੀ ਖ਼ਬਰ ਜੋਤੀਬਾ ਫੁਲੇ ਦੀ 200ਵੀਂ ਜੈਅੰਤੀ 'ਤੇ ਸੰਸਦ ਭਵਨ ਵਿਚ ਹੋਇਆ ਵਿਸ਼ੇਸ਼ ਸਮਾਗਮ ਅਗਲੀ ਖ਼ਬਰ ਝਾਰਖੰਡ 'ਚ ਲੜਕੀ ਦੀ ਕੁੱਟ-ਕੁੱਟ ਕੇ ਹੱਤਿਆ
Ad Position 24