16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਸਮੇਂ ਵਾਪਰਿਆ ਹਾਦਸਾ

Ad Position 21
repet_subhas-goyals [Copy P29]
ਅਜੀਤ ਡੈਸਕ 15-04-2026

ਲੁਧਿਆਣਾ, 14 ਅਪ੍ਰੈਲ (ਜਤਿੰਦਰ ਭੰਬੀ)-ਖ਼ਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਦੁੱਗਰੀ ਰੋਡ ਸਥਿਤ ਆਤਮ ਨਗਰ ਇਲਾਕੇ 'ਚ ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਕਰਤਾਰ ਨਗਰ ਵਿਖੇ ਨਿਸ਼ਾਨ ਸਾਹਿਬ ਦਾ ਚੋਲ਼ਾ ਬਦਲਣ ਦੀ ਸੇਵਾ ਦੌਰਾਨ ਅਚਾਨਕ ਕਰੇਨ ਦੀ ਤਾਰ ਟੁੱਟਣ ਕਾਰਨ 60 ਫੁੱਟ ਦੀ ਉਚਾਈ ਤੋਂ ਡਿਗ ਕੇ ਸੇਵਾਦਾਰ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਮਨਿੰਦਰ ਸਿੰਘ (40) ਦੇ ਰੂਪ ਵਜੋਂ ਹੋਈ ਹੈ | ਮਿ੍ਤਕ ਸੇਵਾਦਾਰ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਿੰਦਰ ਸਿੰਘ ਪਿਛਲੇ 12 ਸਾਲਾਂ ਤੋਂ ਗੁਰਦੁਆਰਾ ਸਾਹਿਬ 'ਚ ਨਿਸ਼ਾਨ ਸਾਹਿਬ ਦੀ ਸੇਵਾ ਕਰਦਾ ਆ ਰਿਹਾ ਸੀ | ਉਨ੍ਹਾਂ ਦੱਸਿਆ ਕਿ ਹਰ ਸੰਗਰਾਂਦ ਤੇ ਵਿਸਾਖੀ ਮੌਕੇ ਉਹ ਸ਼ਰਧਾ ਭਾਵਨਾ ਨਾਲ ਮੋਹਰੀ ਹੋ ਕੇ ਇਹ ਸੇਵਾ ਕਰਦਾ ਸੀ ਅਤੇ ਮੰਗਲਵਾਰ ਸਵੇਰੇ ਕਰੀਬ 9 ਵਜੇ ਨਿਸ਼ਾਨ ਸਾਹਿਬ 'ਤੇ ਨਵਾਂ ਚੋਲ਼ਾ ਚੜ੍ਹਾਉਣ ਲਈ ਗਿਆ ਸੀ | ਅੱਖੀਂ ਦੇਖਣ ਵਾਲਿਆਂ ਅਨੁਸਾਰ ਮਨਿੰਦਰ ਸਿੰਘ ਨਿਸ਼ਾਨ ਸਾਹਿਬ ਦਾ ਚੋਲ਼ਾ ਬਦਲ ਹੀ ਰਿਹਾ ਸੀ ਕਿ ਕਰੇਨ ਦੀ ਅਚਾਨਕ ਤਾਰ ਟੁੱਟ ਗਈ ਅਤੇ ਉਹ ਜ਼ਮੀਨ 'ਤੇ ਆ ਡਿਗਿਆ | ਘਟਨਾ ਤੋਂ ਤੁਰੰਤ ਬਾਅਦ ਉਥੇ ਮੌਜੂਦ ਸੰਗਤਾਂ ਵਲੋਂ ਲਹੂ-ਲੁਹਾਨ ਹਾਲਤ ਵਿਚ ਮਨਿੰਦਰ ਸਿੰਘ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਸੇਵਾਦਾਰ ਰਸਤੇ ਵਿਚ ਹੀ ਦਮ ਤੋੜ ਗਿਆ | ਮਿ੍ਤਕ ਮਨਿੰਦਰ ਸਿੰਘ ਆਪਣੇ ਪਿੱਛੇ 10 ਸਾਲ ਦਾ ਸਪੁੱਤਰ ਅਤੇ ਪਤਨੀ ਛੱਡ ਗਿਆ ਹੈ | ਪਰਿਵਾਰ ਦਾ ਗੁਜ਼ਾਰਾ ਕਰਨ ਲਈ ਉਹ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ | ਘਟਨਾ ਵਾਪਰਨ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ |

Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਤੇ ਪੀ.ਪੀ.ਆਰ. ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਦਾ ਦਿਹਾਂਤ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ 20 ਨੂੰ ਸੱਦੀ ਅੰਤਿ੍ੰਗ ਕਮੇਟੀ ਦੀ ਇਕੱਤਰਤਾ
Ad Position 24