ਬੀਜਾ, 16 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਲੁਧਿਆਣਾ ਸ਼ੇਰ ਸ਼ਾਹ ਸੂਰੀ ਮਾਰਗ 'ਤੇ ਸਥਿਤ ਤਹਿਸੀਲ ਖੰਨਾ ਅਧੀਨ ਆਉਂਦੇ ਇੱਕ ਛੋਟੇ ਜਿਹੇ ਦਿਹਾਤੀ ਖੇਤਰ ਵਿਚ ਅਮਰੀਕਨ ਆਧੁਨਿਕ ਤਕਨੀਕਾਂ ਨਾਲ ਲੈਸ ਕੁਲਾਰ ਹਸਪਤਾਲ ਬੀਜਾ ਮੋਟਾਪੇ ਦੇ ਇਲਾਜ ਲਈ ਹੱਬ ਬਣਨ 'ਚ ਕੋਈ ਅੱਤਕਥਨੀ ਨਹੀਂ | ਜਿੱਥੇ ਭਾਰਤ ਸੂਬੇ ਦੇ ਹੀ ਨਹੀਂ ਸਗੋਂ ਐਨ. ਆਰ. ਆਈ. ਤੇ ਵਿਦੇਸ਼ੀ ਗੋਰਿਆਂ ਦੀ ਆਮਦ ਹਸਪਤਾਲ ਦੇ ਮੁੱਖ ਮੋਟਾਪਾ ਸਰਜਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਵਲੋਂ ਮੋਟਾਪੇ ਦੀ ਦੁਨੀਆਂ ਦੇ ਇਲਾਜ 'ਚ ਕਾਬਲੀਅਤ 'ਤੇ ਮੋਹਰ ਲਗਾ ਰਹੇ ਹਨ | ਅਮਰੀਕਾ ਵਿਚ ਮੋਟਾਪੇ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਈ ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਦੇ ਪਿਤਾਮਾ ਡਾਕਟਰ ਰੋਬਾਰਟ ਰਟਲੇਜ ਅਮਰੀਕਾ ਤੋਂ ਸਿਖਲਾਈ ਪ੍ਰਾਪਤ ਕਰਕੇ ਡਾਕਟਰ ਕੁਲਦੀਪ ਸਿੰਘ ਕੁਲਾਰ ਨੇ ਸਭ ਤੋਂ ਪਹਿਲਾ ਉਤਰੀ ਭਾਰਤ 'ਚ ਕੁਲਾਰ ਹਸਪਤਾਲ ਵਿਖੇ ਤਕਨੀਕ ਦੀ ਸ਼ੁਰੂਆਤ ਕੀਤੀ ਸੀ | ਮੈਡੀਕਲ ਖੇਤਰ ਵਿਚ ਰਿਕਾਰਡ ਤੋੜ ਮੋਟਾਪੇ ਦੇ ਇਲਾਜ ਕਰਕੇ ਇੱਕ ਵੱਖਰਾ ਹੀ ਇਤਿਹਾਸ ਰਚਿਆ ਹੋਇਆ ਹੈ | ਓਬੇਸਿਟੀ ਐਂਡ ਮੈਟਾਬੋਲਿਕ ਸਰਜਰੀ ਸੁਸਾਇਟੀ ਆਫ਼ ਇੰਡੀਆ ਦੇ ਬੀਤੀ ਦਿਨੀਂ ਪ੍ਰਧਾਨ ਬਣੇ ਡਾਕਟਰ ਕੁਲਦੀਪਕ ਸਿੰਘ ਕੁਲਾਰ ਇਸ ਤੋਂ ਪਹਿਲਾ ਯੂਰਪੀਅਨ ਦੇਸ਼ਾਂ ਦੀ ਸਾਂਝੀ ਮੋਟਾਪਾ ਸੰਸਥਾ ਤੋਂ ਸਰਜਨਜ਼ ਆਫ਼ ਐਕਸੀਲੈਂਸ ਦਾ ਖ਼ਿਤਾਬ ਹਾਸਲ ਕਰਕੇ ਭਾਰਤ ਦੇ ਪਹਿਲੇ ਮੋਟਾਪਾ ਬੈਰੀਐਟਿਕ ਸਰਜਨ ਬਣੇ ਹੋਏ ਹਨ | ਮੋਟਾਪੇ ਦੇ ਮਰੀਜ਼ਾਂ ਲਈ ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਅਮਰੀਕਨ ਤਕਨੀਕ ਬਹੁਤ ਹੀ ਬਿਹਤਰ ਹੈ ਇਸ ਨਾਲ ਮੋਟਾਪਾ ਤਾਂ ਦੂਰ ਹੁੰਦਾ ਹੀ ਹੈ ਸਗੋਂ ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ ਅਟੈਕ, ਘਰਾੜੇ ਆਦਿ ਤੋਂ ਮਰੀਜ਼ ਨੂੰ ਬਹੁਤ ਹੀ ਵੱਡੀ ਰਾਹਤ ਮਹਿਸੂਸ ਹੋਣ ਲੱਗ ਪੈਂਦੀ ਹੈ | ਹਸਪਤਾਲ ਦੇ ਚੈਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਕਿਹਾ ਕਿ ਮੋਟਾਪੇ ਤੋਂ ਇਲਾਵਾ ਗੁਰਦੇ ਦੀ ਪੱਥਰੀ ਨੂੰ ਸਾਬਤ ਬਹਾਰ ਕੱਢਣਾ, ਪਿੱਤੇ ਦੀਆਂ ਪੱਥਰੀਆਂ, ਗਦੂਦ ਦੇ ਅਪ੍ਰੇਸ਼ਨ, ਬਵਾਸੀਰ, ਹਰਨੀਆ, ਬੱਚੇਦਾਨੀ ਨੂੰ ਸਾਬਤ ਬਹਾਰ ਕੱਢਣਾ, ਬੱਚੇਦਾਨੀ ਦੀਆਂ ਰਸੌਲੀਆਂ, ਗੋਡੇ ਚੂਲ੍ਹੇ, ਮੈਡੀਸ਼ਨ ਵਿਭਾਗ 'ਚ ਪੇਟ ਨਾਲ ਸੰਬੰਧਿਤ ਬਿਮਾਰੀਆਂ ਦਾ ਸਫਲ ਇਲਾਜ ਵੀ ਕੀਤਾ ਜਾ ਰਿਹਾ ਹੈ | ਇਸ ਮੌਕੇ ਦੂਰਬੀਨ ਸਰਜਨ ਡਾਕਟਰ ਨਵੀਨ ਮਨਚੰਦਾ, ਗੋਡਿਆਂ ਤੇ ਚੂਲਿ੍ਹਆਂ ਦੇ ਮਾਹਿਰ ਡਾਕਟਰ ਦੀਪਕ ਮਹਿਤਾ, ਡਾਕਟਰ ਬਲਜਿੰਦਰ ਸਿੰਘ ਆਦਿ ਡਾਕਟਰਾਂ ਦੀ ਟੀਮ ਹਾਜ਼ਰ ਸੀ |