17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪਾਕਿ ’ਚ ਦੋ ਨਾਬਾਲਗ ਹਿੰਦੂ ਕੁੜੀਆਂ ਦਾ ਧਰਮ ਪਰਿਵਰਤਨ

ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਘੱਟ ਗਿਣਤੀ ਹਿੰਦੂ ਭਾਈਚਾਰੇ ਵਿਰੁੱਧ ਜਬਰ, ਕਥਿਤ ਜਬਰੀ ਧਰਮ ਪਰਿਵਰਤਨ ਅਤੇ ਅਗਵਾ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਿਆਂ ’ਚ ਬਲੋਚਿਸਤਾਨ ਦੇ ਸਿਬੀ ਦੀ ਰਹਿਣ ਵਾਲੀ ਸਕੂਲ ਪੜ੍ਹਦੀ ਹਿੰਦੂ ਬੱਚੀ ਬਿੰਦੀਆ ਕੁਮਾਰੀ (13) ਦੇ ਧਰਮ ਪਰਿਵਰਤਨ ਅਤੇ ਨਿਕਾਹ ਦੀਆਂ ਖ਼ਬਰਾਂ ਨੇ ਪਾਕਿ ’ਚ ਬਾਲ ਸੁਰੱਖਿਆ, ਧਾਰਮਿਕ ਆਜ਼ਾਦੀ ਅਤੇ ਸਹਿਮਤੀ ਦੇ ਮੁੱਦਿਆਂ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

Ad Position 21
No active advertisement
ਬਿੰਦੀਆ ਕੁਮਾਰੀ, ਪੂਜਾ ਕੁਮਾਰੀ। 18-10-2026
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਘੱਟ ਗਿਣਤੀ ਹਿੰਦੂ ਭਾਈਚਾਰੇ ਵਿਰੁੱਧ ਜਬਰ, ਕਥਿਤ ਜਬਰੀ ਧਰਮ ਪਰਿਵਰਤਨ ਅਤੇ ਅਗਵਾ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਿਆਂ ’ਚ ਬਲੋਚਿਸਤਾਨ ਦੇ ਸਿਬੀ ਦੀ ਰਹਿਣ ਵਾਲੀ ਸਕੂਲ ਪੜ੍ਹਦੀ ਹਿੰਦੂ ਬੱਚੀ ਬਿੰਦੀਆ ਕੁਮਾਰੀ (13) ਦੇ ਧਰਮ ਪਰਿਵਰਤਨ ਅਤੇ ਨਿਕਾਹ ਦੀਆਂ ਖ਼ਬਰਾਂ ਨੇ ਪਾਕਿ ’ਚ ਬਾਲ ਸੁਰੱਖਿਆ, ਧਾਰਮਿਕ ਆਜ਼ਾਦੀ ਅਤੇ ਸਹਿਮਤੀ ਦੇ ਮੁੱਦਿਆਂ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਰਿਪੋਰਟਾਂ ਅਨੁਸਾਰ ਧਰਮ ਤਬਦੀਲੀ ਮਗਰੋਂ ਉਸ ਦਾ ਨਾਂਅ ਬਦਲ ਕੇ ਯਾਸਮੀਨ ਰੱਖ ਦਿੱਤਾ ਗਿਆ ਹੈ। ਉਸ ਦਾ ਬਰਚੁੰਡੀ ਸ਼ਰੀਫ਼ ਦਰਗਾਹ ਦੇ ਪੀਰ ਅਬਦਲ ਹੱਕ ਉਰਫ਼ ਮੀਆਂ ਮਿੱਠੂ ਦੁਆਰਾ ਧਰਮ ਪਰਿਵਰਤਨ ਕਰਵਾ ਕੇ ਕਿਸੇ ਵਿਅਕਤੀ ਨਾਲ ਨਿਕਾਹ ਕਰਵਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸਿੰਧ ਦੇ ਉਮਰਕੋਟ ਅਧੀਨ ਪੈਂਦੇ ਕੰਦਰੀ ਵਿਖੇ 6ਵੀਂ ਜਮਾਤ ਦੀ 11 ਸਾਲਾ ਵਿਦਿਆਰਥਣ ਪੂਜਾ ਕੁਮਾਰੀ ਪੁੱਤਰੀ ਮੋਹਨ ਮੇਘਵਾਰ ਸਕੂਲ ਤੋਂ ਘਰ ਪਰਤਦੇ ਸਮੇਂ ਭੇਤ-ਭਰੇ ਹਾਲਾਤ ’ਚ ਲਾਪਤਾ ਹੋ ਗਈ। ਪੁਲਿਸ ਨੇ ਅਜੇ ਤੱਕ ਇਹ ਮਾਮਲਾ ਦਰਜ ਨਹੀਂ ਕੀਤਾ। ਉੱਧਰ, ਸਿੰਧ ਦੇ ਨਸਰਪੁਰ ‘ਚ ਇਕ ਮੁਸਲਿਮ ਜ਼ਿਮੀਂਦਾਰ ਵਲੋਂ ਹਿੰਦੂਆਂ ਦੇ ਘਰਾਂ ਅਤੇ ਮੰਦਰ ਦੀ ਭੰਨ-ਤੋੜ ਕਰਨ, ਪਿੰਡ ਨੂੰ ਅੱਗ ਲਗਾਉਣ ਅਤੇ ਮੋਟਰਸਾਈਕਲ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਤੋਂ ਬਾਅਦ ਸਥਾਨਕ ਹਿੰਦੂ ਕੱਛੀ ਭਾਈਚਾਰੇ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਵੈਦਰਾਜ ਪੰਡਿਤ ਰਾਮਨਾਰਾਇਣ ਸ਼ਰਮਾ ਦਾ 127ਵਾਂ ਜਨਮ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਬਲੋਚਿਸਤਾਨ ਦੇ ਖ਼ੁਜ਼ਦਾਰ ਨੇੜੇ 5.7 ਤੀਬਰਤਾ ਦਾ ਭੁਚਾਲ
Ad Position 24