ਝਿੰਗੜਾਂ ਵਿਖੇ ਮਹਾਰਾਜ ਪ੍ਰੀਤਮ ਦਾਸ ਦੀ ਯਾਦ ’ਚ ਕਰਵਾਇਆ ਛਿੰਝ ਮੇਲਾ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ
ਔੜ/ਝਿੰਗੜਾਂ (ਨਵਾਂਸ਼ਹਿਰ), 17 ਅਕਤੂਬਰ (ਕੁਲਦੀਪ ਸਿੰਘ ਝਿੰਗੜ) - ਇਤਿਹਾਸਕ ਪਿੰਡ ਝਿੰਗੜਾਂ ਵਿਖੇ ਪਿੰਡ ਵਾਸੀਆਂ ਵਲੋਂ ਐਨ. ਆਰ ਆਈ.
ਔੜ/ਝਿੰਗੜਾਂ (ਨਵਾਂਸ਼ਹਿਰ), 17 ਅਕਤੂਬਰ (ਕੁਲਦੀਪ ਸਿੰਘ ਝਿੰਗੜ) - ਇਤਿਹਾਸਕ ਪਿੰਡ ਝਿੰਗੜਾਂ ਵਿਖੇ ਪਿੰਡ ਵਾਸੀਆਂ ਵਲੋਂ ਐਨ.ਆਰ ਆਈ. ਵੀਰਾਂ ਦੇ ਵੱਡੇ ਉਦਮ ਨਾਲ ਮਹਾਰਾਜ ਪ੍ਰੀਤਮ ਦਾਸ ਵਲੋਂ ਚਲਾਈ ਹੋਈ ਪ੍ਰੰਪਰਾ ਅਨੁਸਾਰ ਮਾਲ ਜੀਆਂ ਜੰਤ ਦੀ ਸੁੱਖ ਸ਼ਾਂਤੀ ਵਾਸਤੇ ਕਰਵਾਇਆ ਪਹਿਲਾ ਭਾਰੀ ਛਿੰਝ ਮੇਲਾ ਮਿੱਠੀਆਂ ਤੇ ਪਿਆਰੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਤੋਂ ਢੋਲ ਢੱਮਕੇ ਨਾਲ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋਣ ਉਪਰੰਤ ਵੱਡੇ ਕਾਫਲੇ ਦੇ ਰੂਪ ਵਿਚ ਸੰਗਤਾਂ ਛਿੰਝ ਅਖਾੜੇ ਵਿਚ ਪੁੱਜੀਆਂ। ਇਸ ਮੌਕੇ ਗਿਆਨੀ ਹਰਬਿਲਾਸ ਸਿੰਘ ਝਿੰਗੜ ਯੂ. ਐਸ. ਏ. ਭਲੇ ਦੀ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਛਿੰਝ ਮੇਲੇ ’ਚ ਪ੍ਰਬੰਧਕ ਸੇਵਾਦਾਰਾਂ ਤੇ ਪਤਵੰਤੇ ਸੱਜਣਾਂ ਵਲੋਂ ਪਹਿਲੀ ਕੁਸ਼ਤੀ ਅਤੇ ਪਟਕੇ ਦੀ ਕੁਸ਼ਤੀ ਦੇ ਪਹਿਲਵਾਨ ਪ੍ਰਿਤਪਾਲ ਫਗਵਾੜਾ ਦੇ ਅਵਿਨਾਇਕ ਯੂ.ਪੀ. ਵਿਚਕਾਰ ਸ਼ੁਰੂ ਕਰਵਾਈ ਗਈ। ਜਿਸ ਵਿਚ ਪ੍ਰਿਤਪਾਲ ਫਗਵਾੜਾ ਨੇ ਅਭਿਨਾਇਕ ਯੂ.ਪੀ. ਨੂੰ ਚਿੱਤ ਕਰਕੇ ਪਟਕੇ ਦੀ ਕੁਸ਼ਤੀ ਦੇ ਪਹਿਲੇ ਇਨਾਮ ਬੁਲਟ ਮੋਟਰਸਾਈਕਲ ’ਤੇ ਕਬਜਾ ਕੀਤਾ। 2 ਨੰਬਰ ਦੀ ਕੁਸ਼ਤੀ ’ਚ ਚਿਰਾਗ ਮਿਰਚਪੁਰ ਨੇ ਤਾਲਿਬ ਬਾਬਾ ਫਲਾਈ ਨੂੰ, 3 ਨੰਬਰ ਦੀ ਕੁਸ਼ਤੀ ’ਚ ਲਾਲੀ ਫਗਵਾੜਾ ਨੇ ਗੁਰਦੀਪ ਮਕਰੋੜ ਨੂੰ ਅਤੇ ਚਾਰ ਨੰਬਰ ਦੀ ਕੁਸ਼ਤੀ ਪਰਮਿੰਦਰ ਪੱਟੀ ਤੇ ਸਰਬਣ ਤੋਂ ਇਲਾਵਾ ਹੋਰ ਵੀ ਸੋਨੇ ਦੀਆਂ ਮੁੰਦਰੀਆਂ, ਘੜੀਆਂ ਤੇ ਇਨਾਮੀ ਕੁਸ਼ਤੀਆਂ ਕਰਵਾਈਆਂ ਗਈਆਂ। ਇਸ ਮੌਕੇ ਵਿਦੇਸ਼ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਸਮਾਜ ਸੇਵੀ ਸਤਨਾਮ ਸਿੰਘ ਰੱਲ੍ਹ ਯੂ. ਐਸ.ਏ., ਸਮਾਜ ਸੇਵਕ ਬਹਾਦਰ ਸਿੰਘ ਸ਼ੇਰਗਿੱਲ ਯੂ.ਕੇ., ਸੰਤੋਖ ਸਿੰਘ ਗਰੇਵਾਲ ਪ੍ਰਧਾਨ ਸਹਿਕਾਰੀ ਸਭਾ, ਸੁਖਵਿੰਦਰ ਸਿੰਘ ਛਿੰਦਾ, ਕਾ. ਕੁਲਦੀਪ ਰਾਮ ਝਿੰਗੜ, ਗਿਆਨੀ ਹਰਬਿਲਾਸ ਸਿੰਘ ਝਿੰਗੜ ਯੂ.ਐਸ.ਏ, ਸਰਪੰਚ ਭੁਪਿੰਦਰ ਸਿੰਘ ਯੂ.ਐਸ.ਏ, ਭੁਪਿੰਦਰ ਸਿੰਘ ਤੇਜਾ ਸਾਬਕਾ ਸਰਪੰਚ, ਸੁੱਚਾ ਸਿੰਘ ਝਿੰਗੜ ਐਲ.ਆਈ.ਸੀ., ਨਿਰਮਲ ਸਿੰਘ ਢੰਡਾ ਸੀਨੀਅਰ ਮੀਤ ਪ੍ਰਧਾਨ ਸਹਿਕਾਰੀ ਸਭਾ, ਨਿਰਮਲ ਸਿੰਘ ਮਹਿਮੀ, ਪਰਮਜੀਤ ਸਿੰਘ ਗਰੇਵਾਲ, ਕਸ਼ਮੀਰ ਸਿੰਘ ਪੱਪੂ, ਸ਼ਮਸ਼ੇਰ ਸਿੰਘ ਜੈਕਸ਼ਨ, ਅਸ਼ੋਕ ਕੁਮਾਰ, ਕ੍ਰਿਸ਼ਨ ਕੁਮਾਰ, ਸੁਰਜੀਤ ਸਿੰਘ ਬੰਬੇ, ਸੁਰਿੰਦਰ ਸਿੰਘ ਛਿੰਦਾ, ਸੁਰਜੀਤ ਸਿੰਘ ਪੱਪੂ, ਜਸਪਾਲ ਸਿੰਘ ਢਿੱਲੋਂ, ਤੀਰਥ ਸਿੰਘ ਸ਼ੇਰਗਿੱਲ ਆਦਿ ਸਾਥੀ ਪ੍ਰਬੰਧਕਾਂ ਵਲੋਂ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਵੱਡੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਖੇਡ ਪ੍ਰਮੋਟਰ ਬਹਾਦਰ ਸਿੰਘ ਸ਼ੇਰਗਿੱਲ ਯੂ.ਕੇ. ਨੇ ਦੱਸਿਆ ਕਿ ਸਮਾਜ ਸੇਵੀ ਸਤਨਾਮ ਸਿੰਘ ਰੱਲ੍ਹ ਦਾ ਪਰਿਵਾਰ 1986 ਤੋਂ ਲੈ ਕੇ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਦਾ ਪਹਿਲਾ ਇਨਾਮ ਦਿੰਦੇ ਆ ਰਹੇ ਹਨ ਜੋ ਅੱਜ ਵੀ ਨਿਰੰਤਰ ਜਾਰੀ ਹੈ। ਪ੍ਰਧਾਨ ਸੰਤੋਖ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਛਿੰਦਾ, ਕੁਲਦੀਪ ਰਾਮ ਝਿੰਗੜ, ਕਸ਼ਮੀਰ ਸਿੰਘ ਪੱਪੂ ਨੇ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ। ਛਿੰਝ ਮੇਲੇ ਵਿਚ ਬਸਪਾ ਦੇ ਡਾ. ਨਛੱਤਰ ਪਾਲ ਵਿਧਾਇਕ ਨਵਾਂਸ਼ਹਿਰ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਨਾਲ ਪ੍ਰਵੀਨ ਬੰਗਾ ਸੀਨੀਅਰ ਬਸਪਾ ਆਗੂ, ਵਿਜੈ ਗੁਣਾਚੌਰ ਆਦਿ ਸਾਥੀ ਹਾਜ਼ਰ ਸਨ। ਉਨ੍ਹਾਂ ਪ੍ਰਬੰਧਕ ਸੇਵਾਦਾਰਾਂ ਵਲੋਂ ਕਰਵਾਏ ਛਿੰਝ ਮੇਲੇ ਦੀ ਦਰਸ਼ਕਾਂ ਨੂੰ ਵਧਾਈ ਦਿੱਤੀ। ਨਾਮਵਰ ਕੁਮੈਂਟੇਟਰ ਬਲਜਿੰਦਰ ਘੁੰਮਣ ਤੇ ਕਰਮਦੀਨ ਚੱਕ ਸਾਬੂ ਵਲੋਂ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਗਿਆ। ਸਮੂਹ ਪ੍ਰਬੰਧਕਾਂ ਵਲੋਂ ਰਾਜਨੀਤਕ ਆਗੂਆਂ ਅਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਮੰਗਾ, ਸੀਨੀਅਰ ਕਾਂਗਰਸੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ, ਸੁਦੇਸ਼ ਕੁਮਾਰ ਸਾਬਕਾ ਡੀ.ਜੀ.ਪੀ, ਬਾਬਾ ਜਸਦੀਪ ਸਿੰਘ ਖਟਕੜ ਕਲਾਂ, ਸੰਤੋਖ ਸਿੰਘ ਗਰੇਵਾਲ ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਸੁਖਵਿੰਦਰ ਸਿੰਘ ਸ਼ਿੰਦਾ, ਕਾ. ਕੁਲਦੀਪ ਰਾਮ ਝਿੰਗੜ, ਸੁੱਚਾ ਸਿੰਘ ਝਿੰਗੜ ਐਲ. ਆਈ. ਸੀ, ਕਸ਼ਮੀਰ ਸਿੰਘ ਪੱਪੂ, ਗਿਆਨੀ ਹਰਬਿਲਾਸ ਸਿੰਘ ਝਿੰਗੜ ਯੂ. ਐਸ. ਏ, ਸਰਪੰਚ ਭੁਪਿੰਦਰ ਸਿੰਘ ਰੱਲ੍ਹ ਯੂ. ਐਸ. ਏ, ਸੁਰਜੀਤ ਸਿੰਘ ਪੱਪੂ, ਬਲਵੀਰ ਸਿੰਘ ਬੀਰੂ, ਠੇਕੇਦਾਰ ਪਰਸ ਰਾਮ, ਤੀਰਥ ਸਿੰਘ ਸ਼ੇਰਗਿੱਲ, ਨਿਰਮਲ ਰਾਮ ਢੰਡਾ ਸੀਨੀਅਰ ਮੀਤ ਪ੍ਰਧਾਨ ਸਹਿਕਾਰੀ ਸਭਾ, ਨਿਰਮਲ ਸਿੰਘ ਮਹਿਮੀ, ਜਸਪਾਲ ਸਿੰਘ ਢਿੱਲੋ, ਭੁਪਿੰਦਰ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਜੈਕਸ਼ਨ, ਸੁਰਜੀਤ ਸਿੰਘ ਬੰਬੇ, ਕ੍ਰਿਸ਼ਨ ਕੁਮਾਰ, ਨੰਬਰਦਾਰ ਸਰਬਣ ਸਿੰਘ, ਗੁਰਜੀਤ ਸਿੰਘ ਜੀਤਾ, ਅਵਤਾਰ ਸਿੰਘ ਸ਼ੇਰਗਿੱਲ, ਕੇਵਲ ਸਿੰਘ ਖਟਕੜ, ਗੁਰਪਾਲ ਸਿੰਘ ਸ਼ੇਰਗਿੱਲ, ਅਸ਼ੋਕ ਕੁਮਾਰ, ਗੁਰਦੇਵ ਰਾਮ ਪੰਚ, ਜਿੰਮੀ ਸ਼ੇਰਗਿੱਲ, ਤਿੰਦਾ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਕੁਲਵਰਨ ਸਿੰਘ ਥਾਂਦੀਆਂ, ਦਰਬਜੀਤ ਸਿੰਘ ਪੂਨੀਆਂ, ਹਰਦੀਪ ਕੁਮਾਰ ਸ਼ਰਮਾ, ਅਵਤਾਰ ਸਿੰਘ ਬਹਿਰੀਨ, ਅਮਰਨਾਥ ਮਹਿਮੀ, ਮੱਖਣ ਰਾਮ ਮਹਿਮੀ, ਸ਼ਿੰਗਾਰਾ ਰਾਮ ਢੰਡਾ, ਬਲਵੀਰ ਰਾਮ ਢੰਡਾ, ਦਲਜੀਤ ਸਿੰਘ ਢੰਡਾ, ਬਲਜਿੰਦਰ ਸਿੰਘ ਢੰਡਾ, ਗੁਰਪਾਲ ਸਿੰਘ ਸ਼ੇਰਗਿੱਲ, ਮਲਕੀਤ ਸਿੰਘ ਲਾਲੀ, ਅੰਮ੍ਰਿਤ ਪਾਲ ਸਿੰਘ, ਲਖਵਿੰਦਰ ਸਿੰਘ ਬਿੰਦੂ, ਪ੍ਰਧਾਨ ਬਿਕਰਮਜੀਤ ਸਿੰਘ, ਹਰਮਨਪ੍ਰੀਤ ਸਿੰਘ, ਚਰਨਜੀਤ ਸਿੰਘ, ਸੋਮ ਨਾਥ, ਬਲਵੀਰ ਰਾਮ, ਡਾ. ਬਿਕਰਮਜੀਤ ਸਿੰਘ, ਜਸਵੀਰ ਸਿੰਘ ਥਿੰਦ, ਰਣਜੀਤ ਸਿੰਘ, ਗੁਰਵਿੰਦਰ ਸਿੰਘ, ਬਲਵੀਰ ਸਿੰਘ ਫੌਜੀ, ਇਕਬਾਲ ਸਿੰਘ ਆਦਿ ਹਾਜ਼ਰ ਸਨ।