30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਮਰੀਕਾ ਬੈਠੇ ਗੈਂਗਸਟਰ ਦੇ ਇਸ਼ਾਰੇ 'ਤੇ 50 ਲੱਖ ਫਿਰੌਤੀ ਮੰਗਣ ਵਾਲੇ ਤਿੰਨ ਮੁਲਜ਼ਮ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 18-04-2026
ਪਟਿਆਲਾ, 17 ਅਪ੍ਰੈਲ (ਮਨਦੀਪ ਸਿੰਘ ਖਰੌੜ)-ਯੂ.ਐੱਸ.ਏ. 'ਚ ਬੈਠੇ ਬੌਬੀ ਮਾਹੀ ਨਾਂਅ ਦੇ ਗੈਂਗਸਟਰ ਦੇ ਕਹਿਣ 'ਤੇ ਪੰਜਾਬ ਦੇ ਰਹਿਣ ਵਾਲੇ ਰਸੂਖਦਾਰ ਵਿਅਕਤੀਆਂ ਤੋਂ ਫਿਰੌਤੀ ਮੰਗਣ ਤੇ ਉਨ੍ਹਾਂ ਦੇ ਘਰਾਂ ਅਤੇ ਵਾਹਨਾਂ 'ਤੇ ਗੋਲੀ ਚਲਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਸੀ.ਆਈ.ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਦੀ ਪਹਿਚਾਣ ਬੌਬੀ ਮਾਹੀ, ਸੁਖਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਤੇ ਦੀਪਕ ਵਾਸੀਆਨ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ | ਮੁਲਜ਼ਮਾਂ ਤੋਂ ਦੋ ਪਿਸਟਲ 30 ਬੋਰ ਦੇ ਤੇ ਕਾਰਤੂਸ ਬਰਾਮਦ ਹੋਏ ਹਨ | ਇਸ ਸੰਬੰਧੀ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਪੁੱਛ ਪੜਤਾਲ ਦੌਰਾਨ ਮੁਲਜ਼ਮਾਂ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਰਹਿਣ ਵਾਲੇ ਇਕ ਰਸੂਖਦਾਰ ਵਿਅਕਤੀ ਤੋਂ 50 ਲੱਖ ਰੁਪਏ ਮੰਗੇ ਸੀ ਤੇ ਉਸ 'ਤੇ ਹਮਲਾ ਕਰਨ ਲਈ ਪੂਰੀ ਰੇਕੀ ਵੀ ਕਰ ਲਈ ਸੀ ਪਰ ਪਟਿਆਲਾ ਪੁਲਿਸ ਦੇ ਗੁਪਤਚਰਾਂ ਕਰਕੇ ਮੁਲਜ਼ਮਾਂ ਨੂੰ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਗਿਆ | ਐਸ.ਐਸ.ਪੀ. ਨੇ ਦੱਸਿਆ ਕਿ ਬੌਬੀ ਮਾਹੀ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ ਅਤੇ ਅੱਜ ਕੱਲ੍ਹ ਉਹ ਅਮਰੀਕਾ 'ਚ ਰਹਿੰਦਿਆਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਕੇ ਉਨ੍ਹਾਂ ਤੋਂ ਆਪਣੇ ਗਰੋਹ ਦੇ ਕੰਮ ਕਰਵਾਉਣ ਲਈ ਗਰੋਹ 'ਚ ਜੋੜ ਰਿਹਾ ਹੈ | ਇਸੇ ਸਿਲਸਿਲੇ ਤਹਿਤ ਤਿੰਨਾਂ ਨੌਜਵਾਨਾਂ ਨੂੰ ਵੀ ਉਸ ਨੇ ਪੈਸਿਆਂ ਤੇ ਹੋਰ ਲਾਲਚ ਦੇ ਕੇ ਫਿਰੌਤੀ ਮੰਗਣ ਲਈ ਤਿਆਰ ਕੀਤਾ ਸੀ | ਕਾਬੂ ਕੀਤੇ ਵਿਅਕਤੀਆਂ 'ਚ ਇਕ ਮੁਲਜ਼ਮ ਉਸ ਨਾਲ ਜੇਲ੍ਹ 'ਚ ਵੀ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬੌਬੀ ਮਾਹੀ ਖ਼ਿਲਾਫ਼ ਪਹਿਲਾਂ ਹੀ 5 ਪਰਚੇ ਤੇ ਦੂਜੇ ਮੁਲਜ਼ਮਾਂ ਖ਼ਿਲਾਫ਼ ਵੀ ਕਈ ਪਰਚੇ ਦਰਜ ਹਨ |
Ad Position 22
No active advertisement
ਪਿਛਲੀ ਖ਼ਬਰ ਦਲ ਖ਼ਾਲਸਾ ਦਾ ਇੰਸਟਾਗ੍ਰਾਮ ਅਕਾਊਾਟ ਬੈਨ, 4 ਲੱਖ ਦੇ ਕਰੀਬ ਸਨ ਫਾਲੋਅਰਜ਼ ਅਗਲੀ ਖ਼ਬਰ ਪੁਲਿਸ ਮੁਲਾਜ਼ਮ ਦੀ ਘਰ 'ਚੋਂ ਮਿਲੀ ਲਾਸ਼
Ad Position 24