19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਆਲਮੀ ਵਿਰਾਸਤ ਦਿਵਸ ਮੌਕੇ ਵੀ ਵਿਰਾਸਤੀ ਸਮਾਰਕ ਰਹੇ ਅਣਗੌਲੇ <br/>

Ad Position 21
No active advertisement
ਅਜੀਤ ਡੈਸਕ 20-04-2026

ਸੁਰਿੰਦਰ ਕੋਛੜ
ਅੰਮਿ੍ਤਸਰ, 19 ਅਪ੍ਰੈਲ-ਪਿਛਲੇ ਲਗਭਗ ਦੋ ਦਹਾਕਿਆਂ ਤੋਂ ਅੰਮਿ੍ਤਸਰ ਦੇ ਵਿਰਾਸਤੀ ਅਤੇ ਇਤਿਹਾਸਕ ਸਮਾਰਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਅੱਜ 'ਆਲਮੀ ਵਿਰਾਸਤ ਦਿਵਸ' ਮੌਕੇ ਵੀ ਇਤਿਹਾਸਕ ਸਮਾਰਕਾਂ ਦੀ ਵਿਗਾੜੀ ਦਿੱਖ ਅਤੇ ਵਿਰਾਸਤੀ ਬਾਗਾਂ 'ਚ ਉੱਗੀਆਂ ਜੰਗਲੀ ਝਾੜੀਆਂ ਉੱਥੇ ਪਹੁੰਚਣ ਵਾਲੇ ਸਥਾਨਕ ਨਾਗਰਿਕਾਂ ਅਤੇ ਸੈਲਾਨੀਆਂ ਦਾ ਸਵਾਗਤ ਕਰਦੀਆਂ ਰਹੀਆਂ | ਵਿਰਾਸਤ ਪ੍ਰੇਮੀਆਂ ਅਤੇ ਚਿੰਤਕਾਂ ਨੇ ਦੋਸ਼ ਲਗਾਇਆ ਹੈ ਕਿ ਵਿਰਾਸਤੀ ਸਮਾਰਕ ਦੀ ਸੰਭਾਲ 'ਚ ਪੂਰੀ ਤਰ੍ਹਾਂ ਨਾਕਾਮ ਰਹੇ ਸੈਰ-ਸਪਾਟਾ ਵਿਭਾਗ ਦੀ ਅਗਵਾਈ 'ਚ ਸਿੱਖ ਰਾਜ ਵੇਲੇ ਪੰਜਾਬ ਦੇ ਸਭ ਬਾਗਾਂ ਤੋਂ ਖ਼ੂਬਸੂਰਤ ਤੇ ਆਲੀਸ਼ਾਨ ਰਿਹਾ ਇਤਿਹਾਸਕ ਰਾਮ ਬਾਗ ਅੱਜ 6-7 ਫੁੱਟ ਉੱਚੀਆਂ ਸੰਘਣੀਆਂ ਜੰਗਲੀ ਝਾੜੀਆਂ ਤੇ ਬੂਟੀਆਂ 'ਚ ਘਿਰ ਚੁੱਕਿਆ ਹੈ | ਮਹਾਰਾਜਾ ਰਣਜੀਤ ਸਿੰਘ ਦੁਆਰਾ ਗੁਰੂ ਰਾਮਦਾਸ ਜੀ ਦੇ ਨਾਂਅ 'ਤੇ ਲਗਾਏ 'ਰਾਮ ਬਾਗ' ਅਤੇ ਉਸ ਦੀਆਂ ਇਤਿਹਾਸਕ ਡਿਉੜ੍ਹੀਆਂ ਅਤੇ ਹੋਰਨਾ ਸਮਾਰਕਾਂ ਦੀ ਵਿਗੜੀ ਦਿੱਖ ਸੰਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ | ਇਨ੍ਹਾਂ ਝਾੜੀਆਂ ਕਰਕੇ ਬਾਗ 'ਚ ਸਥਾਪਤ ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਤਕ ਪਹੁੰਚਣ ਵਾਲੇ ਸਥਾਨਕ ਨਾਗਰਿਕਾਂ ਜਾਂ ਸੈਲਾਨੀਆਂ ਲਈ ਬਾਗ ਵਿਚਲੇ ਜਨਰਲ ਵੈਨਤੁਰਾ ਦੁਆਰਾ ਬਣਾਏ ਰਾਇਲ ਸਵਿਮਿੰਗ ਪੂਲ (ਸ਼ਾਹੀ ਇਸਨਾਨ ਘਰ), ਵੀਰ ਚੱਕਰ ਵਿਜੇਤਾ ਸ਼ਹੀਦ ਮੇਜਰ ਲਲਿਤ ਮੋਹਨ ਭਾਟੀਆ ਦੇ ਬੁੱਤ ਅਤੇ ਹੋਰਨਾ ਸਮਾਰਕਾਂ ਤਕ ਪਹੁੰਚਣਾ ਵੀ ਅਸੰਭਵ ਹੋ ਗਿਆ ਹੈ | ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮਿ੍ਤਸਰ ਦੀ ਸੁਰੱਖਿਆ ਲਈ ਉਸਾਰੇ ਗਏ ਸ਼ਹਿਰ ਦੇ 12 ਦਰਵਾਜ਼ਿਆਂ 'ਚੋਂ ਇੱਕੋ-ਇਕ ਸਾਬਤ ਬਚੇ ਦਰਵਾਜ਼ਾ ਰਾਮ ਬਾਗ ਦੀ ਇਤਿਹਾਸਕ ਬਾਹਰੀ ਡਿਉੜੀ 'ਚ ਤਬਦੀਲ ਕੀਤੇ 'ਲੋਕ ਵਿਰਸਾ ਅਜਾਇਬਘਰ' ਦੇ ਰੱਖ ਰਖਾਅ ਦੀ ਘਾਟ ਕਾਰਨ ਉਸ ਦੀ ਖ਼ਰਾਬ ਹੋਈ ਬਾਹਰੀ ਦਿੱਖ ਨੂੰ ਬਹਾਲ ਕਰਨ ਲਈ ਲੱਖਾਂ ਰੁਪਏ ਖ਼ਰਚੇ ਜਾਣ ਦੇ ਬਾਵਜੂਦ ਇੱਥੇ ਪ੍ਰਦਰਸ਼ਨੀ ਹਿਤ ਰੱਖੇ ਜਾਣ ਵਾਲੇ ਦਸਤਾਵੇਜ਼ਾਂ ਤੇ ਵਿਰਾਸਤੀ ਵਸਤੂਆਂ ਦੀ ਘਾਟ ਕਾਰਨ ਇਹ ਅਜਾਇਬ-ਘਰ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਨਹੀਂ ਬਣ ਸਕਿਆ ਹੈ | ਸਿੱਖ ਰਾਜ ਵੇਲੇ ਅੰਮਿ੍ਤਸਰ ਸ਼ਹਿਰ ਦੇ ਚੁਫੇਰੇ ਉਸਾਰੀ ਗਈ ਪੁਰਾਣੀ ਇਤਿਹਾਸਕ ਕੰਧ ਦੇ ਬਚੇ ਹਿੱਸੇ ਨੂੰ ਸੁਰੱਖਿਅਤ ਕਰਨ ਹਿਤ ਲੱਖਾਂ ਰੁਪਇਆਂ ਦੀ ਲਾਗਤ ਨਾਲ ਉਸਾਰਿਆ ਗਿਆ ਪੁਲਿਸ ਮਿਊਜ਼ੀਅਮ ਵੀ ਪਿਛਲੇ ਲਗਭਗ 5-6 ਸਾਲਾਂ ਤੋਂ ਬੰਦ ਹੈ | ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮੋਰਾਂ ਦੇ ਧਰਮ-ਪਿਤਾ ਸਮਦ ਜੂ ਕਸ਼ਮੀਰੀ ਦਾ ਬਾਗ ਅਤੇ ਤਲਾਬ, ਮਹਾਰਾਜਾ ਦੇ ਸਹੁਰਾ ਪਰਿਵਾਰ ਦਾ ਕਿਲ੍ਹਾ ਕਰਮ ਸਿੰਘ ਛੀਨਾ, ਪਿੰਡ ਧਣੋਏ ਕਲਾਂ 'ਚ ਮੌਜੂਦ ਬਾਰਾਂਦਰੀ ਪੁਲ ਮੋਰਾਂ, ਪਿੰਡ ਵਣੀਏ ਕੇ 'ਚ ਮੌਜੂਦ ਇਤਿਹਾਸਕ ਬੁਰਜ ਸਮੇਤ ਸਿੱਖ ਰਾਜ ਨਾਲ ਸੰਬੰਧਿਤ ਅੰਮਿ੍ਤਸਰ 'ਚ ਮੌਜੂਦ ਦੋ ਦਰਜਨ ਤੋਂ ਵਧੇਰੇ ਸਮਾਰਕਾਂ ਨੂੰ ਸੰਬੰਧਿਤ ਵਿਭਾਗਾਂ ਵਲੋਂ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਘਰੇਲੂ ਝਗੜੇ ਕਾਰਨ ਪਤਨੀ ਦਾ ਕਤਲ <br/> ਅਗਲੀ ਖ਼ਬਰ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਤੋਂ ਰੋਕ ਕੇ ਵਿਰੋਧੀ ਧਿਰ ਨੇ ਅੱਧੀ ਆਬਾਦੀ ਨਾਲ ਕੀਤੀ ਘਿਨਾਉਣੀ ਸਾਜਿਸ਼-ਖੱਟਰ
Ad Position 24