19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਖੁੱਡੀਆਂ ਵਲੋਂ ‘ ਪਸ਼ੂ ਪਾਲਣ ਮੇਲੇ ’ ਦਾ ਉਦਘਾਟਨ

ਲੁਧਿਆਣਾ, 18 ਸਤੰਬਰ (ਜਸਵਿੰਦਰ ਸਿੰਘ)-ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਗੁਰਮੀਤ ਸਿੰਘ ਖੁੱਡੀਆਂ ਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ ਕੀਤਾ। ਉਹ ਮੇਲੇ ਦੇ ਵਿਭਿੰਨ ਸਟਾਲਾਂ ‘ਤੇ ਗਏ, ਉਨ੍ਹਾਂ ਨੇ ਪਸ਼ੂ-ਧਨ ਕਿੱਤਿਆਂ ਸੰਬੰਧੀ ਅਤੇ ਬਿਹਤਰ ਨਸਲਾਂ ਬਾਰੇ ਜਾਣਨ ਲਈ ਵਿਸ਼ੇਸ਼ ਰੁਚੀ ਵਿਖਾਈ।

Ad Position 21
No active advertisement
ਅਜੀਤ ਡੈਸਕ 19-09-2026
ਲੁਧਿਆਣਾ, 18 ਸਤੰਬਰ (ਜਸਵਿੰਦਰ ਸਿੰਘ)-ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਗੁਰਮੀਤ ਸਿੰਘ ਖੁੱਡੀਆਂ ਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ ਕੀਤਾ। ਉਹ ਮੇਲੇ ਦੇ ਵਿਭਿੰਨ ਸਟਾਲਾਂ ‘ਤੇ ਗਏ, ਉਨ੍ਹਾਂ ਨੇ ਪਸ਼ੂ-ਧਨ ਕਿੱਤਿਆਂ ਸੰਬੰਧੀ ਅਤੇ ਬਿਹਤਰ ਨਸਲਾਂ ਬਾਰੇ ਜਾਣਨ ਲਈ ਵਿਸ਼ੇਸ਼ ਰੁਚੀ ਵਿਖਾਈ। ਉਨ੍ਹਾਂ ਨੇ ਕਿਸਾਨਾਂ ਲਈ ਖੋਜ ਤਕਨਾਲੋਜੀਆਂ ਅਤੇ ਹੋਰ ਸਹੂਲਤਾਂ ਦੇ ਪ੍ਰਦਰਸ਼ਨ ਲਈ ਯੂਨੀਵਰਸਿਟੀ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਸ਼ੂ-ਪਾਲਣ ਪ੍ਰਾਚੀਨ ਕਾਲ ਤੋਂ ਹੀ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਰਿਹਾ ਹੈ। ਉਨ੍ਹਾਂ ਨੇ ਖੋਜ ਪਹਿਲਕਦਮੀਆਂ, ਪਸ਼ੂ-ਪਾਲਕਾਂ ਲਈ ਸਿਖਲਾਈ ਪ੍ਰੋਗਰਾਮਾਂ ਅਤੇ ਮਿਆਰੀ ਉਤਪਾਦਨ ਲਈ ਕੀਤੇ ਜਾ ਰਹੇ ਯਤਨਾਂ ਵਾਸਤੇ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਵੈਟਰਨਰੀ ਯੂਨੀਵਰਸਿਟੀ ਨੇ ਕਿਹਾ ਕਿ ਇਸ ਵਾਰ ਦਾ ਮੇਲਾ ਜੈਵਿਕ ਸੁਰੱਖਿਆ ਦੀ ਜਾਗਰੂਕਤਾ ਨੂੰ ਸਮਰਪਿਤ ਹੈ, ਇਸ ਲਈ ਮੇਲੇ ਦਾ ਨਾਅਰਾ ਰੱਖਿਆ ਗਿਆ ਹੈ ‘ਮਜ਼ਬੂਤ ਜੈਵਿਕ ਸੁਰੱਖਿਆ, ਕਰੇ ਬਿਮਾਰੀਆਂ ਤੋਂ ਰੱਖਿਆ’। ਪਸ਼ੂ ਪਾਲਕਾਂ ਨੂੰ ਜੈਵਿਕ ਸੁਰੱਖਿਆ ਦੇ ਵਿਭਿੰਨ ਨੁਕਤਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਸ਼ੂ ਬਿਮਾਰੀਆਂ ਤੋਂ ਬਚਣ ਦੇ ਉਪਰਾਲੇ ਦੱਸੇ ਜਾਣਗੇ। ਮੇਲੇ ਵਿਚ ਮੁਹਤਬਰ ਸ਼ਖ਼ਸੀਅਤਾਂ ਕੋਲੋਂ ਯੂਨੀਵਰਸਿਟੀ ਵਿਖੇ ਤਿਆਰ ਕੀਤਾ ਗਿਆ ‘ਮਖ਼ਮਲੀ ਕਰੀਮ ਚੀਜ਼’, ‘ਰਿਕੋਟਾ ਚੀਜ਼ ਸਪਰੈਡ’, ‘ਗੋਟ ਮਿਲਕ ਫੇਟਾ ਚੀਜ਼’, ‘ਕੋਟੇਜ ਚੀਜ਼’, ‘ਸਾਹੀਵਾਲ ਗਾਂ ਦਾ ਦੁੱਧ’ ਅਤੇ ਕਾਗਜ਼ ਆਧਾਰਿਤ ਦੁੱਧ ਦੀ ਮਿਲਾਵਟ ਸੰਬੰਧੀ ਕਿੱਟ ਵੀ ਜਾਰੀ ਕਰਵਾ ਕੇ ਲੋਕ ਅਰਪਣ ਕੀਤੀ ਗਈ। ਇਸ ਮੌਕੇ ਹੁਣ ਤੱਕ ਜਿਨ੍ਹਾਂ ਪਸ਼ੂ ਪਾਲਕਾਂ ਨੂੰ ਮੁੱਖ ਮੰਤਰੀ ਪੁਰਸਕਾਰ ਦਿੱਤਾ ਗਿਆ ਹੈ ਉਨ੍ਹਾਂ ਦਾ ਸੰਗ੍ਰਹਿ, ਭਾਰਤ ਵਿਚ ਮੀਟ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੰਦੀ ਪੁਸਤਕ ਅਤੇ ਪਸ਼ੂ ਦੀ ਸਰੀਰਕ ਸੰਰਚਨਾ ਨੂੰ ਸਮਝਣ ਵਾਲੀ ਇਕ ਮੋਬਾਈਲ ਐਪ ਵੀ ਜਾਰੀ ਕੀਤੀ ਗਈ। ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਲੋਕ ਬੱਕਰੀ, ਸੂਰ ਤੇ ਮੱਛੀਆਂ ਪਾਲਣ ਦੇ ਧੰਦੇ ਅਪਣਾਉਣ ਸੰਬੰਧੀ ਗਿਆਨ ਲੈ ਰਹੇ ਹਨ। ਉਦਘਾਟਨੀ ਸਮਾਗਮ ’ਚ ਗੁਰਦਿੱਤ ਸਿੰਘ ਸੇਖੋਂ ਵਿਧਾਇਕ, ਗੁਰਪ੍ਰੀਤ ਸਿੰਘ ਬੰਨਾਵਾਲੀ ਵਿਧਾਇਕ, ਜਗਜੀਤ ਸਿੰਘ ਬਰਾੜ ਵਿਧਾਇਕ, ਡਾ. ਪਰਮਦੀਪ ਸਿੰਘ ਵਾਲੀਆ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ, ਡਾ. ਦੇਵੀ ਸਿੰਘ ਰਾਜਪੂਤ, ਸੰਜੀਵ ਕੁਮਾਰ, ਜਯੋਤੀ ਸਰੂਪ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ‘ਆਪ’ 20 ਸਤੰਬਰ ਤੋਂ ਪੰਜਾਬ ’ਚ ‘ਡੋਰ ਟੂ ਡੋਰ’ ਮੁਹਿੰਮ ਸ਼ੁਰੂ ਕਰੇਗੀ-ਸਿਸੋਦੀਆ ਅਗਲੀ ਖ਼ਬਰ ਅੰਮਿਤਸਰ ’ਚ ਡਲਿਵਰੀ ਬੁਆਏ ਦੀ ਗੋਲੀਆਂ ਮਾਰ ਕੇ ਹੱਤਿਆ
Ad Position 24