ਜਗਰਾਉਂ, 20 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਵਿਚ ਕਣਕ ਦੇ ਨਾੜ ਦੀ ਇੰਡਸਟਰੀ 'ਚ ਦੱਬ ਹੋ ਕੇ ਰਹੀ ਵਰਤੋਂ ਪੰਜਾਬ ਦੇ ਦੁੱਧ ਵਪਾਰ ਅਤੇ ਦੁਧਾਰੂ ਪਸ਼ੂਆਂ ਦੇ ਚਾਰੇ ਲਈ ਵੱਡਾ ਸੰਕਟ ਬਣ ਜਾਵੇਗਾ | ਇਹ ਖਦਸ਼ਾ ਅੱਜ ਪ੍ਰੋੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ.ਡੀ.ਐੱਫ.ਏ.) ਦੀ ਮੀਟਿੰਗ ਵਿਚ ਮੈਂਬਰਾਂ ਨੇ ਪ੍ਰਗਟਾਇਆ | ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਬੁਲਾਰਿਆਂ ਨੇ ਕਿਹਾ ਕਿ ਕਣਕ ਦੇ ਨਾੜ ਤੋਂ ਬਣਨ ਵਾਲੀ ਤੂੜੀ ਅਹਿਮ ਪਸ਼ੂ ਖੁਰਾਕ ਹੈ | ਇਸ ਦੀ ਹੁਣ ਇੰਡਸਟਰੀ ਵਿਚ ਹੋ ਰਹੀ ਵਰਤੋਂ ਨੇ ਪਸ਼ੂਆਂ ਦੇ ਚਾਰੇ ਦੀ ਘਾਟ ਦਾ ਸੰਕੇਤ ਦੇ ਦਿੱਤਾ ਹੈ | ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਇੰਡਸਟਰੀ 'ਚ ਵੱਖ-ਵੱਖ ਪ੍ਰੋਡਕਟ ਬਣਾਉਣ ਲਈ ਕਣਕ ਦੇ ਨਾੜ ਨੂੰ ਸਸਤੇ ਦੇ ਚੱਕਰ ਵਿਚ ਅੱਗ ਦੇ ਹਵਾਲੇ ਕਰ ਦੇਣ ਦਾ ਮਤਲਬ ਪਸ਼ੂਆਂ ਦੇ ਹਿੱਸੇ ਦਾ ਚਾਰਾ ਖੋਹ ਲੈਣ ਦੇ ਬਰਾਬਰ ਹੈ | ਸੂਬਾ ਸਰਕਾਰ ਤੁਰੰਤ ਇੰਡਸਟਰੀ ਵਰਤੋਂ 'ਤੇ ਪੂਰਨ ਪਾਬੰਦੀ ਲਗਾਵੇ | ਇਸ ਮੌਕੇ ਬਲਵੀਰ ਸਿੰਘ ਨਵਾਂ ਸ਼ਹਿਰ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਗੇਆਣਾ, ਰੇਸ਼ਮ ਸਿੰਘ ਭੁੱਲਰ ਜੀਰਾ, ਪਰਮਜੀਤ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੌਲੀ, ਡਾ: ਜੇ.ਐੱਸ. ਪੱਟੀ, ਬਲਜਿੰਦਰ ਸਿੰਘ ਸਠਿਆਲਾ, ਸੁਖਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰੋਡੇ, ਕੁਲਦੀਪ ਸਿੰਘ ਸੇਰੋਂ, ਅਵਤਾਰ ਸਿੰਘ ਥਾਪਲਾ, ਸੁਖਪਾਲ ਸਿੰਘ ਵਰਪਾਲ, ਬਲਵਿੰਦਰ ਸਿੰਘ ਚੌਤਰਾ, ਸੁਖਰਾਜ ਸਿੰਘ ਗੁੜੇ, ਮਨਜੀਤ ਸਿੰਘ ਮੋਹੀ, ਗੁਰਬਖਸ਼ ਸਿੰਘ ਬਾਜੇਕੇ, ਕੁਲਦੀਪ ਸਿੰਘ ਚਾਹਲ, ਕੁਲਦੀਪ ਸਿੰਘ ਪਟਿਆਲਾ, ਨਿਰਮਲ ਸਿੰਘ ਅÏਲਖ, ਸਿਕੰਦਰ ਸਿੰਘ ਪਟਿਆਲਾ, ਅਮਰਿੰਦਰ ਸਿੰਘ ਬੱਲ, ਸੁਖਦੀਪ ਸਿੰਘ ਬਰਾੜ ਆਦਿ ਹਾਜ਼ਰ ਸਨ |
ਕਣਕ ਦੇ ਨਾੜ ਨੂੰ ਇੰਡਸਟਰੀ 'ਚ ਵਰਤਣ 'ਤੇ ਰੋਕ ਲਗਾਈ ਜਾਵੇ-ਸਦਰਪੁਰਾ
ਅਜੀਤ ਡੈਸਕ
21-04-2026