ਗੜ੍ਹਸ਼ੰਕਰ, 21 ਅਪ੍ਰੈਲ (ਧਾਲੀਵਾਲ)-ਇੱਥੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬੰਗਾ ਚੌਂਕ ਵਿਖੇ ਬਸਪਾ ਆਗੂਆਂ ਦੀ ਮੀਟਿੰਗ ਉਪਰੰਤ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ ਪਿਛਲੇ ਸਮੇਂ 'ਚ ਬਸਪਾ ਵਲੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਧਰਤੀ 'ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਸ਼ੁਰੂ ਕੀਤੇ ਸੰਘਰਸ਼ ਅੱਗੇ ਸਰਕਾਰ ਝੁਕ ਗਈ ਤੇ ਕਿਸ਼ਤਾਂ ਵਿਚ ਸ਼ਰਾਬ ਦੇ ਠੇਕੇ ਚੁੱਕਣ ਲਈ ਤਿਆਰ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਦੱਸਿਆ ਕਿ ਹੈ ਕਿ ਇਕ ਠੇਕਾ ਅੱਜ ਅਤੇ ਦੂਜਾ ਠੇਕੇ 15-20 ਦਿਨਾਂ ਬਾਅਦ ਬੰਦ ਕਰਨ ਦੀ ਗੱਲ ਕਹੀ ਗਈ ਹੈ | ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਜਦੋਂ ਤੱਕ ਸ੍ਰੀ ਖੁਰਾਲਗੜ੍ਹ ਸਾਹਿਬ ਵਿਚ ਖੁੱਲ੍ਹੇ ਸਾਰੇ ਸ਼ਰਾਬ ਦੇ ਠੇਕੇ ਬੰਦ ਨਹੀਂ ਕੀਤੇ ਜਾਂਦੇ, ਉਦੋਂ ਤਕ ਬਸਪਾ ਦਾ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਅੰਮਿ੍ਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਾਂਗ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ | ਮੀਟਿੰਗ ਵਿਚ ਰਣਵੀਰ ਬੱਬਰ, ਬਖ਼ਸ਼ੀਸ਼ ਸਿੰਘ ਭੀਮ, ਅਸ਼ੋਕ ਬਡੇਸਰੋਂ, ਸੰਤੋਖ ਸਿੰਘ, ਚਮਨ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਧਰਮਿੰਦਰ ਸਿੰਘ, ਹੈਪੀ ਪੌਲ ਗਾਇਕ, ਜਸਵੀਰ ਸਿੰਘ ਲੋਈ, ਰਵਿੰਦਰ ਬੀਹੜਾਂ, ਹਰਭਜਨ ਕਲੇਰ, ਕੁੰਦਨ ਲਾਲ, ਰਘਵੀਰ ਸਿੰਘ, ਉਂਕਾਰ ਸਿੰਘ, ਇੰਸ. ਹਰੀਸ਼ ਕੁਮਾਰ ਹਾਜ਼ਰ ਹੋਏ |
ਬਸਪਾ ਦੇ ਸੰਘਰਸ਼ ਅੱਗੇ ਝੁਕੀ ਸਰਕਾਰ
ਗੜ੍ਹਸ਼ੰਕਰ ਵਿਖੇ ਮੀਟਿੰਗ ਦੌਰਾਨ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਤੇ ਹੋਰ ਆਗੂ | ਤਸਵੀਰ : ਧਾਲੀਵਾਲ <br/>
22-04-2026