15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੀਆਂ ਉਮੀਦਾਂ ਵੇਟਿੰਗ 'ਚ

Ad Position 21
No active advertisement
ਅਜੀਤ ਡੈਸਕ 22-04-2026
ਅੰਮਿ੍ਤਸਰ, 21 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲਗੱਡੀ ਦੀ ਲੰਮੀ ਵੇਟਿੰਗ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਮੁਤਾਬਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਣ ਲਈ ਅੰਮਿ੍ਤਸਰ ਤੋਂ ਰੋਜ਼ਾਨਾ ਰੇਲਗੱਡੀ ਨੰਬਰ 12716 ਸੱਚਖੰਡ ਸੁਪਰਫਾਸਟ ਐਕਸਪ੍ਰੈੱਸ ਅਤੇ ਇਕ ਹਫਤਾਵਾਰੀ ਰੇਲਗੱਡੀ ਨੰਬਰ-12422 ਚੱਲਦੀ ਹੈ, ਲੇਕਿਨ ਇਨ੍ਹਾਂ ਦੋਵਾਂ ਰੇਲਗੱਡੀਆਂ 'ਚ ਸੀਟ ਉਪਲਬਧ ਨਾ ਹੋਣ ਕਰਕੇ ਸ਼ਰਧਾਲੂਆਂ ਨੂੰ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸੰਬੰਧੀ ਅੰਮਿ੍ਤਸਰ ਦੇ ਰਹਿਣ ਵਾਲੇ ਗੁਰਚਰਨ ਸਿੰਘ ਤੇ ਅਵਤਾਰ ਸਿੰਘ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਸੱਚਖੰਡ ਸੁਪਰਫਾਸਟ ਐਕਸਪ੍ਰੈਸ 'ਤੇ 20 ਜੂਨ ਤੱਕ ਟਿਕਟਾਂ ਉਪਲਬਧ ਨਹੀਂ ਹਨ | ਸ਼ਰਧਾਲੂਆਂ ਨੇ ਰੇਲਵੇ ਨੂੰ ਸੱਚਖੰਡ ਹਜ਼ੂਰ ਸਾਹਿਬ ਲਈ ਸਿੱਧੀ ਵਿਸ਼ੇਸ਼ ਰੇਲ ਚਲਾਉਣ ਲਈ ਵਾਧਾ ਕਰਨ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਬਾਰੇ ਚੁੱਪ ਪੰਜਾਬ ਸਰਕਾਰ ਖ਼ਪਤਕਾਰਾਂ ਨੂੰ ਜਵਾਬ ਦੇਵੇ-ਇਯਾਲੀ <br/> ਅਗਲੀ ਖ਼ਬਰ ਪੰਜਾਬ ਦੇ ਕਈ ਵੱਡੇ ਅਧਿਕਾਰੀ ਕੇਂਦਰੀ ਏਜੰਸੀਆਂ ਦੇ ਰਡਾਰ 'ਤੇ
Ad Position 24