30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਆਈ.ਏ.ਆਰ.ਆਈ. ਨੇ ਜ਼ਮੀਨ ਆਧਾਰਿਤ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 25-04-2026
ਪਟਿਆਲਾ, 24 ਅਪ੍ਰੈਲ (ਭਗਵਾਨ ਦਾਸ)-ਇੰਡੀਅਨ ਐਗਰੀਕਲਚਰਲ ਰਿਸਰਚ ਇਸੰਟੀਚਿਊਟ (ਆਈ.ਏ.ਆਰ.ਆਈ.) ਨੇ ਫਰਟੀਲਾਇਜ਼ਰ ਉਦਯੋਗ, ਸਿੰਜਾਈ ਉਦਯੋਗ, ਮਸ਼ੀਨਰੀਕਰਨ, ਮੌਸਮ ਤੇ ਵਾਤਾਵਰਨ ਉਦਯੋਗ ਸੰਬੰਧੀ ਡਾ. ਬੀ ਪੀ ਪਾਲ ਆਡੀਟੋਰੀਅਮ 'ਚ ਕੁਦਰਤੀ ਸੋਮਿਆਂ ਦੇ ਪ੍ਰਬੰਧਨ ਸੰਬੰਧੀ ਮੀਟਿੰਗ ਕੀਤੀ | ਜਿਸ ਵਿਚ 82 ਖੇਤੀ ਉਦਯੋਗ ਅਤੇ 105 ਉਦਯੋਗਪਤੀਆਂ ਨੇ ਹਿੱਸਾ ਲਿਆ | ਇਸ ਮੀਟਿੰਗ ਵਿਚ ਆਈ. ਏ. ਆਰ. ਆਈ. ਦੇ ਸਾਰੇ ਵਿਗਿਆਨੀ ਅਤੇ ਸੰਸਥਾਨ ਦੇ ਐਨ ਆਰ ਐਮ ਸਕੂਲ ਦੇ 160 ਪੋਸਟ–ਗ੍ਰੈਜੂਏਟ (ਪੀ ਜੀ) ਤੇ ਪੀ ਐਚ ਡੀ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ | ਵਿਦਿਆਰਥੀਆਂ ਨੇ ਆਪਣੇ ਕੰਮ ਦਾ ਪ੍ਰਦਰਸ਼ਨ ਕੀਤਾ | ਆਈ. ਏ. ਆਰ. ਆਈ. ਜੋ ਖੇਤੀ ਤੇ ਜੰਗਲਾਤ ਖੇਤਰ 'ਚ ਸਭ ਤੋਂ ਉੱਤਮ ਯੂਨੀਵਰਸਿਟੀ ਹੈ ਅਤੇ ਕਿਊ ਅੇੈਸ ਵਿਸ਼ਵ ਯੂਨੀਵਰਸਿਟੀ ਰੈਂਕਿੰਗ 2026 'ਚ ਵਿਸ਼ਵ ਦੀ ਸਭ ਤੋਂ ਸੁਪਰੀਮ ਯੂਨੀਵਰਸਿਟੀ ਐਲਾਨੀ ਗਈ ਹੈ, ਵੱਲੋਂ ਜ਼ਮੀਨ ਸੰਬੰਧੀ ਖੇਤੀ ਉਦਯੋਗ ਨੂੰ ਪੋ੍ਰਮੋਟ ਕਰਨ ਲਈ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ | ਆਈ. ਏ. ਆਰ. ਆਈ. ਦੇ ਡਾਇਰੈਕਟਰ ਤੇ ਵਾਈਸ ਚਾਂਸਲਰ ਡਾ. ਸੀ ਐਚ ਸ਼੍ਰੀਨਿਵਾਸਾ ਰਾਓ ਨੇ ਕਿਹਾ ਕਿ ਜ਼ਮੀਨ ਸੰਬੰਧੀ ਖੇਤੀ ਉਦਯੋਗ 'ਖੇਤੀ ਖੋਜ ਤੇ ਵਿਕਾਸ' ਦਾ ਇੱਕ ਅਹਿਮ ਹਿੱਸਾ ਹੈ | ਪੰਜਾਬ 'ਚ ਬਾਸਮਤੀ ਦੀ ਕਾਸ਼ਤ ਥੱਲੇ 80–90 ਪ੍ਰਤੀਸ਼ਤ ਤੋਂ ਵੱਧ ਰਕਬੇ 'ਤੇ ਆਈ. ਏ. ਆਰ. ਆਈ. ਵੱਲੋਂ ਵਿਕਸਿਤ ਕਿਸਮਾਂ ਬੀਜੀਆਂ ਜਾਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਖੁੱਡੀਆਂ ਨੇ 8 ਉਮੀਦਵਾਰਾਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਸੌਂਪੇ ਅਗਲੀ ਖ਼ਬਰ ਮਿਸਲ ਸਤਲੁਜ ਨੇ ਸਨੌਰ ਤੋਂ ਜਸਮੀਤ ਕੌਰ ਛੀਨਾ ਨੂੰ ਉਮੀਦਵਾਰ ਐਲਾਨਿਆ <br/>
Ad Position 24