ਨਵੀਂ ਦਿੱਲੀ, 24 ਅਪ੍ਰੈਲ (ਪੀ.ਟੀ.ਆਈ.)-ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਦੇ ਕਈ ਲੋਕਾਂ ਵਲੋਂ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਨ੍ਹਾਂ ਵਿਚ 65 ਵਿਅਕਤੀ ਸ਼ਾਮਲ ਸਨ ਜੋ ਚੋਣ ਡਿਊਟੀ 'ਤੇ ਸਨ¢ ਉਨ੍ਹਾਂ ਨੇ ਵੋਟਰ ਸੂਚੀਆਂ ਦੇ 'ਵਿਸ਼ੇਸ਼ ਗਹਿਰੀ ਸੁਧਾਈ' (ਐੱਸ ਆਈ ਆਰ) ਤੋਂ ਬਾਅਦ ਵੋਟਰ ਸੂਚੀਆਂ ਤੋਂ ਆਪਣੇ ਨਾਂਅ ਹਟਾਉਣ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦਾਇਰ ਕੀਤੀਆਂ ਸਨ¢ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਵੋਟਰ ਸੂਚੀਆਂ ਤੋਂ ਹਟਾਉਣ ਜਾਂ ਬਾਹਰ ਕੱਢਣ ਵਿਰੁੱਧ ਅਪੀਲਾਂ ਦਾ ਫੈਸਲਾ ਕਰਨ ਲਈ ਵਿਸ਼ੇਸ਼ ਤੌਰ 'ਤੇ ਗਠਿਤ ਅਪੀਲੀ ਟਿ੍ਬਿਊਨਲਾਂ ਕੋਲ ਜਾਣ ਦਾ ਨਿਰਦੇਸ਼ ਦਿੱਤਾ¢ ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਲਿਆ ਬਾਗਚੀ ਅਤੇ ਜਸਟਿਸ ਵਿਪੁਲ ਐੱਮ. ਪੰਚੋਲੀ ਦੀ ਬੈਂਚ ਨੇ ਦੋ ਵੱਖ-ਵੱਖ ਪਟੀਸ਼ਨਾਂ 'ਚ ਪਟੀਸ਼ਨਰਾਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੂੰ ਕਿਹਾ, 'ਤੁਹਾਨੂੰ ਇਹ ਦਲੀਲਾਂ (ਅਪੀਲ) ਟਿ੍ਬਿਊਨਲ ਦੇ ਸਾਹਮਣੇ ਹੀ ਚੁੱਕਣੀਆਂ ਚਾਹੀਦੀਆਂ ਹਨ¢