06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਭਾਰਤ ਅਤੇ ਅਮਰੀਕਾ ਵਪਾਰ ਸਮਝÏਤੇ 'ਤੇ ਗੱਲਬਾਤ ਜਾਰੀ ਰੱਖਣ ਲਈ ਸਹਿਮਤ

Ad Position 21
No active advertisement
ਅਜੀਤ ਡੈਸਕ 25-04-2026
ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ)-ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਅਤੇ ਅਮਰੀਕੀ ਅਧਿਕਾਰੀਆਂ ਵਿਚਕਾਰ ਤਿੰਨ ਦਿਨਾਂ ਵਪਾਰਕ ਗੱਲਬਾਤ 23 ਅਪ੍ਰੈਲ ਨੂੰ ਸਮਾਪਤ ਹੋਈ, ਜਿਸ 'ਚ ਦੋਵੇਂ ਧਿਰਾਂ ਅੱਗੇ ਦੀ ਗਤੀ ਨੂੰ ਬਣਾਈ ਰੱਖਣ ਲਈ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋਈਆਂ | ਵਣਜ ਅਤੇ ਉਦਯੋਗ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਦੋਵਾਂ ਧਿਰਾਂ ਨੇ ਬਾਜ਼ਾਰ ਪਹੁੰਚ, ਗੈਰ-ਟੈਰਿਫ ਉਪਾਅ, ਵਪਾਰ 'ਚ ਤਕਨੀਕੀ ਰੁਕਾਵਟਾਂ, ਕਸਟਮ ਅਤੇ ਵਪਾਰ ਸਹੂਲਤ, ਨਿਵੇਸ਼ ਨੂੰ ਉਤਸ਼ਾਹਿਤ ਕਰਨਾ, ਆਰਥਿਕ ਸੁਰੱਖਿਆ ਤਾਲਮੇਲ ਅਤੇ ਡਿਜੀਟਲ ਵਪਾਰ ਵਰਗੇ ਕਈ ਖੇਤਰਾਂ 'ਤੇ ਚਰਚਾ ਕੀਤੀ | ਮੀਟਿੰਗਾਂ ਇਕ ਰਚਨਾਤਮਕ ਅਤੇ ਸਕਾਰਾਤਮਕ ਭਾਵਨਾ ਨਾਲ ਕੀਤੀਆਂ ਗਈਆਂ, ਜਿਸ ਵਿਚ ਅਰਥਪੂਰਨ ਅਤੇ ਅਗਾਂਹਵਧੂ ਵਿਚਾਰ-ਵਟਾਂਦਰੇ ਮੁੱਖ ਮਾਮਲਿਆਂ 'ਤੇ ਪ੍ਰਗਤੀ ਸੰਭਵ ਹੋ ਸਕੀ | ਇਸ ਵਿਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਇਸ ਗਤੀ ਨੂੰ ਬਣਾਈ ਰੱਖਣ ਲਈ ਆਪਸ 'ਚ ਜੁੜੇ ਰਹਿਣ ਲਈ ਸਹਿਮਤ ਹੋਈਆਂ | ਭਾਰਤ ਤੇ ਅਮਰੀਕਾ ਨੇ 7 ਫਰਵਰੀ ਨੂੰ ਇਕ ਸਾਂਝਾ ਬਿਆਨ ਜਾਰੀ ਕਰਕੇ ਪਰਸਪਰ ਅਤੇ ਆਪਸੀ ਲਾਭਕਾਰੀ ਵਪਾਰ ਸੰਬੰਧੀ ਇਕ ਅੰਤਰਿਮ ਵਪਾਰ ਸਮਝÏਤੇ ਲਈ ਇਕ ਢਾਂਚੇ ਨੂੰ ਅੰਤਿਮ ਰੂਪ ਦਿੱਤਾ | ਇਸ ਰੂਪ-ਰੇਖਾ ਨੇ ਵਿਆਪਕ ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝÏਤੇ ਗੱਲਬਾਤ ਲਈ ਦੇਸ਼ਾਂ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ | ਮੰਤਰਾਲੇ ਨੇ ਅੱਗੇ ਦੱਸਿਆ ਕਿ ਭਾਰਤੀ ਪੱਖ ਨੇ ਅੰਤਰਿਮ ਸਮਝÏਤੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਅਤੇ ਵਿਆਪਕ ਬੀ.ਟੀ.ਏ. ਤਹਿਤ ਗੱਲਬਾਤ ਨੂੰ ਅੱਗੇ ਵਧਾਉਣ ਲਈ ਆਪਣੇ ਅਮਰੀਕੀ ਹਮਰੁਤਬਾ ਨਾਲ ਵਿਅਕਤੀਗਤ ਮੀਟਿੰਗਾਂ ਲਈ ਵਾਸ਼ਿੰਗਟਨ, ਡੀ.ਸੀ. ਦਾ ਦÏਰਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਐਨ.ਡੀ.ਏ. ਕੋਲ ਅਜੇ ਵੀ ਰਾਜ ਸਭਾ 'ਚ ਦੋ-ਤਿਹਾਈ ਬਹੁਮਤ ਤੋਂ 18 ਮੈਂਬਰ ਘੱਟ ਅਗਲੀ ਖ਼ਬਰ ਬੰਗਾਲ 'ਚ ਚੋਣ ਡਿਊਟੀ 'ਤੇ ਲੱਗੇ ਲੋਕਾਂ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਤੋਂ ਇਨਕਾਰ
Ad Position 24
No active advertisement