05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਨਸ਼ੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 26-04-2026
ਧਰਮਕੋਟ, 25 ਅਪ੍ਰੈਲ (ਪਰਮਜੀਤ ਸਿੰਘ)-ਸਥਾਨਕ ਸ਼ਹਿਰ ਦੀ ਦਾਣਾ ਮੰਡੀ ਵਿਚ ਲੇਬਰ ਦਾ ਕੰਮ ਕਰਨ ਆਏ ਇਕ ਮਜ਼ਦੂਰ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ | ਜਾਣਕਾਰੀ ਅਨੁਸਾਰ ਨੌਜਵਾਨ ਗੁਰਸੇਵਕ ਸਿੰਘ ਹੈਪੀ ਦੌਧਰ ਤੋਂ ਧਰਮਕੋਟ ਵਿਖੇ ਲੇਬਰ ਕਰਨ ਲਈ ਪਹੁੰਚਿਆ ਸੀ | ਅੱਜ ਸਵੇਰੇ ਜਦੋਂ ਮਜ਼ਦੂਰ ਵਾਸ਼ਰੂਮ ਕਰਨ ਲਈ ਬਾਥਰੂਮ ਵਿਚ ਪਹੁੰਚੇ ਤਾਂ ਉੱਥੇ ਇਸ ਲੜਕੇ ਦੀ ਲਾਸ਼ ਪਈ ਸੀ | ਇਸ ਸਬੰਧੀ ਨਾਲ ਵਾਲੀ ਲੇਬਰ ਵਲੋਂ ਇਸ ਘਟਨਾ ਸਬੰਧੀ ਪੁਲਿਸ ਥਾਣਾ ਧਰਮਕੋਟ ਵਿਖੇ ਸੂਚਨਾ ਦਿੱਤੀ ਗਈ | ਪੁਲਿਸ ਵਲੋਂ ਉਨ੍ਹਾਂ ਦੇ ਘਰਦਿਆਂ ਦੇ ਬਿਆਨ ਦਰਜ ਕਰਨ ਉਪਰੰਤ ਲਾਸ਼ ਨੂੰ ਪੋਸਟਮਾਰਟਮ ਲਈ ਮੋਗਾ ਵਿਖੇ ਭੇਜਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਨੈਤਿਕਤਾ ਦੇ ਆਧਾਰ 'ਤੇ ਸੱਤੇ ਰਾਜ ਸਭਾ ਮੈਂਬਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ-ਬਰਸਟ ਅਗਲੀ ਖ਼ਬਰ ਸੂਬੇ ਦੀ ਸਿਆਸਤ ਵਿਚ ਹੋਇਆ ਉਲਟਫੇਰ ਸਿਰਜੇਗਾ 2027 ਦੇ ਰਣਖੇਤਰ ਦੀ ਨਵੀਂ ਤਸਵੀਰ <br/>
Ad Position 24
No active advertisement