06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਚੰਡੀਗੜ੍ਹ 'ਚ 'ਮਹਿਲਾ ਵਿਰੋਧੀ' ਰੁਖ਼ ਦੇ ਖ਼ਿਲਾਫ਼ ਭਾਜਪਾ ਮਹਿਲਾਵਾਂ ਦਾ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 26-04-2026
ਚੰਡੀਗੜ੍ਹ, 25 ਅਪ੍ਰੈਲ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਵਿਖੇ ਅੱਜ ਸਖਤ ਗਰਮੀ ਦੇ ਬਾਵਜੂਦ ਭਾਜਪਾ ਮਹਿਲਾ ਮੋਰਚਾ ਵਲੋਂ 'ਮਹਿਲਾ ਵਿਰੋਧੀ' ਰੁਖ਼ ਦੇ ਖ਼ਿਲਾਫ਼ ਭਾਜਪਾ ਮਹਿਲਾਵਾਂ ਦਾ ਪ੍ਰਦਰਸ਼ਨ ਲਈ ਵੱਡੀ ਗਿਣਤੀ 'ਚ ਪੁੱਜੀਆਂ | ਉਨ੍ਹਾਂ ਵਲੋਂ ਕਾਂਗਰਸ ਭਵਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਵੱਲ ਜਿਉਂ ਹੀ ਰੁਖ਼ ਕੀਤਾ ਤਾਂ ਚੰਡੀਗੜ੍ਹ ਪੁਲਿਸ ਵਲੋਂ ਲਗਾਈਆਂ ਰੋਕਾਂ ਕਰਕੇ ਕਾਫ਼ੀ ਦੇਰ ਤੱਕ ਭਾਜਪਾ ਮਹਿਲਾਵਾਂ ਅੱਗੇ ਵਧਣ ਲਈ ਸੰਘਰਸ਼ ਕਰਦੀਆਂ ਰਹੀਆਂ | ਇਸੇ ਦੌਰਾਨ ਭਾਜਪਾ ਮਹਿਲਾਂ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਸਮੇਤ ਹੋਰ ਵਰਕਰਾਂ ਨੂੰ ਵੀ ਪੁਲਿਸ ਵਲੋਂ ਹਿਰਾਸਤ 'ਜ ਲਿਆ ਗਿਆ | ਚੰਡੀਗੜ੍ਹ ਪੁਲਿਸ ਵਲੋਂ ਜਦੋਂ ਉਨ੍ਹਾਂ ਨੂੰ ਅੱਗੇ ਵਧਣ ਨਾ ਦਿੱਤਾ ਗਿਆ ਤਾਂ ਮਹਿਲਾਵਾਂ ਸੜਕ 'ਤੇ ਬੈਠ ਕੇ ਹੀ ਵਿਰੋਧੀ ਪਾਰਟੀਆਂ ਦਾ ਪਿੱਟ ਸਿਆਪਾ ਕਰਦੀਆਂ ਰਹੀਆਂ | ਸਭਾ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਹਮੇਸ਼ਾਂ ਮਹਿਲਾ ਸਸ਼ਕਤੀਕਰਨ ਦੇ ਹੱਕ ਵਿਚ ਰਹੀ ਹੈ | ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਰੋਕਣ ਨੂੰ ਲੋਕਤੰਤਰ ਲਈ 'ਕਾਲਾ ਦਿਨ' ਕਰਾਰ ਦਿੱਤਾ | ਇਸ ਮਾਰਚ ਦੌਰਾਨ ਭਾਜਪਾ ਪੰਜਾਬ ਦੀ ਮੀਤ ਪ੍ਰਧਾਨ ਮੋਹਿੰਦਰ ਕੌਰ ਜੋਸ਼ ਅਤੇ ਮੋਨਾ ਜੈਸਵਾਲ ਨਾਲ ਹੀ ਸੂਬਾ ਸਕੱਤਰ ਮੀਨੂ ਸੇਠੀ, ਵੰਦਨਾ ਸਾਂਗਵਾਨ, ਰੇਨੂ, ਏਕਤਾ ਨਾਗਪਾਲ, ਪਰਮਿੰਦਰ ਬਰਾੜ, ਪਰਮਪਾਲ ਕੌਰ, ਆਭਾ ਬਾਂਸਲ, ਨਿਹਾਰਿਕਾ ਕਮਲ, ਪਰਦੀਪ ਕੌਰ ਸਿੱਧੂ, ਅੰਜਨਾ ਕੰਟੋਚ, ਮਨਿਹਾਸ, ਜਾਨਵੀ ਬਾਂਸਲ, ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ-ਨਾਲ ਭਾਜਪਾ ਦੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਅਨਿਲ ਸਰੀਨ, ਸੁਭਾਸ਼ ਸ਼ਰਮਾ, ਵਿਨੀਤ ਜੋਸ਼ੀ, ਵਿਕਰਮਜੀਤ ਸਿੰਘ ਚੀਮਾ, ਮਨੀਸ਼ਾ ਗੁਲਾਟੀ, ਸੁਖਮਿੰਦਰ ਗੋਲਡੀ ਤੇ ਸੰਜੀਵ ਖੰਨਾ ਆਦਿ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਾਰਟੀ ਛੱਡਣ ਵਾਲਿਆਂ ਨੂੰ ਪੰਜਾਬੀ ਕਦੇ ਮੂੰਹ ਨਹੀਂ ਲਾਉਣਗੇ-ਦੀਪਕ ਬਾਲੀ ਅਗਲੀ ਖ਼ਬਰ ਨੌਜਵਾਨਾਂ 'ਚ ਏ.ਆਈ. ਨਾਲ ਵੀਡੀਓ ਬਣਾਉਣ ਦਾ ਵਧਦਾ ਰੁਝਾਨ ਗੰਭੀਰ ਚਿੰਤਾ ਦਾ ਵਿਸ਼ਾ <br/>
Ad Position 24
No active advertisement