05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਟੀ.ਐੱਮ.ਸੀ. ਸੰਸਦ ਮੈਂਬਰ ਮਿਤਾਲੀ ਬੈਗ ਦੀ ਕਾਰ 'ਤੇ ਹਮਲਾ <br/>

Ad Position 21
No active advertisement
ਅਜੀਤ ਡੈਸਕ 28-04-2026
ਕੋਲਕਾਤਾ, 27 ਅਪ੍ਰੈਲ (ਪੀ. ਟੀ. ਆਈ.)-ਆਰਾਮਬਾਗ ਤੋਂ ਟੀ.ਐੱਮ.ਸੀ. ਸੰਸਦ ਮੈਂਬਰ ਮਿਤਾਲੀ ਬਾਗ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਦੇ ਗੁੰਡਿਆਂ ਨੇ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਗੋਘਾਟ ਵਿਚ ਉਨ੍ਹਾਂ ਦੀ ਕਾਰ ਦੀ ਭੰਨਤੋੜ ਕੀਤੀ¢ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਚੋਣ ਪ੍ਰਚਾਰ ਦੇ ਆਖਰੀ ਦਿਨ ਪਾਰਟੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੀ ਇੱਕ ਰੈਲੀ ਵਿਚ ਸ਼ਾਮਲ ਹੋਣ ਜਾ ਰਹੀ ਸੀ¢ ਬੇਸ਼ੱਕ, ਭਾਜਪਾ ਨੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਦਾਅਵਾ ਕੀਤਾ ਕਿ ਬਾਗ ਸਿਰਫ਼ ਡਰਾਮਾ ਕਰ ਰਹੀ ਸੀ ਅਤੇ ਟੀ.ਐੱਮ.ਸੀ. ਵਰਕਰਾਂ ਨੇ ਅਸਲ ਵਿਚ ਭਗਵਾ ਪਾਰਟੀ ਸਮਰਥਕਾਂ 'ਤੇ ਹਮਲਾ ਕੀਤਾ ਸੀ¢ ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਥਿਤ ਘਟਨਾ ਬਾਰੇ ਰਿਪੋਰਟ ਮੰਗੀ ਗਈ ਹੈ | ਮਿਤਾਲੀ ਬਾਗ ਨੇ ਦਾਅਵਾ ਕੀਤਾ ਕਿ ਜਦੋਂ ਮੇਰੀ ਗੱਡੀ ਭਾਜਪਾ ਉਮੀਦਵਾਰ ਪ੍ਰਸ਼ਾਂਤ ਡਿਗਰ ਦੇ ਚੋਣ ਦਫਤਰ ਕੋਲੋਂ ਲੰਘ ਰਹੀ ਸੀ ਤਾਂ ਭਾਜਪਾ ਦਾ ਸਮਰਥਨ ਕਰਨ ਵਾਲੇ ਕੁਝ ਸ਼ਰਾਰਤੀ ਅਨਸਰਾਂ ਨੇ ਸਾਡੀ ਗੱਡੀ 'ਤੇ ਪੱਥਰ ਸੁੱਟੇ, ਜਿਸ ਨਾਲ ਉਸਦਾ ਸ਼ੀਸ਼ਾ ਟੁੱਟ ਗਿਆ¢ ਚੋਣ ਕਮਿਸ਼ਨ ਨੂੰ ਆਪਣੀ ਸ਼ਿਕਾਇਤ 'ਤੇ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ, ਉਨ੍ਹਾਂ ਕਿਹਾ ਕਿ ਭਾਜਪਾ ਅÏਰਤਾਂ ਦੀ ਸੁਰੱਖਿਆ ਬਾਰੇ ਵੱਡੀਆਂ ਗੱਲਾਂ ਕਰਦੀ ਹੈ, ਪਰ ਦੇਖੋ ਕਿ ਉਹ ਇੱਕ ਮਹਿਲਾ ਸੰਸਦ ਮੈਂਬਰ, ਬਾਗੜੀ ਭਾਈਚਾਰੇ ਦੀ ਇੱਕ ਦਲਿਤ ਅÏਰਤ ਨਾਲ ਕਿਵੇਂ ਪੇਸ਼ ਆਉਂਦੇ ਹਨ¢ ਸੀ.ਈ.ਓ. ਮਨੋਜ ਅਗਰਵਾਲ ਨੇ ਆਪਣੀ ਹਾਲੀਆ ਫੇਰੀ ਦÏਰਾਨ ਦੋਸ਼ ਲਗਾਇਆ ਕਿ ਟੀ.ਐੱਮ.ਸੀ. ਵਰਕਰ ਇਲਾਕੇ ਦੇ ਲੋਕਾਂ ਨੂੰ ਡਰਾ ਰਹੇ ਸਨ¢

Ad Position 22
No active advertisement
ਪਿਛਲੀ ਖ਼ਬਰ ਪਾਕਿ ਨੇ ਅਫ਼ਗਾਨਿਸਤਾਨ 'ਤੇ ਮੁੜ ਕੀਤੇ ਮਿਜ਼ਾਈਲ ਹਮਲੇ-3 ਮੌਤਾਂ <br/> ਅਗਲੀ ਖ਼ਬਰ ਸਹਿਕਾਰਤਾ ਵਿਭਾਗ ਦੀ ਮੁਲਾਜ਼ਮ ਐਸੋਸੀਏਸ਼ਨ ਨੇ ਸਪੀਕਰ ਸੰਧਵਾਂ ਨਾਲ ਕੀਤੀ ਮੁਲਾਕਾਤ <br/>
Ad Position 24