ਪਟਿਆਲਾ, 1 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਲੋਂ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਕਰਵਾਈ ਜਾ ਰਹੀ ਤਿੰਨ ਰੋਜ਼ਾ ਗਿਆਰਵੀਂ 'ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ' ਸ਼ੁਰੂ ਹੋ ਗਈ ਹੈ¢ 'ਪੰਜਾਬੀ ਲੋਕਧਾਰਾ: ਪ੍ਰਾਪਤੀਆਂ ਅਤੇ ਸੰਭਾਵਨਾਵਾਂ' ਵਿਸ਼ੇ 'ਤੇ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਕਿਸੇ ਕੌਮ ਦੀ ਪਛਾਣ ਉਸ ਦੀ ਲੋਕਧਾਰਾ ਅਤੇ ਵਿਰਾਸਤ ਨਾਲ ਜੁੜੀ ਹੁੰਦੀ ਹੈ¢ ਉਨ੍ਹਾਂ ਕਿਹਾ ਕਿ ਭਾਵੇਂ ਅੱਜ ਦੇ ਯੁਗ ਵਿਚ ਸਮੇਂ ਦੇ ਹਾਣੀ ਬਣਨ ਲਈ ਸਾਨੂੰ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਤਰੱਕੀ ਕਰਨੀ ਚਾਹੀਦੀ ਹੈ ਪਰ ਇਸ ਦੇ ਨਾਲ-ਨਾਲ ਸਾਨੂੰ ਲੋਕਧਾਰਾ ਵਿਰਸਾ ਅਤੇ ਪਰੰਪਰਾਵਾਂ ਨੂੰ ਸੰਭਾਲਣਾ ਵੀ ਬਹੁਤ ਜਰੂਰੀ ਹੈ¢ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਸ ਦਿਸ਼ਾ ਵਿੱਚ ਆਪਣੇ ਹਿੱਸੇ ਦੇ ਕਾਰਜ ਬਖੂਬੀ ਕਰ ਰਹੀ ਹੈ | ਉਘੇ ਲੋਕ ਧਾਰਾ ਸ਼ਾਸਤਰੀ ਡਾ. ਗੁਰਮੀਤ ਸਿੰਘ ਨੇ ਮੁੱਖ-ਸੁਰ ਭਾਸ਼ਣ ਦਿੰਦਿਆਂ ਕਿਹਾ ਕਿ ਲੋਕਧਾਰਾ ਵਿਚ ਕੋਈ ਸੈਂਸਰ ਨਹੀਂ ਹੁੰਦਾ | ਲੋਕਧਾਰਾ ਰਾਹੀਂ ਸਮਿਆਂ ਦਾ ਬਿਹਤਰ ਅਤੇ ਅਸਲ ਇਤਿਹਾਸ ਸਿਰਜਿਆ ਜਾਂਦਾ ਹੈ | ਡਾ. ਰਵੇਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਲੋਕਧਾਰਾ ਉਹ ਅਦਿ੍ਸ਼ਟ ਧਾਗਾ ਹੁੰਦਾ ਹੈ ਜੋ ਪੁਰਖਿਆਂ ਦੀ ਵਿਰਾਸਤ ਨੂੰ ਵਰਤਮਾਨ ਦੀ ਸੋਝੀ ਨਾਲ ਜੋੜਦਾ ਹੈ | ਉਨ੍ਹਾਂ ਕਿਹਾ ਕਿ ਲੋਕਧਰਾ ਨੂੰ ਜੀਵਿਆ ਹੀ ਜਾ ਸਕਦਾ ਹੈ ਇਸ ਨੂੰ ਲਿਖਿਆ ਨਹੀਂ ਜਾ ਸਕਦਾ | ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਵਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ | ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਓਮ ਪ੍ਰਕਾਸ਼ ਗਾਸੋ ਵਲੋਂ ਲੋਕਧਾਰਾ ਦੇ ਵੱਖ ਵੱਖ ਪੱਖਾਂ ਅਤੇ ਉਨ੍ਹਾਂ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ ਗਿਆ | ਵਿਭਾਗ ਮੁਖੀ ਪ੍ਰੋ. ਮੋਹਨ ਤਿਆਗੀ ਵਲੋਂ ਕਾਨਫਰੰਸ ਦੇ ਵਿਸ਼ੇ ਦੀ ਜਾਣ ਪਛਾਣ ਕਰਵਾਈ ਗਈ ਅਤੇ ਡੀਨ ਭਾਸ਼ਾਵਾਂ ਡਾ. ਬਲਵਿੰਦਰ ਕÏਰ ਸਿੱਧੂ ਵੱਲੋਂ ਸਵਾਗਤੀ ਭਾਸ਼ਣ ਦਿੱਤਾ ਗਿਆ | ਉਦਘਾਟਨੀ ਸੈਸ਼ਨ ਦÏਰਾਨ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਅਤੇ ਰਸਾਲੇ ਵੀ ਰਿਲੀਜ਼ ਕੀਤੇ ਗਏ, ਜਿਨ੍ਹਾਂ ਵਿਚ ਡਾ. ਮੇਘਾ ਸਿੰਘ ਵਲੋਂ ਲਿਖਤ ਹਰਭਜਨ ਸਿੰਘ ਹਲਵਾਰਵੀ ਦੀ ਜੀਵਨੀ, ਬਚਿੰਤ ਕÏਰ ਦੀ ਸਵੈ-ਜੀਵਨੀ, ਪੰਜਾਬੀ ਸਾਹਿਤ ਅਧਿਐਨ ਵਿਭਾਗ ਵਲੋਂ ਛਾਪੇ ਜਾਂਦੇ ਖੋਜ-ਪੱਤਰਕਾ ਦੇ ਦੋ ਅੰਕ, ਤਾਸਮਨ ਅਤੇ ਪ੍ਰਤਿਮਾਨ ਰਸਾਲੇ ਆਦਿ ਸ਼ਾਮਿਲ ਸਨ |