17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਮੌਸਮ ਦੇ ਬਦਲੇ ਮਿਜ਼ਾਜ ਕਾਰਨ ਬਿਜਲੀ ਦੀ ਮੰਗ ਘਟ ਕੇ 4 ਹਜ਼ਾਰ ਮੈਗਾਵਾਟ ਪਹੁੰਚੀ

Ad Position 21
No active advertisement
ਅਜੀਤ ਡੈਸਕ 05-05-2026
• ਮਈ ਮਹੀਨੇ 'ਚ 15 ਹਜ਼ਾਰ ਮੈਗਾਵਾਟ ਤੱਕ ਜਾ ਸਕਦੀ ਹੈ ਬਿਜਲੀ ਦੀ ਮੰਗ
ਪਟਿਆਲਾ, 4 ਮਈ (ਧਰਮਿੰਦਰ ਸਿੰਘ ਸਿੱਧੂ)-ਸੂਬੇ 'ਚ ਪਿਛਲੇ ਦਿਨੀਂ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਬਿਜਲੀ ਦੀ ਮੰਗ ਦਾ ਅੰਕੜਾ ਅਪ੍ਰੈਲ ਮਹੀਨੇ 'ਚ ਹੀ 12 ਹਜਾਰ ਮੈਗਾਵਾਟ ਪਾਰ ਕਰਕੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਗਿਆ ਸੀ ਉੱਥੇ ਹੀ ਮਈ ਦੇ ਪਹਿਲੇ ਹਫਤੇ ਮੌਸਮ ਦੇ ਬਦਲੇ ਮਿਜ਼ਾਜ ਨੇ ਸੂਬੇ ਦੀ ਬਿਜਲੀ ਦੀ ਮੰਗ ਇਕ ਦਮ ਘਟਾ ਕੇ 4440 ਮੈਗਾਵਾਟ 'ਤੇ ਲਿਆਂਦੀ ਜਦੋਂ ਕਿ ਅੱਜ ਵੀ ਮੌਸਮ ਦੇ ਖ਼ੁਸ਼ਗਵਾਰ ਰਹਿਣ ਨਾਲ ਅੱਜ ਦੇ ਦਿਨ ਦੀ ਵੱਧ ਤੋਂ ਵੱਧ ਮੰਗ ਵੀ 8379 ਮੈਗਾਵਾਟ ਦੇ ਅੰਕੜੇ 'ਤੇ ਟਿੱਕੀ ਰਹੀ¢ ਮੌਸਮ 'ਚ ਆਈ ਤਬਦੀਲੀ ਨਾਲ ਜਿੱਥੇ ਸੂਬਾ ਵਾਸੀਆਂ ਨੇ ਸੁਖ ਦਾ ਸਾਹ ਲਿਆ ਉੱਥੇ ਹੀ ਬਿਜਲੀ ਨਿਗਮ ਨੂੰ ਵੀ ਰਾਹਤ ਮਿਲੀ ¢ ਬਿਜਲੀ ਨਿਗਮ ਦੇ ਸੂਤਰਾਂ ਵਲੋਂ ਇਸ ਸਾਲ ਸੂਬੇ ਦੀ ਬਿਜਲੀ ਦੀ ਮੰਗ ਦਾ ਅੰਕੜਾ 18 ਹਜਾਰ ਮੈਗਾਵਾਟ ਪਾਰ ਹੋਣਾ ਦੱਸਿਆ ਜਾ ਰਿਹਾ ਹੈ¢ ਪ੍ਰੰਤੂ ਜੇਕਰ ਲੰਘੇ ਮਹੀਨੇ ਦੀ ਰਿਕਾਰਡ ਤੋੜ ਮੰਗ ਦੇਖੀ ਜਾਵੇ ਤਾਂ ਜੂਨ, ਜੁਲਾਈ ਦੇ ਮਹੀਨੇ ਵਿਚ 18 ਹਜਾਰ ਦਾ ਮੈਗਾਵਾਟ ਦਾ ਅੰਕੜਾ ਪਾਰ ਕਰਨਾ ਕੋਈ ਅੱਤਕਥਨੀ ਵੀ ਨਹੀਂ ਹੋਵੇਗੀ¢ ਸੂਬੇ ਦੀ ਲੰਘੇ ਦੋ ਵਰਿ੍ਹਆਂ ਦੀ ਮਈ ਮਹੀਨੇ ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ ਜਿਥੇ 2024 ਵਿਚ 14299 ਮੈਗਾਵਾਟ ਰਹੀ ਉੱਥੇ ਹੀ 2025 ਵਿਚ ਵੀ ਇਹ ਮੰਗ 13212 ਮੈਗਾਵਾਟ ਨੋਟ ਕੀਤੀ ਗਈ ¢ ਬਿਜਲੀ ਨਿਗਮ ਨੂੰ ਹਰ ਸਾਲ ਝੋਨੇ ਦੀ ਲਵਾਈ ਵੇਲੇ ਜੇਕਰ ਮੌਸਮ ਦਾ ਸਾਥ ਮਿਲਦਾ ਹੈ ਤਾਂ ਜਿੱਥੇ ਸੂਬੇ ਦੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਦੀ ਹੈ ਉੱਥੇ ਹੀ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿਚ ਵੀ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ¢ ਪ੍ਰੰਤੂ ਪਿਛਲੇ ਕੁਝ ਸਾਲਾਂ ਦੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਮਾਨਸੂਨ ਦੀ ਬਿਜਲੀ ਨਿਗਮ ਨਾਲ ਬਹੁਤੀ ਬਣਦੀ ਨਜ਼ਰ ਨਹੀਂ ਆਉਂਦੀ ਤੇ ਹਰ ਸਾਲ ਝੋਨੇ ਦੀ ਬਿਜਾਈ ਦੇ ਸ਼ੁਰੂ ਹੰੁਦਿਆਂ ਹੀ ਅੰਤਾਂ ਦੀ ਗਰਮੀ ਬਿਜਲੀ ਨਿਗਮ ਨੂੰ ਤਰੇਲੀਆਂ ਲਿਆ ਦਿੰਦੀ ਹੈ | ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜੇਕਰ ਮਾਨਸੂਨ ਲੰਘੇ ਸਾਲਾਂ ਵਾਂਗੂੰ ਥੋੜਾ ਲੇਟ ਹੁੰਦੀ ਹੈ ਤਾਂ ਕੀ ਬਿਜਲੀ ਨਿਗਮ ਸੂਬਾ ਵਾਸੀਆਂ ਨੂੰ ਬਿਨਾਂ ਬਿਜਲੀ ਕੱਟਾਂ ਤੋਂ ਬਿਜਲੀ ਸਪਲਾਈ ਕਰ ਸਕੇਗਾ¢
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ ਸੂਬੇ 'ਚ ਕੀਤਾ ਬੁਨਿਆਦੀ ਢਾਂਚੇ ਦਾ ਅਹਿਮ ਵਿਕਾਸ-ਹਰਭਜਨ ਸਿੰਘ ਈ.ਟੀ.ਓ. <br/> ਅਗਲੀ ਖ਼ਬਰ 2027 'ਚ ਪੰਜਾਬ 'ਚ ਵੀ ਆਉਣਗੇ ਬੰਗਾਲ ਵਰਗੇ ਨਤੀਜੇ-ਸੁਨੀਲ ਜਾਖੜ
Ad Position 24