17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪੁਰਾਣੀ ਪੈਨਸ਼ਨ ਤੇ ਭੱਤਿਆਂ ਲਈ ਈ.ਟੀ.ਟੀ. ਅਧਿਆਪਕ ਯੂਨੀਅਨ ਵਲੋਂ ਸੰਘਰਸ਼ ਦਾ ਐਲਾਨ

Ad Position 21
No active advertisement
ਅਜੀਤ ਡੈਸਕ 05-05-2026

ਚੰਡੀਗੜ੍ਹ, 4 ਮਈ (ਮਾਰਕੰਡਾ)- ਸਰਕਾਰ ਵਲੋਂ ਮੁਲਾਜ਼ਮਾਂ ਨਾਲ ਕੀਤੀ ਵਾਅਦਾ-ਖਿਲਾਫੀ ਦੇ ਵਿਰੁੱਧ ਅੱਜ ਪ੍ਰੈੱਸ ਕਲੱਬ ਸੈਕਟਰ 27 ਚੰਡੀਗੜ੍ਹ ਵਿਖੇ ਈ.ਟੀ.ਟੀ. ਅਧਿਆਪਕ ਯੂਨੀਅਨ ਨੇ 'ਕਰੋ ਜਾਂ ਮਰੋ' ਸੰਘਰਸ਼ ਦਾ ਐਲਾਨ ਕਰ ਦਿੱਤਾ | ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਪੰਜਾਬ ਵਿਚ 6 ਮਈ ਤੋਂ 10 ਮਈ ਤੱਕ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਲੋਕ ਜਾਗਰੂਕਤਾ ਰਾਹੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ | 24 ਮਈ ਤੋਂ ਪੁਰਾਣੀ ਪੈਨਸ਼ਨ ਦਾ ਨੋਟੀਫ਼ਿਕੇਸ਼ਨ ਲਾਗੂ ਕਰਨ, ਮੁਲਾਜ਼ਮਾਂ ਦਾ ਡੀ.ਏ. ਜਾਰੀ ਕਰਨ, ਜਨਗਣਨਾ ਡਿਊਟੀ, ਬੀ.ਐਲ.ਓ. ਤੇ ਡਰੱਗ ਜਨਗਣਨਾ ਡਿਊਟੀਆਂ ਤੇ ਹੋਰ ਗੈਰ ਵਿੱਦਿਅਕ ਕੰਮਾਂ 'ਤੇ ਲੱਗਦੀਆਂ ਡਿਊਟੀਆਂ ਕੱਟਣ, ਹਰ ਤਰ੍ਹਾਂ ਦੇ ਕੱਚੇ ਅਧਿਆਪਕ ਅਤੇ ਮੁਲਾਜ਼ਮ ਪੱਕੇ ਕਰਨ ਸਬੰਧੀ ਕੈਬਨਿਟ ਮੰਤਰੀਆਂ ਦੇ ਪਿੰਡਾਂ ਵਿਚ ਮੁਲਾਜ਼ਮ ਸਭਾ ਕੀਤੀਆਂ ਜਾਣਗੀਆਂ | ਮੰਤਰੀਆਂ ਦੇ ਜੱਦੀ ਪਿੰਡਾਂ ਵਿਚ ਜਾ ਕੇ ਚੋਣ ਮਨੋਰਥ ਪੱਤਰ ਵਿਚ ਮੁਲਾਜ਼ਮਾਂ ਸਬੰਧੀ ਜਾਰੀ ਕੀਤੇ ਪੁਰਾਣੀ ਪੈਨਸ਼ਨ ਦੇ ਨੋਟੀਫ਼ਿਕੇਸ਼ਨ ਬਾਰੇ ਜਾਣਕਾਰੀ ਲਈ ਜਾਵੇਗੀ ਅਤੇ ਇਸ ਨੂੰ ਪੂਰਾ ਕਦੋਂ ਕੀਤਾ ਜਾਵੇਗਾ ਪੁੱਛਿਆਂ ਜਾਵੇਗਾ | ਜਥੇਬੰਦੀ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਹੁਣ ਇਕ ਵਾਰ ਫਿਰ ਆਪਣੇ ਪੁਰਾਣੇ ਰੌਂਅ ਵਿਚ ਆ ਗਈ ਹੈ | ਇਸ ਮੌਕੇ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ, ਉਂਕਾਰ ਸਿੰਘ ਗੁਰਦਾਸਪੁਰ, ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਸ਼ਿਵ ਰਾਣਾ, ਸੂਬਾ ਆਗੂ ਅਨੂਪ ਸ਼ਰਮਾਂ ਪਟਿਆਲਾ, ਗੁਰਪ੍ਰੀਤ ਸਿੰਘ ਬਰਾੜ ਮੁਕਤਸਰ, ਕੇਵਲ ਹੁੰਦਲ ਜਲੰਧਰ, ਮਨਮੀਤ ਰਾਏ ਮੋਗਾ, ਕੁਲਦੀਪ ਸਿੰਘ ਸੱਭਰਵਾਲ ਫ਼ਾਜ਼ਿਲਕਾ, ਸ਼ਿਵਰਾਜ ਸਿੰਘ ਜਲੰਧਰ, ਗੁਰਿੰਦਰ ਗੁਰਮ ਫ਼ਤਿਹਗੜ੍ਹ ਸਾਹਿਬ, ਜਗਤਾਰ ਸਿੰਘ ਮਨੈਲਾ ਫ਼ਤਿਹਗੜ੍ਹ ਸਾਹਿਬ, ਸਾਹਿਬ ਰਾਜਾ ਫ਼ਾਜ਼ਿਲਕਾ, ਮੱਖਣ ਸਿੰਘ ਪਠਾਨਕੋਟ, ਜਗਜੀਤ ਸਿੰਘ ਮਲੇਰਕੋਟਲਾ, ਸ਼ਿਵ ਰਾਣਾ ਮੁਹਾਲੀ, ਸਿਰੀ ਰਾਮ ਚੌਧਰੀ ਅਤੇ ਧਰਿੰਦਰ ਬੱਧਣ ਸ਼ਹੀਦ ਭਗਤ ਸਿੰਘ ਨਗਰ, ਮੇਜਰ ਸਿੰਘ ਪਟਿਆਲਾ, ਜਸਪਾਲ ਸਿੰਘ ਕਪੂਰਥਲਾ, ਸੋਮ ਨਾਥ ਹੁਸ਼ਿਆਰਪੁਰ, ਬਲਵੀਰ ਸਿੰਘ ਮੁਹਾਲੀ, ਰਾਮ ਸਿੰਘ ਸੰਗਰੂਰ, ਲਖਵੀਰ ਸਿੰਘ ਬੋਹਾ, ਅਜਮੇਰ ਸਿੰਘ ਅÏਲਖ, ਅਮਿਤ ਕੁਮਾਰ ਸੰਗਰੂਰ, ਬੂਟਾ ਸਿੰਘ ਬਰਨਾਲਾ, ਜਗਤਾਰ ਸਿੰਘ ਫ਼ਰੀਦਕੋਟ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਖਿਡਾਰੀ ਜਦੋਂ ਸਿਆਸਤ ਵਿਚ ਆਉਂਦੇ ਨੇ... ਅਗਲੀ ਖ਼ਬਰ ਜਨਗਣਨਾ ਸੰਬੰਧੀ ਪ੍ਰਫ਼ਾਰਮੇ 'ਚ ਐੱਸ. ਸੀ. ਜਾਤੀਆਂ ਨੂੰ ਅਪਮਾਨਿਤ ਕਰਨ ਵਾਲੇ ਵਰਜਿਤ ਸ਼ਬਦ ਦਰਜ ਕਰਨ ਦਾ ਵਿਰੋਧ
Ad Position 24