17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਖਿਡਾਰੀ ਜਦੋਂ ਸਿਆਸਤ ਵਿਚ ਆਉਂਦੇ ਨੇ...

Ad Position 21
No active advertisement
ਅਜੀਤ ਡੈਸਕ 05-05-2026

ਭਾਰਤ ਦੇ ਖੇਡ ਮੈਦਾਨਾਂ ਤੋਂ ਨਿਕਲੇ ਸੂਰਮੇ ਹੁਣ ਰਾਜਨੀਤੀ ਦੇ ਮੰਚ 'ਤੇ ਆਪਣੀ ਪਛਣ ਬਣਾ ਰਹੇ ਹਨ। ਕਿਸੇ ਵੇਲੇ ਜਿਨ੍ਹਾਂ ਹੱਥਾਂ 'ਚ ਹਾਕੀ, ਕ੍ਰਿਕਟ ਬੈਟ, ਫੁੱਟਬਾਲ, ਨੇਜੇ ਤੇ ਤਗਮੇ ਫੜੇ, ਉਹ ਦੇਸ਼ ਦੀ ਰਾਜਨੀਤੀ ਤੇ ਭਵਿੱਖ ਨੂੰ ਸੰਭਾਲਣ ਲਈ ਅੱਗੇ ਆ ਰਹੇ ਹਨ। ਖਿਡਾਰੀ ਆਪਣੀ ਜ਼ਿੰਦਗੀ ਦੇ ਸੁਨਹਿਰੇ ਸਾਲ ਦੇਸ਼ ਲਈ ਖੇਡ ਕੇ ਦੇਸ਼ ਦਾ ਝੰਡਾ ਉੱਚਾ ਕਰਦੇ ਹਨ ਤੇ ਲੋਕਾਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਦੇ ਹਨ। ਪਰ ਜਦੋਂ ਖੇਡਣ ਵਾਲੀ ਉਮਰ ਲੰਘ ਜਾਂਦੀ ਹੈ ਤਾਂ ਉਹ ਸਮਾਜ ਲਈ ਵੱਡਾ ਯੋਗਦਾਨ ਦੇਣ ਦੀ ਇੱਛਾ ਰੱਖਦੇ ਹਨ। ਰਾਜਨੀਤੀ ਉਨ੍ਹਾਂ ਲਈ ਅਜਿਹਾ ਮੰਚ ਬਣ ਜਾਂਦਾ ਹੈ, ਜਿੱਥੇ ਸਿੱਧੇ ਤੌਰ 'ਤੇ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰ ਸਕਦੇ ਹਨ। ਰਾਜਨੀਤੀ ਇਕ ਵੱਖਰਾ ਮੈਦਾਨ ਹੈ, ਜਿੱਥੇ ਜਿੱਤ ਸਿਰਫ਼ ਮਿਹਨਤ ਨਾਲ ਨਹੀਂ, ਸਗੋਂ ਸਮਝ, ਧੀਰਜ ਤੇ ਤਜਰਬੇ ਨਾਲ ਮਿਲਦੀ ਹੈ। ਜੇ ਭਾਰਤ ਦੇ ਖੇਡ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਹੁਣ ਤੱਕ ਦੇਸ਼ ਦੇ ਕਈ ਨਾਮੀ ਖਿਡਾਰੀ ਜਿਨ੍ਹਾਂ ਨੇ ਰਾਜਨੀਤੀ ਦਾ ਸਵਾਦ ਚੱਖਿਆ, ਉਨ੍ਹਾਂ 'ਚ ਨਿਸ਼ਾਨੇਬਾਜ਼ ਰਾਜਵਰਧਨ ਸਿੰਘ ਰਾਠੌਰ, ਕ੍ਰਿਕਟਰ ਗੌਤਮ ਗੰਭੀਰ, ਕ੍ਰਿਕਟਰ ਕੀਰਤੀ ਆਜ਼ਾਦ, ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ, ਟੈਨਿਸ ਖਿਡਾਰੀ ਲਇਏਂਡਰ ਪੇਸ, ਮੁੱਕੇਬਾਜ਼ ਵਿਜੇਂਦਰ ਸਿੰਘ, ਫੁੱਟਬਾਲਰ ਬਾਈਚੁੰਗ ਭੂਟੀਆ, ਕ੍ਰਿਕਟਰ ਹਰਭਜਨ ਸਿੰਘ, ਹਾਕੀ ਖਿਡਾਰੀ ਪਰਗਟ ਸਿੰਘ, ਕ੍ਰਿਕਟਰ ਚੇਤਨ ਚੌਹਾਨ, ਪਹਿਲਵਾਨ ਯੋਗੇਸ਼ਵਰ ਦੱਤ, ਹਾਕੀ ਖਿਡਾਰੀ ਦਿਲੀਪ ਟਿਰਕੀ, ਫੁੱਟਬਾਲਰ ਕਲਿਆਣ ਚੌਬੇ, ਹਾਕੀ ਖ਼ਿਡਾਰੀ ਅਸਲਮ ਸ਼ੇਰ ਖ਼ਾਨ, ਅਥਲੀਟ ਜਯੋਤੀਮਰੀ ਸਿਕਦਰ ਵਰਗੇ ਚੋਟੀ ਦੇ ਖਿਡਾਰੀਆਂ ਨੇ ਖੇਡ ਮੈਦਾਨ ਤੋਂ ਹਟ ਕੇ ਸਿਆਸਤ ਦੀ ਪਾਰੀ ਖੇਡੀ। ਇਨ੍ਹਾਂ ਤੋਂ ਪਹਿਲਾਂ ਵੀ ਕਈ ਖਿਡਾਰੀਆਂ ਨੇ ਰਾਜਨੀਤੀ 'ਚ ਆਪਣੀ ਕਿਸਮਤ ਅਜ਼ਮਾਈ ਤੇ ਵੱਡੇ ਮੁਕਾਮ 'ਤੇ ਪੁੱਜੇ। ਪਿਛਲੇ ਕਈ ਸਾਲਾਂ ਤੋਂ ਇਕ ਨਵਾਂ ਰੁਝਾਨ ਵੀ ਸਾਹਮਣੇ ਆਇਆ ਕਿ ਖਿਡਾਰੀ ਰਾਜਨੀਤੀ 'ਚ ਆ ਕੇ ਪਾਰਟੀ ਬਦਲ ਰਹੇ ਹਨ। ਜੇ ਪੂਰੇ ਦੇਸ਼ 'ਚ ਇਕ ਅੰਦਾਜ਼ੇ ਮੁਤਾਬਕ ਲਗਭਗ 25 ਤੋਂ 30 ਵੱਡੇ ਖਿਡਾਰੀ ਰਾਜਨੀਤੀ 'ਚ ਆਏ ਤਾਂ ਇਨ੍ਹਾਂ 'ਚੋਂ 18 ਤੋਂ 20 ਦੇ ਕਰੀਬ ਨੇ ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਨਾਲ ਨਾਤਾ ਜੋੜ ਲਿਆ। ਜੇ ਪੰਜਾਬ ਦੀ ਖੇਡ ਤੇ ਸਿਆਸਤ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਦੀਆਂ ਨਾਮੀ ਪਾਰਟੀਆਂ ਦਾ ਪੱਲਾ ਫੜਨ ਵਾਲੇ ਖਿਡਾਰੀਆਂ ਨੇ ਵੀ ਆਪਣੇ ਨਿੱਜੀ ਹਿਤਾਂ ਨੂੰ ਅੱਗੇ ਰੱਖ ਕੇ ਪਾਰਟੀ ਬਦਲਣ ਤੋਂ ਗੁਰੇਜ਼ ਨਹੀਂ ਕੀਤਾ। ਇਨ੍ਹਾ ਵਲੋਂ ਪਾਰਟੀ ਬਦਲਣ ਦੇ ਕਾਰਨਾਂ 'ਚ ਟਿਕਟ ਜਾਂ ਕੋਈ ਚੰਗਾ ਅਹੁਦਾ ਨਾ ਮਿਲਣਾ ਹੈ। ਕਈ ਵਾਰ ਖਿਡਾਰੀ ਅਕਸਰ ਖੁੱਲ੍ਹੇ ਸੁਭਾਅ ਵਾਲੇ ਹੁੰਦੇ ਹਨ ਤੇ ਸਿਆਸਤ ਨਾਲ ਟਕਰਾਅ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰਸਿੱਧੀ ਹੋਣ ਦੇ ਬਾਵਜੂਦ ਵੀ ਰਾਜਨੀਤੀ 'ਚ ਨਤੀਜੇ ਦੇਣ ਦਾ ਦਬਾਅ ਤੇ ਪਾਰਟੀ ਦੀ ਅੰਦਰੂਨੀ ਲੀਡਰਸ਼ਿਪ ਨਾਲ ਅੰਦਰੂਨੀ ਗੁੱਟਬੰਦੀ ਵੀ ਹੋ ਸਕਦੀ ਹੈ। ਇਸ ਵਰਤਾਰੇ ਨਾਲ ਖਿਡਾਰੀ ਦੇ ਅਕਸ ਨੂੰ ਨੁਕਸਾਨ ਪੁੱਜਦਾ ਹੈ ਤੇ ਨੌਜਵਾਨਾਂ 'ਚ ਗਲਤ ਸੰਦੇਸ਼ ਜਾਂਦਾ ਹੈ। ਖਿਡਾਰੀ ਦੇਸ਼ ਭਗਤੀ ਦੀ ਨਿਸ਼ਾਨੀ ਹੁੰਦੇ ਹਨ। ਜੇਕਰ ਉਹ ਵੀ ਰਾਜਨੀਤਕ ਲਾਭ ਲਈ ਪਾਰਟੀ ਬਦਲਣ ਤਾਂ ਲੋਕਾਂ ਦਾ ਭਰੋਸਾ ਡੋਲਦਾ ਹੈ। ਖੇਡ ਮੈਦਾਨਾਂ ਦੇ ਹੀਰੋ ਜਦੋਂ ਰਾਜਨੀਤੀ 'ਚ ਕਦਮ ਰੱਖਦੇ ਹਨ ਤਾਂ ਲੋਕਾਂ ਦੀਆਂ ਉਮੀਦਾਂ ਉਨ੍ਹਾਂ ਨਾਲ ਜੁੜ ਜਾਂਦੀਆਂ ਹਨ ਤੇ ਜੇ ਉਹ ਅਨੁਸ਼ਾਸ਼ਨ, ਇਮਾਨਦਾਰੀ ਤੇ ਜਜ਼ਬੇ ਨੂੰ ਕਾਇਮ ਰੱਖਣ ਤਾਂ ਉਹ ਦੇਸ਼ ਦੀ ਤਕਦੀਰ ਜ਼ਰੂਰ ਬਦਲ ਸਕਦੇ ਹਨ। ਖਿਡਾਰੀਆਂ ਨੂੰ ਆਪਣੀ ਪ੍ਰਸਿੱਧੀ ਦਾ ਸਹੀ ਇਸਤੇਮਾਲ ਕਰਦੇ ਹੋਏ ਲੋਕ ਹਿਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ।

-ਮੋਬਾਈਲ : 98729-78781

Ad Position 22
No active advertisement
ਪਿਛਲੀ ਖ਼ਬਰ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਆਨਲਾਈਨ ਪੋਰਟਲ ਖੋਲਿ੍ਹਆ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਤੇ ਭੱਤਿਆਂ ਲਈ ਈ.ਟੀ.ਟੀ. ਅਧਿਆਪਕ ਯੂਨੀਅਨ ਵਲੋਂ ਸੰਘਰਸ਼ ਦਾ ਐਲਾਨ
Ad Position 24