12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸੁਬਰਤੋ ਕੱਪ ਕੌਮਾਂਤਰੀ ਫੁੱਟਬਾਲ ਟੂਰਨਾਮੈਂਟ–2026 ਮਿਨਰਵਾ ਦੀ ਟੀਮ ਬਣੀ ਚੈਂਪੀਅਨ

ਸੁਬਰਤੋ ਕੱਪ ਕੌਮਾਂਤਰੀ ਫੁੱਟਬਾਲ ਟੂਰਨਾਮੈਂਟ–2026 ਮਿਨਰਵਾ ਦੀ ਟੀਮ ਬਣੀ ਚੈਂਪੀਅਨ

Ad Position 21
No active advertisement
ਅਜੀਤ ਡੈਸਕ 13-10-2026

ਪਿਛਲੇ ਦਿਨੀਂ ਦਿੱਲੀ ਦੇ ਡਾ. ਬੀ.ਆਰ. ਅੰਬੇਡਕਰ ਸਟੇਡੀਅਮ 'ਚ ਸਮਾਪਤ ਹੋਏ 65ਵੇਂ ਸੁਬਰਤੋ ਇੰਟਰਨੈਸ਼ਨਲ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ 'ਚ ਮੁਹਾਲੀ ਦੀ ਮਿਨਰਵਾ ਪਬਲਿਕ ਸਕੂਲ ਦੀ ਟੀਮ ਨੇ ਕੇਰਲਾ ਦੇ ਮਕਦੂਮੀਆ ਇਸਲਾਮਿਕ ਸੱਭਿਆਚਾਰਕ ਇੰਗਲਿਸ਼ ਮੀਡੀਅਮ ਸਕੂਲ ਨੂੰ  3–2 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਲੜਕਿਆਂ ਦੀ ਜੂਨੀਅਰ ਚੈਂਪੀਅਨਸ਼ਿਪ (ਅੰਡਰ–17) ਜਿੱਤੀ ਸੀ | ਗਹਿਗੱਚ ਮੁਕਾਬਲੇ 'ਚ ਮੁਹਾਲੀ ਟੀਮ ਦੇ ਚੇਤਨ ਤਿਵਾੜੀ ਨੇ ਮੈਚ ਦੇ ਸੱਤਵੇਂ ਮਿੰਟ 'ਚ ਪਹਿਲਾ ਗੋਲ ਕਰਕੇ ਮੈਚ ਵਿਚ ਆਪਣੀ ਟੀਮ ਦਾ ਖਾਤਾ ਖੋਲਿ੍ਹਆ | ਮੈਚ ਦੇ ਅੱਧ ਸਮੇਂ ਤੋਂ ਪਹਿਲਾਂ ਆਖਰੀ ਪਲਾਂ 'ਚ ਵਿਰੋਧੀ ਟੀਮ ਦੇ ਤੌਫ਼ੀਕ ਨੇ ਸ਼ਾਨਦਾਰ ਗੋਲ ਕਰਕੇ ਦੋਵਾਂ ਟੀਮਾਂ ਨੂੰ  ਬਰਾਬਰੀ 'ਤੇ ਲਿਆ ਖੜ੍ਹਾ ਕੀਤਾ | ਮੁਹਾਲੀ ਟੀਮ ਨੇ ਦੂਜੇ ਅੱਧ ਦੇ ਸ਼ੁਰੂ 'ਚ ਹੀ ਜ਼ੋਰਦਾਰ ਟੱਕਰ ਦਿੱਤੀ ਤੇ ਦੋ ਗੋਲ ਕਰਕੇ ਮੈਚ ਨੂੰ  ਫ਼ੈਸਲਾਕੁੰਨ ਮੋੜ 'ਤੇ ਲਿਆਂਦਾ | ਇਹ ਗੋਲ ਸਨ 40ਵੇਂ ਮਿੰਟ 'ਚ ਪੰਛਿਬਾ ਦਾ ਗੋਲ ਤੇ 46ਵੇਂ ਮਿੰਟ 'ਚ ਮੁਹੰਮਦ ਆਜ਼ਾਮ ਖ਼ਾਨ ਦਾ | ਮਕਦੂਮੀਆ ਟੀਮ ਨੇ ਮੈਚ ਦੌਰਾਨ ਆਪਣੇ 'ਤੇ ਆਏ ਦਬਾਅ ਨੂੰ  ਘੱਟ ਕੀਤਾ, ਜਦੋਂ ਉਨ੍ਹਾਂ ਦੀ ਟੀਮ ਨੇ ਮੈਚ ਦੇ 65ਵੇਂ ਮਿੰਟ 'ਚ ਗੋਲ ਕਰਕੇ ਮੈਚ ਨੂੰ  3–2 'ਤੇ ਲਿਆ ਦਿੱਤਾ | ਪਰ ਮਿਨਰਵਾ ਟੀਮ ਆਖ਼ਰੀ ਸੀਟੀ ਵੱਜਣ ਤੱਕ 3–2 'ਤੇ ਮਜ਼ਬੂਤੀ ਨਾਲ ਖੜ੍ਹੀ ਰਹੀ ਤੇ ਜਿੱਤ ਆਪਣੇ ਨਾਂਅ ਕਰ ਲਈ | ਟੂਰਨਾਮੈਂਟ ਦੌਰਾਨ ਮਿਨਰਵਾ ਪਬਲਿਕ ਸਕੂਲ ਦੀ ਟੀਮ ਨੇ ਫਾਈਨਲ ਤੋਂ ਪਹਿਲਾਂ ਆਪਣੇ ਖੇਡੇ ਸਾਰੇ ਹੀ ਛੇ ਮੈਚ ਜਿੱਤੇ ਸਨ | ਟੀਮ ਨੇ ਛੱਤੀਸਗੜ੍ਹ ਟੀਮ ਨੂੰ  8–0, ਜੰਮੂ–ਕਸ਼ਮੀਰ ਨੂੰ  7–0, ਨਵੋਦਿਆ ਵਿਦਿਆਲਾ ਨੂੰ  11–0, ਗੁਜਰਾਤ ਨੂੰ  4–0, ਚੰਡੀਗੜ੍ਹ ਨੂੰ  8–1 ਤੇ ਅਸਾਮ ਦੀ ਟੀਮ ਨੂੰ  3–0 ਨਾਲ ਹਰਾਇਆ ਸੀ | ਟੂਰਨਾਮੈਂਟ 'ਚ ਕੁੱਲ 44 ਗੋਲ ਕਰਕੇ ਮਿਨਰਵਾ ਦੀ ਟੀਮ ਨੇ ਟੂਰਨਾਮੈਂਟ 'ਚ ਆਪਣੀ ਧਾਕ ਜਮਾਈ ਅਤੇ ਫੁੱਟਬਾਲ ਦੇ ਵਿਸ਼ਲੇਸ਼ਕਾਂ ਨੂੰ  ਆਪਣੇ ਹੁਨਰ ਦੇ ਜੌਹਰ ਵਿਖਾਏ | ਟੂਰਨਾਮੈਂਟ ਦੇ ਆਖਰੀ ਦਿਨ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਸ. ਏ.ਪੀ. ਸਿੰਘ ਨੇ ਜੇਤੂ ਟੀਮ ਨੂੰ  ਟਰਾਫ਼ੀ ਦਿੱਤੀ, ਜਿਨ੍ਹਾਂ ਨਾਲ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸੁਰੇਸ਼ ਰੈਨਾ ਮੌਜੂਦ ਸਨ | ਜ਼ਿਕਰਯੋਗ ਹੈ ਕਿ ਹਵਾਈ ਸੈਨਾ ਮੁਖੀ ਸੁਬਰਤੋ ਮੁਖਰਜੀ ਸਪੋਰਟਸ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਵੀ ਹਨ | ਪੱਛਮੀ ਬੰਗਾਲ ਦੇ ਮੱਧਿਆਗ੍ਰਾਮ ਹਾਈ ਸਕੂਲ ਦੀ ਟੀਮ ਇਸ ਟੂਰਨਾਮੈਂਟ ਦੀ ਸਭ ਤੋਂ ਵੱਧ ਸੱਤ ਵਾਰ ਦੀ ਚੈਂਪੀਅਨ ਟੀਮ ਹੈ | 
ਸੁਬਰਤੋ ਕੱਪ ਅੰਤਰ ਸਕੂਲੀ ਫੁੱਟਬਾਲ ਟੀਮਾਂ ਦਾ ਕੌਮਾਂਤਰੀ ਟੂਰਨਾਮੈਂਟ ਹੈ | ਸਾਲ 1960 ਤੋਂ ਖੇਡਿਆ ਜਾ ਰਿਹਾ ਇਹ ਟੂਰਨਾਮੈਂਟ ਭਾਰਤੀ ਹਵਾਈ ਫ਼ੌਜ ਦੇ ਪਹਿਲੇ ਮੁਖੀ ਏਅਰ ਮਾਰਸ਼ਲ (ਸਾਬਕਾ) ਸੁਬਰਤੋ ਮੁਖਰਜੀ ਦੇ ਨਾਂਅ 'ਤੇ ਹੈ | ਭਾਰਤ ਵਿਚ ਇਹ ਸਕੂਲੀ ਫੁੱਟਬਾਲ ਟੂਰਨਾਮੈਂਟ ਸਭ ਤੋਂ ਪੁਰਾਣਾ ਟੂਰਨਾਮੈਂਟ ਹੈ | ਏਸ਼ੀਆ ਦੇ ਵੱਖ–ਵੱਖ ਦੇਸ਼ਾਂ ਦੀਆਂ ਸਕੂਲ ਟੀਮਾਂ ਇਸ ਵਿਚ ਹਿੱਸਾ ਲੈਂਦੀਆਂ ਹਨ | ਉਜ਼ਬੇਕਿਸਤਾਨ, ਅਫ਼ਗਾਨਿਸਤਾਨ, ਬ੍ਰਾਜ਼ੀਲ, ਭੁਟਾਨ, ਬੰਗਲਾਦੇਸ਼, ਨਿਪਾਲ, ਸ੍ਰੀਲੰਕਾ ਤੇ ਯੂਕਰੇਨ ਦੀਆਂ ਟੀਮਾਂ ਵੀ ਇਸ 'ਚ ਹਿੱਸਾ ਲੈ ਚੁੱਕੀਆਂ ਹਨ | ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਨੇ ਸੁਬਰਤੋ ਟੂਰਨਾਮੈਂਟ ਦੇ 56ਵੇਂ ਐਡੀਸ਼ਨ ਦੇ ਫਾਈਨਲ ਮੈਚ ਵਿਚ ਭਾਗ ਲਿਆ ਸੀ |
-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ |
ਮੋਬਾਈਲ : 6284220595

Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਐੱਫ.ਆਈ.ਆਰ. ਲੀਕ ਮਾਮਲੇ ’ਚ ਘੁੰਮਣ ਵਲੋਂ ਪਾਈ ਪਟੀਸ਼ਨ ਖ਼ਾਰਜ ਅਗਲੀ ਖ਼ਬਰ ਬੰਦੀ ਸਿੰਘਾਂ ਦੇ ਮਾਮਲੇ ’ਚ ਕਾਨੂੰਨੀ ਰਾਹ ਅਖ਼ਤਿਆਰ ਕਰੇਗੀ ਪੰਜਾਬ ਸਰਕਾਰ-ਮੁੱਖ ਮੰਤਰੀ
Ad Position 24