ਚੰਡੀਗੜ੍ਹ, 5 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੀ ਮਹਿਲਾ ਆਗੂ ਤੇ ਮੁੱਖ ਬੁਲਾਰਾ ਟੀਨਾ ਚੌਧਰੀ ਨੇ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਗੰਭੀਰ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਮਾਰਕਫੈੱਡ ਦਾ ਵਿਭਾਗ ਹੋਣ ਦੇ ਬਾਵਜੂਦ ਸਰਕਾਰ ਨੇ ਜਾਣਬੁੱਝ ਕੇ ਮਿਡ-ਡੇ ਮੀਲ, ਪੰਜੀਰੀ ਅਤੇ ਹੋਰ ਖਾਦ ਸਪਲਾਈ ਦੇ ਠੇਕੇ ਨਿੱਜੀ ਕੰਪਨੀਆਂ ਨੂੰ ਦੇ ਦਿੱਤੇ | ਟੀਨਾ ਚੌਧਰੀ ਨੇ ਦੋਸ਼ ਲਗਾਇਆ ਕਿ ਇਨ੍ਹਾਂ ਨਿੱਜੀ ਕੰਪਨੀਆਂ ਵਲੋਂ ਘਟੀਆ ਦਰਜੇ ਦਾ ਭੋਜਨ ਸਪਲਾਈ ਕੀਤਾ ਗਿਆ, ਜਿਸ ਨਾਲ ਗਰੀਬ ਬੱਚਿਆਂ ਤੇ ਗਰਭਵਤੀ ਮਹਿਲਾਵਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੋਇਆ ਹੈ | ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਚਾਰ ਕੰਪਨੀਆਂ ਚੰਡੀਗੜ੍ਹ ਸਵੀਟਸ, ਇੰਟਰਲਿੰਕ ਫੂਡਜ਼ ਪ੍ਰਾਈਵੇਟ ਲਿਮਿਟਡ, ਐਮ.ਪੀ. ਐਗ੍ਰੀਟੋਨਿਕਸ ਲਿਮਿਟਡ ਅਤੇ ਪ੍ਰਕਾਸ਼ ਮਸਾਲੇ ਨੂੰ ਠੇਕੇ ਦਿੱਤੇ ਗਏ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ |
ਪੰਜਾਬ 'ਚ ਮਿਡ-ਡੇ ਮੀਲ ਅਤੇ ਪੰਜੀਰੀ ਘੁਟਾਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ-ਟੀਨਾ ਚੌਧਰੀ
ਅਜੀਤ ਡੈਸਕ
06-05-2026