ਬਠਿੰਡਾ, 5 ਮਈ (ਵੀਰਪਾਲ ਸਿੰਘ)-ਖਾੜੀ ਦੇਸ਼ਾਂ ਦੀ ਜੰਗ ਤੋਂ ਬਾਅਦ ਕੱਚੇ ਤੇਲ ਦੀ ਨਿਰਭਰਤਾ ਘਟਾਉਣ ਲਈ ਦੇਸ਼ ਦੇ 140 ਕਰੋੜ ਆਬਾਦੀ ਦਾ ਢਿੱਡ ਭਰਨ ਵਾਲੇ ਕਿਸਾਨ ਦੇਸ਼ ਲਈ ਊਰਜਾ ਸਰੋਤਾਂ ਦੀ ਘਾਟ ਨੂੰ ਪੂਰਾ ਕਰਨ ਦਾ ਜ਼ਿੰਮਾ ਚੁੱਕਣ ਜਾ ਰਿਹਾ | 'ਅਜੀਤ' ਵਲੋਂ ਇਕੱਤਰ ਜਾਣਕਾਰੀ ਅਨੁਸਾਰ ਇਰਾਨ-ਅਮਰੀਕਾ ਦੀ ਜੰਗ ਦੇ ਚਲਦਿਆਂ ਦੁਨੀਆਂ ਭਰ ਦੇ ਮੁਲਕਾਂ ਵਿਚ ਕੱਚੇ ਤੇਲ ਦੀ ਆ ਰਹੀ ਕਿੱਲਤ ਨੂੰ ਵੇਖਦਿਆਂ ਭਾਰਤ ਸਰਕਾਰ ਵਲੋਂ ਖਾੜੀ ਦੇਸ਼ਾਂ ਪਾਸੋਂ ਖਰੀਦੇ ਜਾਣ ਵਾਲੇ 89 ਫੀਸਦੀ ਕੱਚੇ ਤੇਲ ਦੀ ਨਿਰਭਰਤਾ ਨੂੰ ਘੱਟ ਕਰਨ ਲਈ ਭਾਰਤ ਵਿਚ ਕਿਸਾਨੀ ਜਿਣਸਾਂ ਮੱਕੀ, ਚਾਵਲ ਅਤੇ ਗੰਨੇ ਤੋਂ ਤਿਆਰ ਹੋਣ ਵਲੇ ਈਥਾਨੋਲ ਦੇ ਨਾਲ ਆਪਣੇ ਊਰਜੀ ਸਰੋਤਾਂ ਦਾ ਪੂਰਤੀ ਵੱਲ ਵੱਧ ਰਿਹਾ ਹੈ | ਸਾਲ 2014 ਤੋਂ ਬਾਅਦ ਭਾਰਤ ਵਲੋਂ ਅੱਜ ਤੱਕ ਪੈਟਰੋਲ ਵਿਚ ਈਥਾਨੋਲ ਦੀ ਮਾਤਰਾ ਵਾਲਾ ਪੈਟਰੋਲ ਬਾਜ਼ਾਰ ਵਿਚ ਵੇਚ 1.59 ਲੱਖ ਕਰੋੜ ਦੀ ਬੱਚਤ ਕੀਤੀ ਜਾ ਚੁੱਕੀ ਹੈ | ਭਾਰਤ ਵਲੋਂ ਪੈਟਰੋਲ ਵਿਚ 20 ਫੀਸਦੀ ਈਥਾਨੋਲ ਦੀ ਮਾਤਰਾ ਨਾਲ 70 ਲੱਖ ਮੀਟਿ੍ਕ ਟਨ ਕੱਚੇ ਤੇਲ ਦੀ ਨਿਰਭਰਤਾ ਘਟੇਗੀ | ਪੈਟਰੋਲ ਵਿਚ 40 ਫੀਸਦੀ ਈਥਾਨੋਲ ਦੀ ਮਾਤਰਾ ਨਾਲ 1.40 ਲੱਖ ਕਰੋੜ ਟਨ, ਪੈਟਰੋਲ 'ਚ 60 ਫੀਸਦੀ ਈਥਾਨੋਲ ਦੀ ਮਾਤਰਾ ਨਾਲ 2.98 ਕਰੋੜ ਮੀਟਿ੍ਕ ਟਨ ਕੱਚੇ ਤੇਲ ਖਰੀਦਣ ਦੀ ਬੱਚਤ ਹੋਵੇਗੀ ਭਾਰਤ ਸਰਕਾਰ ਵਲੋਂ ਕੱਚੇ ਤੇਲ ਦੀ ਨਿਰਭਰਤਾ ਨੂੰ ਘੱਟ ਕਰਨ ਲਈ ਈ 85 ਪੈਟਰੋਲ ਮਾਰਕੀਟ ਵਿਚ ਲਿਆ ਰਿਹਾ ਹੈ | ਭਾਰਤ ਸਰਕਾਰ ਵਲੋਂ ਲਿਆਂਦੇ ਜਾ ਰਹੇ ਈ-85 ਪੈਟਰੋਲ ਵਿਚ 15 ਫੀਸਦੀ ਪੈਟਰੋਲ 85 ਫੀਸਦੀ ਈਥਾਨੋਲ ਹੋਵੇਗੀ | ਭਾਰਤ ਸਰਕਾਰ ਵਲੋਂ ਊਰਜਾ ਦੀ ਪੂਰਤੀ ਲਈ ਈਥਾਨੋਲ ਦੀ ਵਰਤੋਂ ਪੈਟਰੋਲ ਵਜੋਂ ਲਿਆਉਣ ਨਾਲ ਗੱਡੀਆਂ ਪ੍ਰਤੀ ਲਿਟਰ ਐਵਰੇਜ 25 ਫੀਸਦੀ ਤੱਕ ਘੱਟ ਸਕਦੀ ਹੈ | ਈਥਾਨੋਲ ਵਿਚ ਪੈਟਰੋਲ ਦੇ ਮੁਕਾਬਲੇ ਊਰਜਾ ਸ਼ਕਤੀ ਸਿਰਫ਼ 30 ਫੀਸਦੀ ਹੈ, ਜਿਸ ਨਾਲ ਗੱਡੀਆਂ ਲਈ ਘੱਟ ਊਰਜਾ ਵਾਲੇ ਈਥਾਨੋਲ ਵਰਤੋਂ ਵਿਚ ਲਿਆਉਣ ਨਾਲ ਖ਼ਪਤਕਾਰ ਦੀ ਜੇਬ 'ਤੇ 25 ਫੀਸਦੀ ਖਰਚਾ ਵੱਧ ਜਾਵੇਗਾ | ਟਰਾਂਸਪੋਰਟ ਦੇ ਖਰਚੇ ਵੱਧਣ ਨਾਲ ਮਹਿੰਗਾਈ 20 ਤੋਂ 25 ਫੀਸਦੀ ਤੱਕ ਵੱਧ ਸਕਦੇ ਹਨ | ਏਥਨੌਲ ਉਤਪਾਦਨ ਚਾਵਲ, ਮੱਕੀ ਅਤੇ ਗੰਨੇ ਦੀ ਫ਼ਸਲ ਤੋਂ ਪ੍ਰਾਪਤ ਹੋਵੇਗਾ | ਭਾਰਤ ਸਰਕਾਰ ਵਲੋਂ ਕੱਚੇ ਤੇਲ ਦੀ ਨਿਰਭਰਤਾ ਨੂੰ ਖ਼ਤਮ ਕਰਨ ਲਈ 100 ਫੀਸਦੀ ਤੱਕ ਈਥਾਨੋਲ ਨੂੰ ਵਰਤੋਂ ਵਿਚ ਲਿਆਉਣ ਦਾ ਇਰਾਦਾ ਬਣਾ ਚੁੱਕੀ ਹੈ | ਆਉਣ ਵਾਲੇ ਸਮੇਂ ਵਿਚ ਭਾਰਤ ਦੇ ਪੈਟਰੋਲ ਪੰਪਾਂ 'ਤੇ ਪ੍ਰਚੂਨ ਤੇਲ ਈ-85 ਅਤੇ ਈ-100 ਪੈਟਰੋਲ ਲਿਆਉਣ ਜਾ ਰਹੀ | ਈ-85 ਪੈਟਰੋਲ ਵਿਚ 80 ਫੀਸਦੀ ਈਥਾਨੋਲ ਦੀ ਮਾਤਰਾ ਹੋਵੇਗੀ | ਈ-100 ਪੈਟਰੋਲ ਵਿਚ 100 ਫੀਸਦੀ ਈਥਾਨੋਲ ਹੋਵੇਗੀ | ਭਾਰਤ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰਨ ਦੀਆਂ ਚਰਚਾਵਾਂ ਹਨ | ਮਾਹਿਰਾਂ ਅਨੁਸਾਰ ਜੇਕਰ ਈ-100 ਪੈਟਰੋਲ ਮਾਰਕੀਟ ਵਿਚ ਪ੍ਰਚੂਨ ਵਿਚ ਵੇਚਿਆ ਜਾਵੇਗਾ ਤਾਂ ਸਰਕਾ ਨੂੰ 100 ਫੀਸਦੀ ਈਥਾਨੋਲ ਨੂੰ ਪੈਟਰੋਲ ਕਹਿ ਵੇਚਣਾ ਗਾਹਕਾਂ ਨਾਲ ਸਿੱਧਾ ਧੋਖਾ ਮੰਨਿਆ ਜਾ ਰਿਹਾ | ਦੂਸਰੇ ਪਾਸੇ ਭਾਰਤ ਸਰਕਾਰ ਪੈਟਰੋਲ ਦੇ ਬਦਲ ਲਈ ਈਥਾਨੋਲ ਨੂੰ ਪ੍ਰਯੋਗ ਵਿਚ ਲਿਆਉਣ ਨਾਲ ਮੱਕੀ, ਗੰਨਾ, ਚਾਵਲ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਚੋਖਾ ਲਾਭ ਮਿਲ ਸਕਦਾ, ਦੂਸਰੇ ਪਾਸੇ ਮੱਕੀ, ਚਾਵਲ, ਗੰਨੇ ਅਜਿਹੇ ਖਾਦ ਪਦਾਰਥਾਂ ਦੀ ûੜ੍ਹ ਨਾਲ ਆਮ ਨਾਗਰਿਕ ਲਈ ਦੋ ਟਾਇਮ ਲਈ ਢਿੱਡ ਭਰਨਾ ਮਹਿੰਗਾ ਹੋ ਜਾਵੇਗਾ | ਗੰਨੇ ਨੂੰ ਈਥਾਨੋਲ ਦੀ ਪੈਦਾਵਾਰ ਲਈ ਵਰਤਨ ਕਰਕੇ ਚੀਨੀ ਦਾ ਭਾਅ ਵੀ 50 ਫੀਸਦੀ ਤੱਕ ਵੱਧ ਸਕਦੇ ਹਨ | ਭਾਰਤ ਸਰਕਾਰ ਵਲੋਂ ਗਰੀਬਾਂ ਲਈ ਮੁਫ਼ਤ ਵਿਚ ਵੰਡੇ ਜਾਣ ਵਾਲੇ ਕਣਕ, ਚਾਵਲ ਵਿਚ 25 ਫੀਸਦੀ ਦੀ ਕਟੌਤੀ ਕੀਤੀ ਜਾ ਚੁੱਕੀ ਹੈ |
ਕੱਚੇ ਤੇਲ ਦੇ ਬਦਲ ਲਈ ਈਥਾਨੋਲ ਦੀ ਪੈਦਾਵਾਰ ਦਾ ਜ਼ਿੰਮਾ ਕਿਸਾਨਾਂ 'ਤੇ , ਦੇਸ਼ ਲਈ ਊਰਜਾ ਸਰੋਤਾਂ ਦੀ ਘਾਟ ਪੂਰੀ ਕਰਨਗੇ ਕਿਸਾਨ
ਅਜੀਤ ਡੈਸਕ
06-05-2026